ਪਿੰਡ ਲੱਖਪੁਰ-ਸਾਹਨੀ ਵਿਖੇ ਸ਼ਰਧਾ ਨਾਲ ਮਨਾਇਆ ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ

Spread the love

ਫਗਵਾੜਾ 30 ਮਾਰਚ ( ਪ੍ਰੀਤ ਕੌਰ ਪ੍ਰੀਤੀ  ) ਪੁੰਨੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਮਲਕਪੁਰ ਰੋਡ ਪਿੰਡ ਲੱਖਪੁਰ-ਸਾਹਨੀ ਵਿਖੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਮੂਹ ਪੁੰਨੀ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਝੰਡੇ ਦੀ ਰਸਮ ਉਪਰੰਤ ਸੁੱਖ ਸ਼ਾਂਤੀ ਦੀ ਅਰਦਾਸ ਹੋਈ ਅਤੇ ਵੱਡੀ ਗਿਣਤੀ ਵਿਚ ਪੁੱਜੇ ਪੁੰਨੀ ਪਰਿਵਾਰਾਂ ਨੇ ਪਿਤਰਾਂ ਦੀ ਪੂਜਾ ਕੀਤੀ ਅਤੇ ਅਸ਼ੀਰਵਾਦ ਲਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਮਹੰਤ ਰਾਮਜੀ ਅਤੇ ਬਾਬਾ ਕਰਨੈਲ ਸਿੰਘ ਨੇ ਸਮੂਹ ਪੁੰਨੀ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਆਪਣੇ ਵੱਡੇ ਵਢੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਜਸਵੰਤ ਸਿੰਘ ਪੁੰਨੀ, ਪ੍ਰਦੀਪ ਪੁੰਨੀ, ਪ੍ਰੇਮ ਪੁੰਨ, ਚਰਨਜੀਤ ਪੁੰਨੀ ਰਣਜੀਤ ਪੁੰਨੀ ਅਤੇ ਪਿ੍ਰੰਸ ਪੁੰਨੀ ਨੇ ਦੱਸਿਆ ਕਿ ਹਰ ਸਾਲ ਚੇਤ ਮਹੀਨੇ ਦੌਰਾਨ ਸਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ। ਪ੍ਰਬੰਧਕਾਂ ਵਲੋਂ ਸੇਵਾਦਾਰਾਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਪੁੰਨੀ ਪਰਿਵਾਰਾਂ ਵਲੋਂ ਪਿਤਰਾਂ ਦੇ ਸਨਮਾਨ ਵਿਚ ਭਜਨ ਕੀਰਤਨ ਦੇ ਨਾਲ ਸੇਵਾਦਾਰਾਂ ਵਲੋਂ ਚਾਹ-ਪਕੌੜੇ, ਆਈਸ ਕ੍ਰੀਮ, ਕੋਲਡ ਡਰਿੰਕ, ਲੰਗਰ ਅਤੇ ਜਲੇਬੀਆਂ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਹਰਜੀਤ ਪੂੰਨੀ, ਬੋਬੀ ਪੁੰਨੀ, ਕਮਲ ਪੁੰਨੀ, ਰੋਹਿਤ, ਪ੍ਰੀਤ, ਪਰਮਿੰਦਰ ਪੁੰਨੀ, ਹਰਜੀਤ ਪੁੰਨੀ, ਸੰਜੀਵ ਪੁੰਨੀ, ਮੰਗਤ ਪੁੰਨੀ, ਇਸ਼ਤ ਪੁੰਨੀ, ਰਵਨੀਤ ਪੁੰਨੀ, ਤਨਵੀਰ ਕੌਰ, ਹਰਮਨਪ੍ਰੀਤ, ਸਾਹਿਲ, ਨੂਰ, ਪ੍ਰੀਤੀ, ਹਰਪ੍ਰੀਤ ਕੌਰ, ਜੈਸਿਕਾ, ਪੰਕਜ, ਇਸ਼ਾਂਤ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁੰਨੀ ਪਰਿਵਾਰਾਂ ਨੇ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਤਸਵੀਰ 001, ਕੈਪਸ਼ਨ- ਪਿੰਡ ਲੱਖਪੁਰ-ਸਾਹਨੀ ਸਥਿਤ ਪੁੰਨੀ ਜਠੇਰਿਆਂ ਦੇ ਕਰਵਾਏ ਗਏ ਸਲਾਨਾ ਜੋੜ ਮੇਲੇ ਦੇ ਦ੍ਰਿਸ਼।
ਪਿੰਡ ਡੁਮੇਲੀ ਵਿਖੇ ਸਲਾਨਾ ਗੁਰਮਤਿ ਸਮਾਗਮ 2, 3 ਅਤੇ 4 ਅਪ੍ਰੈਲ ਨੂੰ
ਫਗਵਾੜਾ 30 ਮਾਰਚ (        ) ਪਵਿੱਤਰ ਅਸਥਾਨ ਮੀਰੀ-ਪੀਰੀ ਅਕਾਲ ਦਰਬਾਰ (ਵਿਦਿਆਲਾ) ਸਾਹਿਬ ਜੀ ਪਿੰਡ ਡੁਮੇਲੀ ਤਹਿਸੀਲ ਫਗਵਾੜਾ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਾਉਣ ਦੀ ਖੁਸ਼ੀ ਵਿਚ ਸਲਾਨਾ ਗੁਰਮਤਿ ਸਮਾਗਮ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਡੁਮੇਲੀ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 2, 3 ਅਤੇ 4 ਅਪ੍ਰੈਲ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਏ ਜਾ ਰਹੇ ਇਸ ਸਲਾਨਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ 2 ਅਪ੍ਰੈਲ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਸ਼ਾਮ ਨੂੰ 7 ਤੋਂ 11 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਦੂਸਰੇ ਦਿਨ ਵੀਰਵਾਰ 3 ਅਪ੍ਰੈਲ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਅੱਖਾਂ ਦਾ ਫਰੀ ਕੈਂਪ ਲਗਾਇਆ ਜਾਵੇਗਾ। ਸ਼ਾਮ ਨੂੰ 7 ਤੋਂ 11 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਸਮਾਗਮ ਦੇ ਤੀਸਰੇ ਅਤੇ ਆਖਰੀ ਦਿਨ ਸ਼ੁੱਕਰਵਾਲ 4 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਾਮ ਤੱਕ ਧਾਰਮਿਕ ਦੀਵਾਨ ਸਜਣਗੇ। ਜਿਸ ਵਿਚ ਤਖ਼ਤ ਸਾਹਿਬ ਦੇ ਸਿੰਘ ਸਾਹਿਬਾਨ, ਨਾਮ ਰਸੀਏ, ਮਹਾਪੁਰਸ਼, ਨਿਹੰਗ ਸਿੰਘ ਜੱਥੇਬੰਦੀਆਂ ਦੇ ਮਹਾਪੁਰਸ਼, ਵਿਦਵਾਨ, ਕਥਾ ਵਾਚਕ, ਗੁਰਕੀਰਤਨੀਏ, ਢਾਡੀ, ਕਵੀਸ਼ਰੀ ਸਿੰਘ ਗੁਰੂ ਯਸ਼ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ਾਮ ਨੂੰ ਦੀਵਾਨ ਦੀ ਸਮਾਪਤੀ ਉਪਰੰਤ ਨਿਹੰਗ ਸਿੰਘ ਮਹੱਲਾ ਕੱਢਣਗੇ। ਜਿਸ ਵਿਚ ਘੋੜ ਦੌੜ, ਨੇਜਾ-ਬਾਜੀ ਅਤੇ ਗੱਤਕਾ ਦੇ ਜੋਹਰ ਵਿਸ਼ੇਸ਼ ਖਿਚ ਦਾ ਕੇਂਦਰ ਹੋਣਗੇ। ਉਪਰੰਤ ਕਬੱਡੀ ਦਾ ਮੈਚ ਹੋਵੇਗਾ ਜਿਸ ਵਿਚ ਉਚ ਕੋਟੀ ਦੇ ਖਿਡਾਰੀ ਆਪਣੇ ਜੋਹਰ ਦਿਖਾਉਣਗੇ। ਇਹ ਜਾਣਕਾਰੀ ਦਿੰਦਿਆਂ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਡੁਮੇਲੀ ਨੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਲਾਨਾ ਗੁਰਮਤਿ ਸਮਾਗਮ ਵਿਚ ਹਾਜਰੀ ਲਗਵਾ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਦਰਬਾਰ ਦੇ ਸੇਵਾਦਾਰ ਵੀ ਹਾਜਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *