ਪਰਮਾਤਮਾ ਦਾ ਨਾਮ ਲੈਣ ਨਾਲ ਮਨ ਨੂੰ   ਸ਼ਾਂਤੀ ਮਿਲਦੀ ਹੈ – ਅਰੋੜਾ ਵੀਰ ਜੀ

Spread the love
ਅੰਮ੍ਰਿਤਸਰ, 1 ਸਤੰਬਰ (ਦਿਨੇਸ਼ ਸੋਨੀ  ) – ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੋਸਾਇਟੀ,ਸ਼੍ਰੀ ਅਮ੍ਰਿਤਸਰ ਵੱਲੋਂ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਵਿੱਚ ਉੱਘੇ ਸਮਾਜ ਸੇਵਕ ਸੁਰਿੰਦਰ ਸਿੰਘ ਰਾਜੂ ਅਤੇ ਬਲਵੰਤ ਸਿੰਘ ਦਵਾਈਆਂ ਵਾਲਿਆਂ ਦੇ ਗ੍ਰਹਿ ਰਾਣੀ ਕਾ ਬਾਗ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਉਪਰੰਤ ਗੁਰੂ ਘਰ ਦੇ  ਪਿਆਰਿਆਂ ਵੱਲੋਂ ਕੀਰਤਨ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਕਿਹਾ ਕਿ ਸਾਨੂੰ ਆਪਣੀ ਭੱਜਦੌੜ ਵਾਲੀ ਜਿੰਦਗੀ ਵਿੱਚੋ ਕੁਝ ਸਮਾਂ ਪਰਮਾਤਮਾ ਦਾ ਨਾਮ ਲੈਣ ਲਈ ਜਰੂਰ ਕਢਣਾ ਚਾਹੀਦਾ ਹੈ ਅਤੇ ਮਨ ਵਿਚ ਪੈਦਾ ਹੋਇਆ ਖਲਾਹ ਪਰਦਾ ਹੈ।ਇਸ ਮੌਕੇ ਅੰਮ੍ਰਿਤਸਰ ਇੰਮਪਰੋਵਮੇਂਟ ਟਰੱਸਟ ਦੇ ਚੇਅਰਮੈਨ ‘ਆਪ’ ਹਲਕਾ ਉਤਰੀ ਦੇ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਦਾ ਜਨਮਦਿਨ ਕੇਕ ਕਟ ਕੇ ਮਨਾਇਆ ਅਤੇ ਓਹਨਾ ਦੇ ਉੱਜਵਲ ਭਵਿੱਖ ਅਤੇ ਚੜਦੀਕਲਾ ਦੀ ਅਰਦਾਸ ਬੇਨਤੀ ਕੀਤੀ ਗਈ।ਸਮਾਗ਼ਮ ਵਿੱਚ ਅਰੋੜਾ ਵੀਰ ਜੀ ਨੇ ਰਿੰਟੂ ਅਤੇ ਓਹਨਾ ਦੀ ਧਰਮਪਤਨੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਮਰਜੀਤ ਸਿੰਘ ਪਸਰੀਚਾ,ਗੁਰਮੀਤ ਸਿੰਘ ਪ੍ਰਿੰਸ,ਅਮਨਦੀਪ ਸਿੰਘ,ਸਵਿੰਦਰ ਸਿੰਘ,ਗੁਰਚਰਨ ਸਿੰਘ ਮੁਗਲਾਨੀ,ਕੁਲਦੀਪ ਸਿੰਘ,ਸਿਦਕ,ਅਮਿਤੇਸਵਰ ਸਿੰਘ, ਗੁਰਮੁੱਖ ਸਿੰਘ,ਸੀਨੀਅਰ ਜਰਨਲਿਸਟ ਕੰਵਲਜੀਤ ਸਿੰਘ ਵਾਲੀਆ,ਪਰਮਜੀਤ ਸਿੰਘ,ਹਰਦੀਪ ਸਿੰਘ,ਗੁਰਬਾਜ ਸਿੰਘ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।
  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *