ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੈਟਰਨ ਅਥਥੀਟਾਂ ਨੇ ਚੁੱਕਿਆ ਬੀੜ

Spread the love
ਬਠਿੰਡਾ 31 ਜੁਲਾਈ(ਐੱਸ ਐੱਸ ਰਾਹੀ):   ਪੰਜਾਬ ਦੇ ਨੌਜਵਾਨਾਂ ਦੀ ਖੇਡਾਂ ਪ੍ਰਤੀ ਦਿਨੋ ਦਿਨ ਘੱਟ ਰਹੀ ਰੁਚੀ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਜਿਲਿਆਂ ਦੇ ਵੈਟਰਨ ਅਥਲੀਟਾਂ ਨੇ ਬਠਿੰਡਾ ਦੇ ਟੀਚਰ ਹੋਮ ਵਿੱਚ ਇੱਕ ਭਰਵੀਂ ਮੀਟਿੰਗ ਕੀਤੀ  । ਇਸ ਮੀਟਿੰਗ ਵਿੱਚ ਭਾਰਤ ਦੇ ਕੌਮੀ ਜਨਰਲ ਸਕੱਤਰ ਰਾਮਾ ਮੂਰਤੀ ਜੀ, ਹਰਿਆਣਾ ਤੋਂ ਨੈਸ਼ਨਲ ਉਪ ਪ੍ਰਧਾਨ ਗੁਲਾਬ ਸਿੰਘ ਦਲਾਲ , ਚੰਡੀਗੜ੍ਹ ਦੇ ਸੈਕਟਰੀ ਗੁਰਦਿਆਲ ਸਿੰਘ ਸੈਣੀ, ਰਿਟਾਇਰਡ ਕਮਿਸ਼ਨਰ ਚੰਡੀਗੜ੍ਹ ਸੁੱਚਾ ਸਿੰਘ ਬਾਂਡੀ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ । ਪੰਜਾਬ ਮਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਨੰਬਰਦਾਰ ਬਲਵਿੰਦਰ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਵੈਟਰਨ ਮਾਸਟਰ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੀ ਪੰਜਾਬ ਇਕਾਈ ਦੀ ਅੱਜ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਅਤੇ ਬਠਿੰਡਾ ਵਿੱਚ ਨੈਸ਼ਨਲ ਮੀਟ ਕਰਾਉਣ ਲਈ ਸਹਿਮਤੀ ਦਿੱਤੀ ਗਈ ।  ਇਸ ਤੋਂ ਇਲਾਵਾ ਸਾਰੇ ਮਾਸਟਰ ਅਥਲੀਟ ਆਪਣੇ ਆਪਣੇ ਜਿਲੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਖੇਡ ਦੇ ਗਰਾਊਂਡ ਨਾਲ ਜੋੜਨ ਦਾ ਕੰਮ ਕਰਨਗੇ । ਚੰਡੀਗੜ੍ਹ ਦੇ ਸੈਕਟਰੀ ਗੁਰਦਿਆਲ ਸਿੰਘ ਸੈਣੀ ਵੱਲੋਂ 50,000 ਰੁਪੈ ਆਪਣੀ ਪੈਨਸ਼ਨ ਵਿੱਚੋਂ ਬਠਿੰਡੇ ਵਿੱਚ ਨੈਸ਼ਨਲ ਮੀਟ ਕਰਾਉਣ ਲਈ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਨਰਲ ਸੈਕਟਰੀ ਪੰਜਾਬ ਦਵਿੰਦਰ ਬਾਬੂ ਜੈਤੋ , ਅਮਰੀਕ ਸਿੰਘ ਜੈਤੋ, ਮੈਡਮ ਪਵਿੱਤਰ ਕੌਰ, ਮੋਹਨ ਲਾਲ ਬਾਂਸਲ ਸੈਕਟਰੀ ਮਿਲਖਾ ਸਿੰਘ ਮਾਸਟਰ ਅਥਲੈਟਿਕਸ ਕਲੱਬ ਬਠਿੰਡਾ , ਮਾਸਟਰ ਰਜੇਸ਼ ਕੁਮਾਰ , ਰਾਜੀਵ ਕੁਮਾਰ ਗੋਇਲ ਖਜਾਨਚੀ  ਅੰਤਰਰਾਸ਼ਟਰੀ ਖਿਡਾਰੀ ਮਹਿੰਦਰ ਸਿੰਘ ਜਸਪਾਲ , ਐਸ ਪੀ ਸ਼ਰਮਾ ਹੁਸ਼ਿਆਰਪੁਰ ਅਤੇ ਉਪ ਪ੍ਰਧਾਨ ਮੈਡਮ ਹਰਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ । ਸਟੇਜ ਦੀ ਕਾਰਵਾਈ ਰਿਟਾਇਰਡ ਐਕਸੀਅਨ ਗੁਰਵੀਰ ਸਿੰਘ ਨੇ ਬਾਖੂਬੀ ਨਿਭਾਈ ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *