ਦੁਕਾਨ ਦੀਆਂ ਨੀਹਾਂ ਪੁੱਟਣ ਸਮੇਂ ਗੈਸ ਪਾਈਪ ਲਾਈਨ ਹੋਈ ਲੀਕ, ਬਣਿਆ ਸਹਿਮ ਦਾ ਮਾਹੌਲ

Spread the love

ਸ਼੍ਰੀ ਮੁਕਤਸਰ ਸਾਹਿਬ, 18 ਜੂਨ ()- ਸ਼ਹਿਰ ਦੇ ਬਠਿੰਡਾ ਰੋਡ ਬਾਈਪਾਸ ਨਜ਼ਦੀਕ ਕੁਮਾਰ ਹਾਰਡਵੇਅਰ ਵਾਲਿਆਂ ਦੀ ਦੁਕਾਨ ਦੇ ਨਾਲ ਖਾਲੀ ਪਲਾਟ ਦੀਆਂ ਨੀਆਂ ਪੁੱਟਣ ਦੌਰਾਨ ਗੈਸ ਪਾਈਪ ਲਾਈਨ ਲੀਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ, ਉਧਰ ਸੂਚਨਾ ਮਿਲਣ ਤੋਂ ਕਰੀਬ ਅੱਧੇ ਘੰਟੇ ਬਾਅਦ ਪੁੱਜੇ ਪ੍ਰਾਈਵੇਟ ਗੈਸ ਕੰਪਨੀ ਦੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਗੈਸ ਲੀਕੇਜ ’ਤੇ ਕਾਬੂ ਪਾਇਆ। ਫਿਲਹਾਲ ਇਸ ਹਾਦਸੇ ਦੌਰਾਨ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਿਕ ਮੰਗਲਵਾਰ ਦੀ ਸ਼ਾਮ ਮੁਕਤਸਰ ਦੇ ਬਠਿੰਡਾ ਰੋਡ ਬਾਈਪਾਸ ਨੇੜੇ ਕੁਮਾਰ ਹਾਰਡਵੇਅਰ ਦੀ ਦੁਕਾਨ ਕੋਲ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਕੁਮਾਰ ਹਾਰਡਵੇਅਰ ਦੇ ਮਾਲਕਾਂ ਦੁਆਰਾ ਆਪਣੀ ਦੁਕਾਨ ਦੇ ਲਾਗੇ ਜੈਸੀਬੀ ਮਸ਼ੀਨ ਦੀ ਮੱਦਦ ਨਾਲ ਆਪਣੇ ਖਾਲੀ ਪਲਾਟ ਦੀਆਂ ਨੀਹਾਂ ਕੱਢੀਆਂ ਜਾ ਰਹੀਆਂ ਸਨ ਤਾਂ ਪਲਾਟ ਵਿਚੋਂ ਲੰਘ ਰਹੀ ਪ੍ਰਾਈਵੇਟ ਕੰਪਨੀ ਦੀ ਗੈਸ ਪਾਈਪ ਲਾਈਨ ਜੇਸੀਬੀ ਦਾ ਪੰਜਾ ਵੱਜਣ ਕਾਰਨ ਇਕ ਦਮ ਲੀਕ ਹੋ ਗਈ, ਜਿਸ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸੇ ਦੌਰਾਨ ਗੈਸ ਪਾਈਪ ਲਾਈਨ ਦੇ ਲੀਕ ਹੋਣ ਦੀ ਸੂਚਨਾ ਮਿਲਣ ਸਾਰ ਹੀ ਨਿੱਜੀ ਕੰਪਨੀ ਦੇ ਕਰਮਚਾਰੀ ਇਸ ਲੀਕ ਹੋਈ ਪਾਈਪ ਲਾਈਨ ਨੂੰ ਠੀਕ ਕਰਨ ਲਈ ਪੁੱਜੇ ਜਿਨ੍ਹਾਂ ਨੇ ਬੜੀ ਹੀ ਮੁਸ਼ਕਲ ਇਸ ਗੈਸ ਪਾਇਪ ’ਤੇ ਕਾਬੂ ਪਾਇਆ।
ਕੀ ਕਹਿਣਾ ਸੀ ਪਲਾਟ ਮਾਲਕ ਦਾ
ਉੱਧਰ ਪਲਾਟ ਮਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਪਲਾਟ ਦੀ ਉਸਾਰੀ ਲਈ ਜੇਸੀਬੀ ਨਾਲ ਨੀਹਾਂ ਕੱਢੀਆਂ ਜਾ ਰਹੀਆਂ ਸਨ ਤੇ ਇੱਕੋ ਦਮ ਹੀ ਪ੍ਰੈਸ਼ਰ ਦੇ ਨਾਲ ਗੈਸ ਲੀਕ ਹੋ ਗਈ। ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਇਹ ਉਸਾਰੀ ਕੀਤੀ ਜਾ ਰਹੀ ਸੀ ਪਰ ਇਹ ਗੈਸ ਪਾਈਪ ਲਾਈਨ ਨੂੰ ਕੰਪਨੀ ਵੱਲੋਂ ਬਿਨਾਂ ਮਨਜ਼ੂਰੀ ਹੀ ਉਹਨਾਂ ਦੇ ਪਲਾਟ ਹੇਠੋਂ ਲੰਘਾਅ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਗੈਸ ਪਾਇਪ ਦੇ ਲੀਕ ਹੋਣ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।
ਉੱਧਰ ਜਦੋਂ ਘਟਨਾ ਸਥਾਨ ’ਤੇ ਮੌਜੂਦ ਗੈਸ ਕੰਪਨੀ ਦੇ ਕਰਮਚਾਰੀਆਂ ਦੇ ਨਾਲ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਇਸ ਪਾਈਪ ਲਾਈਨ ਨੂੰ ਠੀਕ ਕਰ ਲਈਏ ਫਿਰ ਗੱਲ ਕਰਦੇ ਹਾਂ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *