ਅੰਮ੍ਰਿਤਸਰ17 ਅਪ੍ਰੈਲ(ਦਿਨੇਸ਼ ਸੋਨੀ )ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਸਨਮਾਨ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸੈਕਟਰ-91,ਮੋਹਾਲੀ ਵਿਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ 19 ਅਪ੍ਰੈਲ, ਸ਼ਨੀਵਾਰ ਸ਼ਾਮ 6:00 ਵਜੇ ਤੋਂ 8:30 ਵਜੇ ਤੱਕ ਕਰਵਾਇਆ ਜਾਵੇਗਾ ਜਾਣਕਾਰੀ ਦਿੰਦਿਆ ਸ੍ਰ ਡੀ ਪੀ ਸਿੰਘ ਸਾਬਕਾ ਸੀ ਈ ਓ ਸ੍ਰੀ ਹਜ਼ੂਰ ਸਾਹਿਬ,ਸਾਬਕਾ ਡੀ ਜੀ ਐਮ ਪੰਜਾਬ ਐਂਡ ਸਿੰਧ ਬੈਂਕ,ਸਾਬਕਾ ਸੀ ਈ ਓ ਐੱਚ ਐਸ ਜੀ ਐਮ ਸੀ,ਸਾਬਕਾ ਡੀ ਆਰ ਯੂ ਸੀ ਸੀ ਮੈਂਬਰ ਸ੍ਰੀ ਹਜ਼ੂਰ ਸਾਹਿਬ,ਸਲਾਹਕਾਰ ਜੀ ਪੀ ਐਸ ਐਸ,ਸੀਨੀਅਰ ਮੀਤ ਪ੍ਰਧਾਨ ਦ ਸਿੱਖ ਹੋਪ ਚੈਰੀਟੇਬਲ ਟਰੱਸਟ ਚੰਡੀਗੜ ਅਤੇ ਬ੍ਰਾਂਚ ਤੇਰਾ ਹੀ ਤੇਰਾ ਮੈਡੀਕੋਜ਼ ਚੰਡੀਗੜ੍ਹ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਮਨਜਿੰਦਰ ਸਿੰਘ ਜੀ ਰਬਾਬੀ ਹਜੂਰੀ ਰਾਗੀ ਜਥਾ ਗੁ: ਨਾਢਾ ਸਾਹਿਬ ਅਤੇ ਕੀਰਤਨ ਸਿੱਖ ਹੋਪ ਚੈਰੀਟੇਬਲ ਟਰੱਸਟ ਜੱਥਾ ਸੰਗਤਾਂ ਨੂੰ ਗੁਰਬਾਣੀ ਰਸ ਨਾਲ ਜੋੜਨਗੇ ਅਤੇਇਸ ਸਮਾਗਮ ਵਿੱਚ ਸਿੱਖ ਹੋਪ ਚੈਰੀਟੇਬਲ ਟਰੱਸਟ ਵੱਲੋਂ ਵਿੱਤੀ ਸਹਾਇਤਾ ਤਹਿਤ ਲੋੜਵੰਦ ਗੁਰਸਿੱਖਾਂ ਨੂੰ ਆਪਣਾ ਨਵਾਂ ਕੰਮ ਆਰੰਭ ਕਰਨ ਲਈ ਮਾਇਕ ਸਹਾਇਤਾ ਦਿੱਤੀ ਜਾਵੇਗੀ ਅਤੇਗੁਰਸਿੱਖ ਵੀਰਾਂ ਨੂੰ ਫਾਈਨੈਸਲ ਹੈਲਪ ਵੀ ਦਿੱਤੀ ਜਾਵੇਗੀ ਅਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ।।









