ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ

Spread the love
ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25ਫਰਵਰੀ ਨੂੰ  ਸੂਬਾ ਪੱਧਰੀ ਸੈਮੀਨਾਰ ,
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਹੋਣਗੇ ਮੁੱਖ ਮਹਿਮਾਨ ਅਤੇ ਡਾ. ਸਿਮਰਨ ਕੌਰ ਸਿੱਧੂ ਹੋਣਗੇ ਮੁੱਖ ਬਲਾਰਾ
ਭੁੱਚੋ ਮੰਡੀ ਨਥਾਣਾ 17 ਫਰਵਰੀ (ਹਰਬੰਸ ਸਿੰਘ ਭੋਲਾ) ‘ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੀ ਜ਼ਿਲ੍ਹਾ ਬਾਡੀ ਦੀ ਅਹਿਮ ਮੀਟਿੰਗ ਅੱਜ ਸੋਹਣ ਸਵੀਟਸ ਹਾਊਸ ਰਾਮਪੁਰਾ ਫੂਲ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25 ਫਰਵਰੀ (ਮੰਗਲਵਾਰ) ਨੂੰ ਸਵੇਰੇ 11 ਵਜੇ ਕਰਵਾਏ ਜਾ ਰਹੇ ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ’ਤੇੇ ਸੂਬਾ ਪੱਧਰੀ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾਂ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਕਾਰਜਕਾਰੀ ਕਮੇਟੀ ਵੱਲੋਂਂ ਸੈਮੀਨਾਰ ਨੂੰ ਸਫਲ ਬਣਾਉਣ ਲਈ ਪੱਤਰਕਾਰ ਸਾਥੀਆਂ ਦੀਆਂ ਵੱਖ–ਵੱਖ ਕੰਮਾਂ ਬਾਰੇ ਡਿਉਟੀਆਂ ਲਗਾਈਆ ਗਈਆਂ। ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ (ਆਈ. ਏ. ਐਸ.), ਮੁੱਖ ਬਲਾਰੇ ਵਜੋਂ ਡਾ. ਸਿਮਰਨ ਕੌਰ ਸਿੱਧੂ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਅਤੇ ਹੈੱਡ ਆਫ ਡਿਪਾਰਟਮੈਂਟ ਜ਼ਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ ਦੁਆਬਾ ਕਾਲਜ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਬਲਵਿੰਦਰ ਜੰਮੂ ਕੌਮੀ ਜਨਰਲ ਸਕੱਤਰ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਮੈਂਬਰ ਪ੍ਰੈਸ ਕੌਂਸਲ ਆਫ ਇਡੀਆ, ਪ੍ਰਧਾਨਗੀ ਮੰਡਲ ’ਚ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੰਤੋਖ ਗਿੱਲ ਸੂਬਾ ਸਕੱਤਰ ਤੇ ਮਾਲਵਾ ਇੰਚਾਰਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਸੁਖਮੰਦਰ ਸਿੰਘ ਚੱਠਾ ਮੈਨੇਜਿੰਗ ਡਾਇਰੈਕਟਰ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਸ਼ਾਮਲ ਹੋਣਗੇ। ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਸੁਖਨੈਬ ਸਿੰਘ ਸਿੱਧੂ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਲੁੱਧੜ ਖਜ਼ਾਨਚੀ, ਨਰਪਿੰਦਰ ਸਿੰਘ ਧਾਲੀਵਾਲ ਸਰਪ੍ਰਸਤ ਅਤੇ
ਗੁਰਤੇਜ ਸਿੰਘ ਸਿੱਧੂ ਚੇਅਰਮੈਨ ਮਹਿਮਾਨਾਂ ਦਾ ਸੁਆਗਤ ਕਰਨਗੇ। ਮੀਟਿੰਗ ਵਿੱਚ ਕੁਲਦੀਪ ਮਤਵਾਲਾ ‘ਸਕੱਤਰ’, ਵੀਰਪਾਲ ਭਗਤਾ ਤੇ ਹੁਸ਼ਿਆਰ ਸਿੰਘ ਘਟੌੜਾ ‘ਮੀਤ ਪ੍ਰਧਾਨ’, ਗੁਰਦਰਸ਼ਨ ਸਿੰਘ ਲੁੱਧੜ ‘ਖਜ਼ਾਨਚੀ’ ਤੋਂ ਇਲਾਵਾ ਰਾਜਿੰਦਰ ਸਿੰਘ ਮਰਾਹੜ, ਜਸ ਗਰੇਵਾਲ, ਅੰਮ੍ਰਿਤ ਪਾਲ ਸ਼ਰਮਾ, ਭੀਮ ਸੈਨ ਹਦਵਾਰੀਆ, ਮਨਪ੍ਰੀਤ ਸਿੰਘ ਗਿੱਲ, ਹਰਬੰਸ ਸਿੰਘ ਭੋਲਾ, ਵਰਿੰਦਰ ਲੱਕੀ (ਸਾਰੇ ਕਾਰਜਕਾਰਨੀ ਮੈਂਬਰਜ਼) ਤੋਂ ਇਲਾਵਾ ਸੁਖਤੇਜ ਧਾਲੀਵਾਲ, ਧਰਮਪਾਲ ਸਿੰਘ, ਸ਼ਿਵ ਚੰਦਰ ਸੇਖਰ ਅਤੇ ਹਰਿੰਦਰ ਹਨੀ ਆਦਿ ਪੱਤਰਕਾਰ ਸਾਥੀ ਸ਼ਾਮਲ ਸਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *