ਪਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ ਦੀ ਫ਼ਰੀਦਕੋਟ ਇਕਾਈ ਨੇ ਖੂਨਦਾਨ ਕੈਂਪ ਲਗਾਇਆ

Spread the love
ਫ਼ਰੀਦਕੋਟ, 26 ਅਗਸਤ (ਵਿਪਨ  ਮਿੱਤਲ)-ਪਰਜਾਪਿਤਾ ਬ੍ਰਹਮ ਕੁਮਾਰੀਜ਼ ਈਸ਼ਵਰ ਵਿਸ਼ਵ ਵਿਦਿਆਲਿਆ ਦੇ ਫ਼ਰੀਦਕੋਟ ਆਸ਼ਰਮ ਵਿਖੇ ਖੂਨਦਾਨ ਕੈਂਪ ਲੋੜਵੰਦ ਮਰੀਜ਼ਾਂ ਦੀ ਸੇਵਾ ਵਾਸਤੇ ਲਗਾਇਆ ਗਿਆ। ਇਸ ਕੈਂਪ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਤਸੱਲੀਬਖਸ਼ ਢੰਗ ਨਾਲ ਖੂਨ ਇਕੱਤਰ ਕੀਤਾ। ਇਸ ਕੈਂਪ ਲਈ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ-ਸਾਹਿਬਜ਼ਾਦਾ ਅਜੀਤ ਸਿੰਘ ਵੱਲੋਂ ਵੱਡਮੁੱਲਾ ਸਹਿਯੋਗ ਦਿੱਤਾ ਗਿਆ। ਇਸ ਕੈਂਪ ਦੌਰਾਨ 24 ਸਵੈਇੱਛਕ ਖੂਨਦਾਨੀਆਂ ਨੇ ਲੋੜਵੰਦ ਮਰੀਜ਼ਾਂ ਵਾਸਤੇ ਖੂਨਦਾਨ ਕੀਤਾ। ਖੂਨਦਾਨੀਆਂ ਨੂੰ ਕੈਂਪ ਪ੍ਰਬੰਧਕ ਦੀਦੀ ਬੀ.ਕੇ.ਸੰਗੀਤਾ ਦੀਦੀ, ਬੀ.ਕੇ.ਕਮਲਾ ਦੀਦੀ, ਬੀ.ਕੇ.ਦੀਪਾਲੀ ਦੀਦੀ, ਬੀ.ਕੇ.ਰਿੰਪੀ ਦੀਦੀ, ਬੀ.ਕੇ.ਜੋਤੀ ਦੀਦੀ, ਬੀ.ਕੇ.ਸ਼ਿਵਾਨੀ ਦੀਦੀ ਨੇ ਪਹੁੰਚੇ ਮੈਡੀਕਲ ਟੀਮ, ਗੁਰੁਦਆਰਾ ਲੰਗਰ ਮਾਵਾ ਖੀਵੀ ਜੀ-ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਪ੍ਰਬੰਧਕਾਂ ਅਤੇ ਖੂਨਦਾਨੀਆਂ ਦਾ ਸੁਆਗਤ ਕੀਤਾ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਸਿਵਲ ਸਰਜਨ ਫ਼ਰੀਦਕੋਟ ਡਾ.ਚੰਦਰ ਸ਼ੇਖਰ ਕੱਕੜ, ਦੰਦਾਂ ਦੇ ਮਾਹਿਰ ਡਾ.ਅਨੀਤਾ ਕੱਕੜ, ਜਗਦੀਸ਼ ਸੱਚਦੇਵਾ, ਜਗਦੀਪ ਮੁਖੀਜਾ, ਗੁਰਜੀਤ ਸਿੰਘ ਢਿੱਲੋਂ, ਆਸ਼ੂ ਭਾਈ ਨੇ ਪ੍ਰਬੰਧਕ ਬ੍ਰਹਮ ਕੁਮਾਰੀਜ਼ ਨਾਲ ਮਿਲ ਕੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ.ਚੰਦਰ ਸ਼ੇਖਰ ਕੱਕੜ ਨੇ ਖੂਨਦਾਨ ਦੀ ਮਹੱਤਤਾ ਦੱਸ ਕੇ ਅਪੀਲ ਕੀਤੀ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਡਾਕਟਰੀ ਸਲਾਹ ਅਨੁਸਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਇਨਸਾਨੀ ਖੂਨਦਾਨ ਦਾ ਕੋਈ ਬਦਲ ਨਹੀਂ ਹੈ, ਇਸ ਲਈ ਕੀਮਤੀ ਜਾਨਾਂ ਬਚਾਉਣ ਵਾਸਤੇ ਸਾਨੂੰ ਖੁਦ ਖੂਨਦਾਨ ਕਰਨਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਬ੍ਰਹਮ ਕੁਮਾਰੀਜ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਮੇਸ਼ਾ ਮਾਨਵਤਾ ਭਲਾਈ ਕਾਰਜ ’ਚ ਮੋਹਰੀ ਰਹਿ ਕੇ ਯੋਗਦਾਨ ਦਿੱਤਾ ਜਾਂਦਾ ਹੈ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *