ਦੇਸ਼ ਭਗਤ ਗਲੋਬਲ ਵਿਖੇ ਕਰਵਾਇਆ ਗਿਆ “ਕਾਰਡ ਬਣਾਉਣ”ਦਾ ਮੁਕਾਬਲਾ

Spread the love

ਦੇਸ਼ ਭਗਤ ਗਲੋਬਲ ਵਿਖੇ ਕਰਵਾਇਆ ਗਿਆ “ਕਾਰਡ ਬਣਾਉਣ”ਦਾ ਮੁਕਾਬਲਾ
ਸ਼੍ਰੀ ਮੁਕਤਸਰ ਸਾਹਿਬ, 25 ਜੁਲਾਈ ()- ਦੇਸ਼ ਭਗਤ ਕੈਂਪਸ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾਕਟਰ ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਦੀ ਦੇਖ ਰੇਖ ਹੇਠ ਦੇਸ਼ ਭਗਤ ਗਲੋਬਲ ਸਕੂਲ ਵਿੱਚ ਮਾਪੇ ਦਿਵਸ ਮੌਕੇ ਵਿਦਿਆਰਥੀਆਂ ਲਈ ਇੱਕ ਰਚਨਾਤਮਕ ਕਾਰਡ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਨੇ ਕਿਹਾ ਕਿ ਇਸ ਮੁਕਾਬਲੇ ਦਾ ਉਦੇਸ਼ ਬੱਚਿਆਂ ਦੀ ਕਲਾ, ਰਚਨਾਤਮਕਤਾ ਅਤੇ ਵਿਚਾਰ ਪ੍ਰਗਟ ਕਰਨ ਦੀ ਸਮਰਥਾ ਨੂੰ ਉਭਾਰਣਾ ਸੀ। ਮੁਕਾਬਲੇ ਵਿੱਚ ਕਲਾਸ 1 ਤੋਂ 8 ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ “ਮਾਪਿਆਂ ਦੇ ਦਿਨ”’ਤੇ ਸੁੰਦਰ ਅਤੇ ਮਨਮੋਹਕ ਕਾਰਡ ਬਣਾਏ। ਹਰ ਕਾਰਡ ਵਿੱਚ ਰੰਗਾਂ ਦੀ ਬਹੁਤ ਹੀ ਸੁੰਦਰ ਵਰਤੋਂ ਅਤੇ ਸੁਚੱਜੇ ਅੱਖਰਾਂ ਵਿੱਚ ਲਿਖੀਆਂ ਸ਼ੁਭਕਾਮਨਾਵਾਂ ਨੇ ਜੱਜਾਂ ਨੂੰ ਪ੍ਰਭਾਵਿਤ ਕੀਤਾ। ਜੱਜਾਂ ਵੱਲੋਂ ਰਚਨਾਤਮਕਤਾ, ਸਫਾਈ, ਰੰਗਾਂ ਦੀ ਚੋਣ ਅਤੇ ਥੀਮ ਦੀ ਪੂਰੀਅਤਾ ਦੇ ਆਧਾਰ ’ਤੇ ਨਤੀਜੇ ਘੋਸ਼ਿਤ ਕੀਤੇ ਗਏ। ਪ੍ਰਿੰਸੀਪਲ ਡਾਕਟਰ ਜਿੰਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਮਨਾਉਣ ਨਾਲ ਬੱਚਿਆਂ ਅੰਦਰ ਮਾਪਿਆਂ ਪ੍ਰਤੀ ਸਤਿਕਾਰ ਅਤੇ ਇੱਜਤ ਪੈਦਾ ਹੁੰਦੀ ਹੈ, ਉਹਨਾਂ ਕਿਹਾ ਕਿ ਮਾਪੇ ਹੀ ਪਹਿਲੇ ਅਧਿਆਪਕ ਹਨ। ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਡਾਕਟਰ ਸੰਜੀਵ ਜਿੰਦਲ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਪਰਮਪ੍ਰੀਤ ਕੌਰ ਨੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਣ ਦੀ ਘੋਸ਼ਣਾ ਕੀਤੀ। ਇਹ ਮੁਕਾਬਲਾ ਬੱਚਿਆਂ ਲਈ ਇੱਕ ਯਾਦਗਾਰ ਅਤੇ ਸਿੱਖਣਯੋਗ ਅਨੁਭਵ ਸਾਬਤ ਹੋਇਆ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *