ਦੁੱਧ ਦੀ ਗੁਣਵੰਤਾ ਸਬੰਧੀ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ

Spread the love

ਸ਼੍ਰੀ ਮੁਕਤਸਰ ਸਾਹਿਬ, 03 ਜੁਲਾਈ ()- ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਮਲੋਟ ਦੇ ਗੁਰੂ ਦੁਆਰਾ ਸਾਹਿਬ ਵਾਰਡ ਨੰ: 14 ’ਚ ਸ਼ਹਿਰ ਵਾੀਆਂ ਨੂੰ ਦੁੱਧ ਦੀ ਗੁਣਵੰਤਾ ਬਾਰੇ ਜਾਣਕਾਰੀ ਦੇਣ ਲਈ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੂੂੰ ਦੁੱਧ ਵਿੱਚ ਪਾਈ ਜਾਣ ਵਾਲੀ ਫੈਟ, ਐਸ ਐਨ ਐਫ ਅਤੇ ਮਿਲਾਵਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਦੁੱਧ ਦੇ ਕੁੱਲ 14 ਸੈਂਪ ਵਿਭਾਗ ਵੱਲੋਂ ਇਕੱਤਰ ਕੀਤੇ ਗਏ ਜਿਨ੍ਹਾਂ ਵਿਚੋਂ 5 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਵੱਧ ਪਾਈ ਗਈ ਅਤੇ ਬਾਕੀ 9 ਸੈਂਪਲ ਮਿਆਰਾਂ ਅਨੁਸਾਰ ਸਹੀ ਪਾਏ ਗਏ ਤੇ ਮਾਹਿਰਾਂ ਅਨੁਸਾਰ ਕਿਸੇ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਨਹੀਂ ਪਾਏ ਗਏ। ਇਸ ਮੌਕੇ ਹਰਮੇਲ ਸਿੰਘ ਸੰਧੂ, ਐਮ ਸੀ ਵਾਰਡ ਨੰ: 14, ਗੁਰਵਿੰਦਰ ਸਿੰਘ ਤੋਂ ਇਲਾਵ ਹੋਰ ਵੀ ਮੁਹੱਲਾ ਨਿਵਾਸੀ ਮੌਜੂਦ ਸਨ।
ਕੈਪਸ਼ਨ: ਲਗਾਏ ਗਏ ਕੈਂਪ ਦੌਰਾਨ ਜਾਂਚ ਕਰਦੇ ਵਿਭਾਗੀ ਕਰਮਚਾਰੀ।

  • Related Posts

    ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਨੇ ਕੀਤੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ

    Spread the love

    Spread the loveਨਵਾਂਸ਼ਹਿਰ , 27 ਸਤੰਬਰ (ਜਤਿੰਦਰਪਾਲ ਪਾਲ ਸਿੰਘ ਕਲੇਰ ) : ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੰਡੀਗੜ੍ਹ ਉਨ੍ਹਾਂ ਦੇ…

    ਸੋ਼੍ਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ–ਜਿਲਾ ਪ੍ਰਧਾਨ ਰਣਦੀਪ ਸਿੰਘ ਢਿੱਲਵਾਂ ,               

    Spread the love

    Spread the loveਤਪਾ ਮੰਡੀ, 27  ਸਤੰਬਰ (ਗੋਲਡੀ ਵਿਆਸ) — ਸ਼੍ਰੋਮਣੀ ਅਕਾਲੀ ਦਲ( ਬ) ਦੇ ਕੋਮੀ ਪ੍ਰਧਾਨ ਸ੍ ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ…

    Leave a Reply

    Your email address will not be published. Required fields are marked *