ਅਮ੍ਰਿਤਸਰ, 6 ਜੂਨ(ਦਿਨੇਸ਼ ਸੋਨੀ ) ਨੈਕਸਸ ਅਮ੍ਰਿਤਸਰ ਮਾਲ 7 ਜੂਨ ਤੋਂ ਲਾਂਚ ਹੋਣ ਵਾਲੇ ਡਾਇਨਾਸੋਰ – ਥੀਮ ਵਾਲੇ ਇਕ ਅਨੁਭਵ ਡਾਇਨੋਵਰਸ ਦੀ ਸ਼ੂਰੁਆਤ ਕਰਣ ਜਾ ਰਿਹਾ ਹੈ। ਅਪਣੀ ਤਰਾਂ੍ਹ ਦੀ ਇਕ ਅਨੌਖੀ ਪਹਿਲ ਵਿਚ ਮਾਲ ਦਾ ਪਰਿਆਸ ਲਾਇਫ ਸਾਇਜ ਡਾਇਨਾਸੋਰ ਮਾਡਲਸ ਦੇ ਰਾਹੀਂ ਪ੍ਰੀ ਹਿਸਟੋਰਿਕ ਵਰਡ ਦਾ ਰੋਮਾਂਚ ਪੈਦਾ ਕਰਣਾ ਹੈ। ਵਿਿਜਟਰਸ ਦਾ ਸੁਵਾਗਤ ਪ੍ਰਵੇਸ਼ ਦੁਆਰ ਤੇ ਇਕ ਵਿਸ਼ਾਲ ਡਾਇਨਾਸੋਰ ਦੇ ਮਾਡਲ ਦੁਆਰਾ ਕੀਤਾ ਜਾਵੇਗਾ, ਜੋ ਕਿ ਜੂਰਾਜਿਕ ਯਾਤਰਾ ਦਾ ਮੰਚ ਤਿਆਰ ਕਰੇਗਾ। ਇਕ ਵਿਸ਼ੇਸ਼ ਜੋਨ ਨੂੰ ਪ੍ਰੀ ਹਿਸਟੋਰਿਕ ਵਿਚ ਬਦਲਿਆ ਗਿਆ ਹੈ ਜਿੱਥੇ ਲੋਕਾਂ ਨੂੰ ਫਾਸਿਲਸ, ਡਾਇਨਾਸੋਰ ਦੇ ਅੰਡੇ ਅਤੇ ਚੈਚਿੰਗ ਬੇਬੀ ਡਾਇਨਾਸੋਰ ਵਿਖਾਏ ਜਾਣਗੇਂ। ਬਚੇ ਡਾਇਨਾਸੋਰ ਦੀ ਸਵਾਰੀ ਲੈ ਸਕਦੇ ਹਨ ਅਤੇ ਐਕਵਿਟੀ ਜੋਨ ਵਿਚ 15 ਮਿਨਟ ਦੀ ਵਰਕਸ਼ਾਪ ਵਿਚ ਭਾਗ ਲੈ ਸਕਦੇ ਹਨ। ਇਕ ਦੋਸਤਾਨਾ ਡਾਇਨਾਸੋਰ ਹਰ ਘੰਟੇ ਲਾਇਵ ਵਿਖਾਇਆ ਜਾਵੇਗਾ ਜਿਸ ਨਾਲ ਲੋਕੀ ਸੈਲਫੀ ਲੈ ਸਕਦੇ ਹਨ।







