ਸ੍ਰੀ ਮੁਕਤਸਰ ਸਾਹਿਬ, 12 ਅਗਸਤ ()- ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ, ਗਿੱਦੜਬਾਹਾ ਵਿਖੇ ਲੇਖਾਕਾਰ ਗ੍ਰੇਡ-2 ਦੀ ਅਸਾਮੀ ਨੂੰ ਕੰਟਰੈਕਟ ਬੇਸਿਜ਼ ਤੇ ਭਰਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਆਸਾਮੀ ਦੀ ਭਰਤੀ ਸਬੰਧੀ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰ ਨੂੰ ਇਸ ਆਸਾਮੀ ਵਿਰੁੱਧ ਭਰਤੀ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਆਸਾਮੀ ਲਈ ਰਿਟਾਇਰਡ ਕਰਮਚਾਰੀ, ਜਿਸ ਪਾਸ 5 ਸਾਲ ਦਾ ਬਤੌਰ ਲੇਖਾਕਾਰ ਕਿਸੇ ਵੀ ਸ਼ਹਿਰੀ ਸਥਾਨਕ ਨਗਰ ਕੌਂਸਲ ਵਿੱਚ ਕੰਮ ਕਰਨ ਦਾ ਤਜ਼ਰਬਾ ਹੋਵੇ, ਉਮੀਦਵਾਰ ਵਜੋਂ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਸ.ਏ.ਐਸ. ਕਾਡਰ ਦਾ ਰਿਟਾਇਰਡ ਕਰਮਚਾਰੀ ਵੀ ਅਪਲਾਈ ਕਰ ਸਕਦਾ ਹੈ ਅਤੇ ਇਹ ਨਿਯੁਕਤੀ 1 ਸਾਲ ਲਈ ਹੋਵੇਗੀ। ਅਪਲਾਈ ਕਰਨ ਵਾਲੇ ਕਰਮਚਾਰੀ ਦੀ ਉਮਰ 65 ਸਾਲ ਤੋਂ ਵੱਧ ਨਾ ਹੋਵੇ। ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਆਸਾਮੀ ਨੂੰ ਰੈਗੂਲਰ ਤੌਰ ਤੇ ਭਰਤੀ ਤੋਂ ਬਾਅਦ ਕੰਟਰੈਕਟ ਤੇ ਰੱਖੇ ਕਰਮਚਾਰੀ ਦੀ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਬਿਨ੍ਹਾਂ ਨੋਟਿਸ ਤੇ ਖਤਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਆਸਾਮੀ ਤੇ ਭਰਤੀ ਕੀਤੇ ਜਾਣ ਵਾਲੇ ਕਰਮਚਾਰੀ ਨੂੰ 35,000/- ਪ੍ਰਤੀ ਮਹੀਨਾ ਫਿਕਸਡ ਮਾਣਭੱਤਾ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਕੋਈ ਹੋਰ ਭੱਤਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰ ਆਪਣਾ ਰਿਜ਼ਿਊਮੇ ਕਮਰਾ ਨੰਬਰ 37, ਪਹਿਲੀ ਮੰਜ਼ਿਲ, ਸ਼ਹਿਰੀ ਵਿਕਾਸ ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਮਿਤੀ 29 ਅਗਸਤ 2025 ਤੱਕ ਦਸਤੀ ਰੂਪ ਵਿੱਚ ਜਾਂ ਡਾਕ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ ਅਤੇ ਅਰਜ਼ੀ ਦੇਣ ਵਾਲੇ ਉਮੀਦਵਾਰ ਅਗਲੀ ਅਪਡੇਟ ਐਨ.ਆਈ.ਸੀ. ਦੀ ਵੈਬਸਾਈਟ https://muktsar.nic.in ਤੋਂ ਪ੍ਰਾਪਤ ਕਰ ਸਕਦੇ ਹਨ।






