ਪ੍ਰਾਇਮਰੀ ਸਿੱਖਿਆ ਸੰਬੰਧੀ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਪਰਤੇ ਅਧਿਆਪਕਾ ਸਪਰਜਨ ਜੌਨ ਬਖਸ਼ਿੰਦਰਜੀਤ ਸਿੰਘ ਦਾ ਸਨਮਾਨ

Spread the love

ਫਰੀਦਕੋਟ 1 ਅਪਰੈਲ, (ਮਿੱਤਲ )-ਯੂਨੀਵਰਸਿਟੀ ਆਫ਼ ਤੁਰਕੂ, ਫਿਨਲੈਂਡ ਤੋਂ ਪ੍ਰਾਇਮਰੀ ਸਿੱਖਿਆ ਦੇ ਨਵੇਕਲੇ ਢੰਗ ਸਿੱਖ ਕੇ ਪਰਤੇ ਅਧਿਆਪਕ ਸਪਰਜਨ ਜੌਨ ਸਰਕਾਰੀ ਪ੍ਰਾਇਮਰੀ ਸਕੂਲ ਰੋਮਾਣਾ ਅਜੀਤ ਸਿੰਘ ਅਤੇ ਬਖਸ਼ਿੰਦਰਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਚੇਤ ਸਿੰਘ ਵਾਲਾ ਦਾ ਸਨਮਾਨ ਫ਼ਰੀਦਕੋਟ ਦੇ ਅਧਿਆਪਕਾਂ ਨੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਟੇਟ ਰਿਸੋਰਸ ਪਰਸਨ  ਗੁਰਪ੍ਰੀਤ ਸਿੰਘ ਰੂਪਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੈਸ਼ਨ 2024-25 ਦੌਰਾਨ ਸਿੱਖਿਆ ਵਿਭਾਗ ਦੇ ਪਿ੍ਰੰਸੀਪਲਾਂ, ਮੁੱਖ ਅਧਿਆਪਕਾਂ, ਬੀ.ਪੀ.ਈ.ਓ, ਸੀ.ਐੱਚ.ਟੀ. ਐੱਚ.ਟੀ. ਅਤੇ ਪ੍ਰਾਇਮਰੀ ਅਧਿਆਪਕਾਂ ਨੂੰ ਸਿੱਖਿਆ ਸੰਬੰਧੀ ਨਵੀਆਂ ਤਕਨੀਕਾਂ ਨਾਲ਼ ਜਾਣੂ ਕਰਵਾਉਣ ਲਈ ਦੇਸ-ਵਿਦੇਸ਼ ਚ ਉੱਚ ਪੱਧਰ ਦੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਤੋਂ ਟ੍ਰੇਨਿੰਗ ਦਿਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਬੀ.ਪੀ.ਈ.ਓ, ਸੀ.ਐੱਚ.ਟੀ. ਐੱਚ.ਟੀ. ਅਤੇ ਪ੍ਰਾਇਮਰੀ ਅਧਿਆਪਕਾ ਦਾ ਇੱਕ ਬੈਚ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਤੋਂ ਟ੍ਰੇਨਿੰਗ ਲੈ ਕੇ ਪਰਤਿਆ ਹੈ। ਟ੍ਰੇਨਿੰਗ ਲੈ ਕੇ ਪਰਤੇ ਅਧਿਆਪਕਾਂ ਨੇ ਆਪਣੇ ਫਿਨਲੈਂਡ ਸੰਬੰਧੀ ਤਜ਼ੁਰਬੇ ਮੌਜ਼ੂਦ ਅਧਿਆਪਕਾਂ ਨਾਲ਼ ਸਾਂਝੇ ਕੀਤੇ। ਪਿ੍ਰੰਸੀਪਲ ਪ੍ਰਭਜੋਤ ਸਿੰਘ ਸਟੇਟ ਅਵਾਰਡੀ, ਪਿ੍ਰੰਸੀਪਲ ਕੁਮਾਰ ਜਗਦੇਵ, ਬੀ.ਪੀ.ਈ.ਓ. ਜਗਤਾਰ ਸਿੰਘ ਮਾਨ, ਬੀ.ਪੀ.ਈ.ਓ. ਸੁਸ਼ੀਲ ਕੁਮਾਰ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੀਆਂ ਇਨ-ਸਰਵਿਸ ਟ੍ਰੇਨਿੰਗਾਂ ਦਾ ਅਧਿਆਪਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਮੌਕੇ ਮੁੱਖ ਅਧਿਆਪਕ ਨਵਦੀਪ ਸ਼ਰਮਾ, ਮੁੱਖ ਅਧਿਆਪਕ ਬਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਕਰਮਜੀਤ ਸਿੰਘ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਕੀਲ ਸਿੰਘ, ਸ਼ਮਿੰਦਰ ਸਿੰਘ ਮਾਨ, ਵਿੱਕੀ ਢਿੱਲਵਾਂ, ਸਾਹਿਲ ਡਾਂਗ, ਸੰਜੀਵ ਕੁਮਾਰ, ਸੁਨੀਲ ਕੁਮਾਰ, ਭਗਵਾਨ ਦਾਸ, ਰਿਸ਼ੀ ਸ਼ਰਮਾ, ਕੁਲਵਿੰਦਰ ਸਿੰਘ, ਰਛਪਾਲ ਮੰਡ, ਰਾਜਪਾਲ ਸਿੰਘ  ਅਧਿਆਪਕ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *