ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਵਿਸ਼ਾਲ ਨਗਰ

Spread the love

ਸ਼੍ਰੀ ਮੁਕਤਸਰ ਸਾਹਿਬ, 28 ਜੁਲਾਈ ()- ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਤਮਿਕ ਸਤਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਸੁਨੀਤਾ ਭਾਰਤੀ ਜੀ ਨੇ ਆਪਣੇ ਵਿਚਾਰਾਂ ਅੰਦਰ ਕਿਹਾ ਕਿ ਕੁਦਰਤ ਇੱਕ ਖੁੱਲ੍ਹੀ ਕਿਤਾਬ ਹੈ, ਪ੍ਰੰਤੂ ਇਸ ਕਿਤਾਬ ਨੂੰ ਕੇਵਲ ਇਕ ਬ੍ਰਹਮਗਿਆਨੀ ਹੀ ਪੜ੍ਹ ਸਕਦਾ ਹੈ।ਕਿਉਂਕਿ ਇਸ ਦੀ ਪੂਰੀ ਰਚਨਾ ਬ੍ਰਹਮ ਗਿਆਨ ਦੁਆਰਾ ਹੀ ਰਚੀ ਗਈ ਹੈ ਅਤੇ ਉਸ ਬ੍ਰਹਮ ਦੀ ਹਰ ਰਚਨਾ ਸਾਨੂੰ ਕੁਝ ਸਮਝਾ ਰਹੀ ਹੈ ਸਿਰਫ਼ ਇਸ ਨੂੰ ਸਮਝਣ ਵਾਲੇ ਵਿਅਕਤੀ ਦੀ ਜ਼ਰੂਰਤ ਹੈ। ਅਗਰ ਇਨਸਾਨ ਬ੍ਰਹਮ ਗਿਆਨ ਦੀ ਇਸ ਰਚਨਾ ਨੂੰ ਜਾਣਨਾ ਅਤੇ ਸਮਝਣਾ ਚਾਹੁੰਦਾ ਹੈ ਤਾਂ ਪਹਿਲਾਂ ਉਸ ਨੂੰ ਆਪਣੇ ਆਪ ਨੂੰ ਜਾਣਨਾ ਪਵੇਗਾ। ਅੱਜ ਹਰੇਕ ਮਨੁੱਖ ਦੀ ਪ੍ਰੇਸ਼ਾਨੀ ਦਾ ਇੱਕ ਹੀ ਕਾਰਨ ਹੈ ਕਿ ਉਹ ਆਪਣੇ ਆਪ ਨੂੰ ਭੁੱਲ ਬੈਠਾ ਹੈ। ਸਾਧਵੀ ਜੀ ਨੇ ਕਿਹਾ ਕਿ ਜਦੋਂ ਇਨਸਾਨ ਆਪਣੇ ਆਪ ਨੂੰ ਜਾਣ ਲਏਗਾ ਤਾਂ ਕੁਦਰਤ ਦੀ ਹਰੇਕ ਰਚਨਾ ਉਸ ਲਈ ਪ੍ਰੇਰਨਾ ਸਰੋਤ ਬਣ ਜਾਏਗੀ।ਉਸ ਬ੍ਰਹਮ ਨੂੰ ਪ੍ਰਾਪਤ ਕਰਨ ਲਈ ਇਕ ਪੂਰਨ ਸਤਿਗੁਰੂ ਦੇ ਸ਼ਰਨਾਗਤ ਹੋਣ ਦੀ ਜ਼ਰੂਰਤ ਹੈ ਫਿਰ ਹੀ ਇਨਸਾਨ ਆਪਣੇ ਅਸਲੀ ਸਵਰੂਪ ਨੂੰ ਜਾਣ ਸਕਦਾ ਹੈ। ਇਸ ਪ੍ਰੋਗਰਾਮ ਵਿਚ ਸਾਧਵੀ ਮਨਦੀਪ ਭਾਰਤੀ ਅਤੇ ਸਾਧਵੀ ਰਜਨੀ ਭਾਰਤੀ ਜੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *