ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸਾਲ 2025ਦਾ ਸੁਲਾਨਾ ਬਜਟ ਲੋਕ ਵਿਰੋਧੀ:ਬਲਦੇਵ ਸਿੰਘ ਕੱਲਾ ਅਤੇ ਚੈਅਰਮੈਨ ਗੁਰਦੇਵ ਸਿੰਘ

Spread the love

ਪੱਟੀ 30 ਮਾਰਚ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )

 ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਤਰਨ ਤਾਰਨ ਦੀ ਜਿਲ੍ਹਾ ਕਮੇਟੀ ਦੇ ਸੀਨੀਅਰ ਆਗੂਆਂ ਦੀ ਇੱਕ ਜਰੂਰੀ ਮੀਟਿੰਗ ਤਸੀਲ ਤਰਨਤਾਰਨ ਦੇ ਪ੍ਰਧਾਨ ਬਖਸ਼ੀਸ਼ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਹੋਈ ਜ਼ਿਲਾ ਕਮੇਟੀ ਦੇ ਜਨਰਲ ਸਕੱਤਰ ਸੱਤਪਾਲ ਸ਼ਰਮਾ ਪੱਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਬਜਟ ਪੈਨਸ਼ਨਰ ਵਿਰੋਧੀ ਹੈ ਮਾਨ ਸਰਕਾਰ ਨੇ ਅਜੇ ਤੱਕ ਡੀ.ਏ ਦੀਆਂ ਬਕਾਇਆ ਰਹਿੰਦੀਆਂ ਕਿਸਤਾਂ ਜਾਰੀ ਨਹੀਂ ਕੀਤੀਆਂ ਨਾਹੀ ਕੋਰਟ ਦੇ ਫੈਸਲੇ ਲਾਗੂ ਕਰ ਰਹੀ ਹੈ|2.59ਦਾ ਗੁਣਾਕ ਵੀ ਲਾਗੂ ਨਾਹੀਂ ਕਰ ਰਹੀ ਮਨਪ੍ਰੀਤ ਬਾਦਲ ਦੇ ਪੈਨਸ਼ਨਰ ਅਤੇ ਮੁਲਾਜ਼ਮ ਵਿਰੋਧੀ ਰੋਲ ਨੂੰ ਹਰਪਾਲ ਸਿੰਘ ਚੀਮਾ ਇਨ ਬਿਨ ਲਾਗੂ ਕਰ ਰਹੇ ਹਨ ਜੋ ਹਸ਼ਰ ਮਨਪ੍ਰੀਤ ਬਾਦਲ ਦਾ ਹੋ ਚੁੱਕਾ ਹੈ ਉਸ ਨੂੰ ਪੈਨਸ਼ਨਰ ਅਤੇ ਮੁਲਾਜ਼ਮ ਆਉਣ ਵਾਲੀਆਂ ਚੋਣਾਂ ਵਿੱਚ ਦੁਬਾਰਾ ਦਹਰਾਉਣਗੇ ਇੱਕ ਵੱਖਰੇ ਟੈਲੀਫੋਨ ਸਨੇਹੇ ਰਾਹੀਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸਰਪੰਚ ਬਲਦੇਵ ਸਿੰਘ ਕੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਫੇਲ ਹੋ ਚੁੱਕੀ ਹੈ | ਪੁਲਿਸ ਤਾਨਾ ਸ਼ਾਹ ਬਣ ਚੁੱਕੀ ਹੈ | ਹੱਕ ਮੰਗਦੇ ਲੋਕਾਂ ਉੱਤੇ ਜਬਰ ਕਰ ਰਹੀ ਹੈ ਪੰਜਾਬ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਹਨਾਂ ਨੂੰ ਜੇਲਾਂ ਅਤੇ ਥਾਣਿਆਂ ਵਿੱਚ ਡੱਕ ਰਹੀ ਹੈ ਲੋਕ ਸੰਘਰਸ਼ਾਂ ਦਾ ਰਾਹ ਨਹੀਂ ਛੱਡਣਗੇ ਜ਼ਿਲਾ ਕੈਸ਼ੀਅਰ ਬਲਦੇਵ ਸਿੰਘ ਤਰਨ ਤਾਰਨ ਅਤੇ ਤਹਿਸੀਲ ਪੱਟੀ ਤੋਂ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਪੈਨਸ਼ਨਰ ਜਥੇਬੰਦੀ ਨੂੰ ਜਿਲਾ ਤਰਨਤਾਰਨ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਵਿਚਾਰ ਰੱਖੇ ਤਸੀਲ ਖਡੂਰ ਸਾਹਿਬ ਅਤੇ ਤਸੀਲ ਤਰਨ ਤਾਰਨ ਦੀਆਂ ਜਥੇਬੰਦੀਆਂ ਨੂੰ ਮਜਬੂਤ ਕਰਨ ਲਈ ਪੈਨਸ਼ਨਰ ਭੈਣ ਭਰਾਵਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਥੇਬੰਦੀ ਨਾਲ ਜੋੜਿਆ ਜਾਵੇਗਾ। ਜਥੇਬੰਦੀ ਦੀ ਮਜਬੂਤੀ ਲਈ ਪੈਂਨਸ਼ਨਰ ਨਾਲ ਸੰਪਰਕ ਕਰਨ ਲਈ ਪੂਰੇ ਜ਼ਿਲਾ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਚੇਅਰਮੈਨ ਗੁਰਦੇਵ ਸਿੰਘ ਸੰਧੂ ਅਤੇ ਸਵਿੰਦਰ ਸਿੰਘ ਮਰਹਾਣਾ ਨੇ ਵੀ ਜਥੇਬੰਦੀ ਦੀ ਮਜਬੂਤੀ ਲਈ ਆਪਣੇ ਵਿਚਾਰ ਰੱਖੇ ਪੰਜਾਬ ਪੈਨਸ਼ਨਰਜ ਜੁਇੰਟ ਫਰੰਟ ਅਤੇ ਪੰਜਾਬ ਸਟੇਟ ਪੈਨਸ਼ਨਰਜ ਕਨਫੈਡਰੇਸ਼ਨ ਵੱਲੋਂ ਆਉਣ ਵਾਲੇ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ ਪੰਜਾਬ ਸਰਕਾਰ ਦੀਆਂ ਪੈਨਸ਼ਨਰਜ ਵਿਰੋਧੀ ਨੀਤੀਆਂ ਨੂੰ ਭਾਜ ਦਿੱਤੀ ਜਾਵੇਗੀ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *