ਗਿੱਦੜਬਾਹਾ, 15 ਅਪ੍ਰੈਲ ( ਰਣਜੀਤ ਗਿੱਲ )ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਹੁਸਨਰ ਸਕੂਲ ਦੀ ਚਾਰ ਦਿਵਾਰੀ ਅਤੇ ਕਲਾਸ ਰੂਮ ਲਈ 28 ਲੱਖ 53000 , ਸਰਕਾਰੀ ਹਾਈ ਸਕੂਲ ਹੁਸਨਰ ਕੰਪਿਊਟਰ ਲੈਬ, ਸਾਇੰਸ ਲੈਬ ਅਤੇ ਚਾਰ ਦਿਵਾਰੀ ਲਈ 21ਲੱਖ 71ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ ਨੰਬਰ-1 ਤਿੰਨ ਕਲਾਸ ਰੂਮ ਲਈ 24 ਲੱਖ 57 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਬਾਹਾ ਨੰਬਰ -2 ਕਲਾਸ ਰੂਮ ਲਈ 7ਲੱਖ 51 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਪਿਉਰੀ ਲਈ ਤਿੰਨ ਕਲਾਸ ਰੂਮ, ਤਿੰਨ ਸਮਾਰਟ ਕਲਾਸ ਰੂਮ ਲਈ 25 ਲੱਖ 53 ਹਜ਼ਾਰ, ਸਰਕਾਰੀ ਹਾਈ ਸਕੂਲ ਦੌਲਾ ਸਾਇੰਸ ਲੈਬ ਲਈ 11 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦੌਲਾ ਸਕੂਲ ਦੀ ਚਾਰ ਦਿਵਾਰੀ ਅਤੇ ਇੱਕ ਕਲਾਸ ਰੂਮ ਲਈ 9 ਲੱਖ 76 ਹਜ਼ਾਰ ਦੀ ਗਰਾਂਟ ਨਾਲ ਤਿਆਰ ਕੀਤੇ ਕਮਰਿਆਂ ਦਾ ਉਦਘਾਟਨ ਕੀਤਾ । ਇਸ ਮੌਕੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਬੀੜਾ ਚੁੱਕਿਆ ਹੈ ਕਿ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲੀ ਜਾਵੇ । ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਫੰਡਾਂ ਦੀ ਸਹਾਇਤਾ ਨਾਲ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ।ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਬੱਚਿਆਂ ਵਿੱਚ ਆਤਮ ਵਿਸ਼ਵਾਸ਼ ਵਿੱਚ ਵਾਧਾ ਕੀਤਾ ਜਾਵੇ, ਜਿਸ ਨਾਲ ਉਹ ਪੜ੍ਹਾਈ ਦੇ ਨਾਲ-ਨਾਲ ਹੋਰ ਹੁਨਰ ਗਿਆਨ ਨੂੰ ਸਿੱਖ ਲੈਣ ਅਤੇ ਅੱਗੇ ਨੌਕਰੀਆਂ ਪ੍ਰਾਪਤ ਕਰਨ ਸਮੇਂ ਉਨ੍ਹਾਂ ਵਿੱਚ ਆਤਮ ਵਿਸ਼ਾਵਸ਼ ਦੀ ਕੋਈ ਕਮੀ ਨਾ ਰਹੇ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਆਪਣਾ ਮਾਪਿਆਂ ਦਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਣ ਕਰਨ । ਇਸ ਮੌਕੇ ਅਵਤਾਰ ਸਿੰਘ ਰਾਜਪਾਲ ਡੀਐਸਪੀ ਗਿੱਦੜਬਾਹਾ, ਦੀਪਕਾ ਰਾਣੀ ਐਸਐਚਓ ਗਿੱਦੜਬਾਹਾ, ਪੈਵੀ ਢਿੱਲੋਂ ਸ਼ਹਿਰੀ ਇੰਚਾਰਜ, ਪ੍ਰਿੰਸੀਪਲ ਯਾਦਵਿੰਦਰ ਸਿੰਘ ਮਾਨ, ਪ੍ਰਿੰਸੀਪਲ ਸਤਿੰਦਰ ਸਿੰਘ,ਰਾਖੀ ਗੁਪਤਾ,ਗੁਰਮੀਤ ਸਿੰਘ ,ਬਲਵੀਰ ਬੇਦੀ, ਬਲਵਿੰਦਰ ਸਿੰਘ ਦੌਲਾ ਬਲਾਕ ਸਿੱਖਿਆ ਅਫਸਰ ਪ੍ਰਾਇਮਰੀ,ਬਲਵਿੰਦਰ ਕੌਰ ਐਸ ਟੀ, ਅੰਮ੍ਰਿਤਪਾਲ ਕੌਰ , ਮੈਡਮ ਮੋਨਕਾ,ਅਵਤਾਰ ਸਿੰਘ ਮੁੱਖ ਅਧਿਆਪਕ ,ਬਲਜੀਤ ਮਾਨ, ਸੁਖਦੀਪ ਸਿੰਘ, ਚੇਅਰਮੈਨ ਮੁਕੇਸ਼ ਸ਼ਰਮਾ, ਚਰਨਜੀਤ ਸਿੰਘ ਲੁਹਾਰਾ, ਗੁਰਪ੍ਰੀਤ ਸਿੰਘ ਅਸੈਂਬਲੀ ਕੁਆਰਡੀਨੇਟਰ ਸਿੰਪੀ ਬਾਂਸਲ, ਸੁਨੀਲ ਬਾਂਸਲ, ਜਸਵਿੰਦਰ ਢਿੱਲੋ, ਲਾਭ ਸਿੰਘ ਬਲਾਕ ਪ੍ਰਧਾਨ, ਵਿੱਕੀ ਥੋਰੀਆ ਪ੍ਰਧਾਨ, ਬਦਰੂ ਪ੍ਰਧਾਨ , ਰੈਸਟੀ ਰੰਧਾਵਾ ,ਗੁਰਚੇਤ ਸਿੰਘ, ਅੰਗਰੇਜ਼ ਸਿੰਘ ਸਰਪੰਚ, ਜਸਵੀਰ ਸਿੰਘ, ਦਰਸ਼ਨ ਸਿੰਘ ਸਰਪੰਚ, ਕਿਰਨਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਗਿੱਦੜਬਾਹਾ, ਊਧਮ ਸਿੰਘ, ਕੁਲਦੀਪ ਸਿੰਘ, ਬਲਕਾਰ ਸਿੰਘ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ ।






