ਪਿੰਡ ਟਿੱਬਾ ਵਿਚ ਖਾਲਸਾ ਸਾਜਨਾ ਦਿਵਸ “ਵਿਸਾਖੀ”ਮੇਲੇ ਦੀਆਂ ਤਿਆਰੀਆਂ ਮੁਕੰਮਲ

Spread the love

ਕਪੂਰਥਲਾ, 9 ਅਪ੍ਰੈਲ (ਕੌੜਾ)- ਬਾਹਰੇ ਇਲਾਕੇ ਦੇ ਨਾਮਵਰ ਪਿੰਡਾਂ ਟਿੱਬਾ, ਅਮਰਕੋਟ, ਭੀਲਾਂਵਾਲ, ਜਾਂਗਲਾ, ਗਾਂਧਾ ਸਿੰਘ ਵਾਲਾ, ਸ਼ਿਕਾਰਪੁਰ ਨਸੀਰਪੁਰ , ਭੋਰੂਵਾਲ, ਸੈਦਪੁਰ, ਨਵਾਂ ਠੱਠਾ ਅਤੇ ਬੂਲਪੁਰ ਵੱਲੋਂ ਸਾਂਝੇ ਤੌਰ ਤੇ ਵਿਸਾਖੀ ਮੇਲੇ ਦੇ ਆਯੋਜਨ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਮੇਲਾ ਹਰ ਸਾਲ ਇਲਾਕੇ ਦੀ ਸਮੂਹ ਸੰਗਤ ਵੱਲੋਂ ਸ਼ਰਧਾ ਭਾਵਨਾ ਨਾਲ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਸਥਾਨਕ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਪਿਆਰਾ ਸਿੰਘ, ਤਰਸੇਮ ਸਿੰਘ, ਮਾਸਟਰ ਗੁਰਬਚਨ ਸਿੰਘ., ਜਸਵੰਤ ਦਿੰਘ ਕੌੜਾ ਅਤੇ ਮਾਸਟਰ ਗੁਰਮੇਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 10 ਅਪ੍ਰੈਲ ਨੂੰ ਗੁਰੂਦੁਆਰਾ ਬਾਬਾ ਦਰਬਾਰਾ ਸਿੰਘ ਜੀ ਟਿੱਬਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਬਸਤੀਆਂ ਵਿੱਚ ਦੀ ਹੋ ਕੇ ਸੈਦਪੁਰ, ਨਸੀਰਪੁਰ, ਬੂਲਪੁਰ ਰਾਹੀਂ ਵਾਪਿਸ ਗੁਰੂਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਦੱਸਿਆ ਕਿ ਨਗਰ ਕੀਰਤਨ ਵਿਚ ਰਾਗੀ, ਢਾਡੀ, ਕੀਰਤਨੀਏ ਅਤੇ ਸਕੂਲਾਂ ਦੇ ਵਿਦਿਆਰਥੀ ਵੱਧ ਚੜ ਕੇ ਸ਼ਾਮਲ ਹੋਣਗੇ। ਪ੍ਰਬੰਧਕਾਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਰਾਤ 7:00 ਵਜੇ ਤੋਂ 11:00 ਵਜੇ ਤਕ ਕੀਰਤਨ ਦਰਬਾਰ ਅਤੇ ਕਥਾ ਸਮਾਗਮ ਹੋਵੇਗਾ ਜਿਸ ਵਿਚ ਪੰਥ ਦੇ ਮਸ਼ਹੂਰ ਰਾਗੀ, ਢਾਡੀ ਅਤੇ ਕੀਰਤਨੀਏ ਅਤੇ ਕਥਾਵਾਚਕ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਸਬੰਧੀ ਗੁਰੂ ਜੱਸ ਨਾਲ ਜੋੜਨਗੇ। ਉਹਨਾਂ ਦੱਸਿਆ ਕਿ 13 ਅਪ੍ਰੈਲ ਨੂੰ ਵੀ ਸੰਗਤ ਸ਼ਰਧਾ ਭਾਵਨਾ ਨਾਲ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋਵੇਗੀ ਅਤੇ ਢਾਡੀ ਵਾਰਾਂ, ਕਵੀਸ਼ਰੀ ਅਤੇ ਕੀਰਤਨ ਦਾ ਆਨੰਦ ਮਾਣੇਗੀ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 11ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 13 ਅਪ੍ਰੈਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਪ੍ਰਬੰਧਕਾਂ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਹਨਾਂ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਸ਼ਿਰਕਤ ਕਰਨ ਅਤੇ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਕੇ ਜੀਵਨ ਸਫਲ ਬਣਾਉਣ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *