ਨਵੋਦਿਆ ਦਾਖਲਾ ਪ੍ਰੀਖਿਆ ਚ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਤਿੰਨ ਬੱਚਿਆਂ ਨੇ ਘਨੌਰ ਦਾ ਨਾਮ ਕੀਤਾ ਰੌਸ਼ਨ

Spread the love
ਘਨੌਰ 9 ਅਪ੍ਰੈਲ (ਅਭਿਸ਼ੇਕ ਸੂਦ) ਬੀਤੇ ਦਿਨੀਂ ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਪੰਜਾਬ ਭਰ ਵਿੱਚ ਨਵੋਦਿਆ ਦਾਖਲਾ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ। ਇਸ ਨਤੀਜੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਤਿੰਨ ਬੱਚਿਆਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਸਦਕਾ ਇਹ ਪ੍ਰੀਖਿਆ ਪਾਸ ਕੀਤੀ। ਸਕੂਲ ਮੁਖੀ ਹਰਪਾਲ ਸਿੰਘ ਅਤੇ ਮੈਡਮ ਹਰਿੰਦਰ ਕੌਰ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਜਵਾਹਰ ਨਵੋਦਿਆ ਵੱਲੋਂ ਛੇਵੀਂ ਕਲਾਸ ਵਿੱਚ ਦਾਖਲਾ ਲੈਣ ਲਈ ਪੰਜਾਬ ਭਰ ਵਿੱਚ ਪੇਪਰ ਲਏ ਗਏ ਸਨ। ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਅਲੰਮਦੀਪੁਰ ਦੇ ਵਿਦਿਆਰਥੀਆਂ ਅਕਾਲਪ੍ਰੀਤ ਸਿੰਘ, ਰੀਆ ਅਤੇ ਏਕਮਜੋਤ ਸਿੰਘ ਨੇ ਪ੍ਰੀਖਿਆ ਪਾਸ ਕਰਕੇ ਨਵੋਦਿਆ ਸਕੂਲ ਵਿੱਚ ਦਾਖਲਾ ਲਿਆ। ਗਾਈਡ ਅਧਿਆਪਕ ਹਰਦੀਪ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਅਲੰਮਦੀਪੁਰ ਸਕੂਲ ਦੇ ਤਿੰਨ ਬੱਚਿਆਂ ਦੀ ਇਸ ਵੱਡੀ ਪ੍ਰਾਪਤੀ ਨੇ ਜਿੱਥੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਸਕੂਲ ਦੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਤੇ ਵੀ ਮੋਹਰ ਲਗਾਈ ਹੈ। ਸਕੂਲ ਦੀ ਐਸ.ਐਮ.ਸੀ.ਕਮੇਟੀ ਅਤੇ ਪਿੰਡ ਦੇ ਸਰਪੰਚ ਪ੍ਰਵੀਨ ਕੁਮਾਰੀ ਅਤੇ ਬਾਕੀ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਪਾਸ ਕੀਤੇ ਪੇਪਰ ਤੇ ਜਿੱਥੇ ਵਿਦਿਆਰਥੀਆਂ ਨੂੰ ਮਾਣ ਬਖਸ਼ਿਆ, ਉੱਥੇ ਹੀ ਤਿੰਨਾਂ ਸਕੂਲ ਅਧਿਆਪਕਾਂ ਵੱਲੋਂ ਕਰਵਾਈ ਗਈ ਮਿਹਨਤ ਤੇ ਵੀ ਪੂਰੀ ਤਸੱਲੀ ਪ੍ਰਗਟ ਕੀਤੀ । ਇਸ ਮੌਕੇ ਬੀ.ਪੀ.ਈ.ਓ.ਘਨੌਰ ਸ. ਧਰਮਿੰਦਰ ਸਿੰਘ ਅਤੇ ਸੀ.ਐਚ.ਟੀ. ਮੈਡਮ ਕੰਵਲਪ੍ਰੀਤ ਕੌਰ ਵੱਲੋਂ ਤਿੰਨਾਂ ਬੱਚਿਆਂ ਅਤੇ ਸਕੂਲ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਭੀਮ ਸੈਨ ਮਗਰ, ਚਮਕੌਰ ਸਿੰਘ ਸਿਆਲੂ, ਮੈਡਮ ਮਧੂ ਸੇਖੂਪੁਰ,ਨਿਰਭੈ ਜਰਗ, ਗੁਰਦੀਪ ਅੰਟਾਲ, ਸੀ.ਐਚ.ਟੀ. ਸੁਨੀਲ ਕੁਮਾਰ ਅਤੇ ਸਕੂਲ ਮੁਖੀ ਸਤਿੰਦਰਪਾਲ ਸਿੰਘ ਜਰੀਕਪੁਰ ਨੇ ਬੱਚਿਆਂ, ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *