ਫਿਨਲੈਂਡ ਤੋ ਪਰਤੇ ਅਧਿਆਪਕਾਂ ਦਾ ਸੱਜਣ ਸਿੰਘ ਚੀਮਾ ਵੱਲੋਂ ਸਨਮਾਨ

Spread the love

ਕਪੂਰਥਲਾ, 3 ਅਪ੍ਰੈਲ (ਕੌੜਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਉੱਦਮ ਨਾਲ 72 ਪ੍ਰਾਇਮਰੀ ਅਧਿਆਪਕ ਜਿਸ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਵੀ ਸ਼ਾਮਿਲ ਸਨ ਦਾ ਦੂਸਰਾ ਬੈੱਚ ਤਿੰਨ ਹਫਤੇ ਦੇ ਟੁਰਕੂ ਯੂਨੀਵਰਸਿਟੀ ਫਿਨਲੈਂਡ ਤੋ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਿਸ ਪਰਤਿਆ ਹੈ । ਇਸ ਬੈਚ ਵਿੱਚ ਕਪੂਰਥਲਾ ਦੇ ਵੀ ਤਿੰਨ ਅਧਿਆਪਕ ਸ਼ਾਮਿਲ ਸਨ । ਜਿਨ੍ਹਾਂ ਨੂੰ ਅੱਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾਂ ਚੇਅਰਮੈਨ ਨਗਰ ਸੁਧਾਰ ਟਰਸਟ ਕਪੂਰਥਲਾ ਵੱਲੋਂ ਡੀ.ਈ.ਓ (ਐ.ਸਿ) ਦੇ ਦਫਤਰ ਕਪੂਰਥਲਾ ਵਿਖੇ ਕੀਤਾ ਗਿਆ। । ਇਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਮੌਕੇ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ  (ਐ.ਸਿ) , ਡਾਕਟਰ ਬਲਵਿੰਦਰ ਸਿੰਘ ਬੱਟੂ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ(ਐ.ਸਿ), ਸੰਜੀਵ ਕੁਮਾਰ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -2 ਅਤੇ ਰਜੇਸ਼ ਕੁਮਾਰ ਬਲਾਕ ਸਿੱਖਿਆ ਅਫ਼ਸਰ ਕਪੂਰਥਲਾ -1 ਅਤੇ ਸੁਦੇਸ਼ ਕੁਮਾਰ ਸ਼ਰਮਾਂ ਜਿਲ੍ਹਾ ਪ੍ਰਧਾਨ ਸੇਵਾ ਮੁਕਤ ਮੁਲਾਜ਼ਮ ਵਿੰਗ ਆਪ  ਵੀ ਹਾਜ਼ਰ ਸਨ । ਸੱਜਣ ਸਿੰਘ ਚੀਮਾਂ ਚੇਅਰਮੈਨ ਨਗਰ ਸੁਧਾਰ ਟਰਸਟ ਵੱਲੋਂ ਫਿਨਲੈਂਡ ਤੋ ਪਰਤੇ ਤਿੰਨ ਅਧਿਆਪਕਾਂ  ਮਨਪ੍ਰੀਤ ਈ.ਟੀ.ਟੀ, ਬਰਿੰਦਰ ਸਿੰਘ ਈ.ਟੀ.ਟੀ ਅਤੇ ਦੀਪਕ ਅਰੋੜਾ ਹੈੱਡ ਟੀਚਰ ਨੂੰ ਸਨਮਾਨਿਤ ਕੀਤਾ ਗਿਆ । ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਵਾਰ ਫਿਰ ਤੋਂ ਮੋਹਰੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਵੱਲੋਂ ਨਾ ਕੇਵਲ ਪ੍ਰਾਇਮਰੀ ਅਧਿਆਪਕਾਂ ਬਲਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਵੀ ਟ੍ਰੇਨਿੰਗ ਲਈ ਸਿੰਘਾਪੁਰ ਭੇਜਿਆ ਜਾ ਰਿਹਾ ਹੈ । ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਮੁੱਖ ਮੰਤਰੀ ਪੰਜਾਬ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਅਸੀਂ ਜਲਦ ਪੂਰਾ ਕਰਾਂਗੇ । ਇਸ ਮੌਕੇ 5994 ਭਰਤੀ ਤਹਿਤ ਕਪੂਰਥਲਾ ਜ਼ਿਲ੍ਹੇ ਵਿੱਚ ਨਵ ਨਿਯੁਕਤ ਹੋਣ ਵਾਲੇ 160 ਈ.ਟੀ.ਟੀ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਗਏ । ਫਿਨਲੈਂਡ ਤੋ ਪਰਤੇ ਅਧਿਆਪਕਾਂ ਅਤੇ ਨਵ ਨਿਯੁਕਤ ਅਧਿਆਪਕਾਂ ਨੂੰ ਮਮਤਾ ਬਜਾਜ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਅਤੇ ਡਾ ਬਲਵਿੰਦਰ ਸਿੰਘ ਬੱਟੂ ਡਿਪਟੀ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) ਵੱਲੋਂ ਵੀ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਰਛਪਾਲ ਸਿੰਘ ਸੀਨੀਅਰ ਆਗੂ ਈ ਟੀ ਟੀ ਯੂਨੀਅਨ ,ਜ਼ਿਲ੍ਹਾ ਖੇਡ ਕੋਆਰਡੀਨੇਟਰ ਲਕਸ਼ਦੀਪ ਸਰਮਾਂ,ਹੈੱਡ ਟੀਚਰ ਗੁਰਮੁੱਖ ਸਿੰਘ ਧਾਲੀਵਾਲ ਦੋਨਾਂ ,  ਤੋਂ ਇਲਾਵਾ ਡੀ.ਈ.ਓ (ਐ.ਸਿ) ਦਾ ਦਫ਼ਤਰੀ ਅਮਲਾ ਰੂਲਦਾ ਸਿੰਘ ਸੂਪਰਡੈਂਟ , ਪਰਵੇਜ ਕੁਮਾਰ ਸਹਾਇਕ,  ਪ੍ਰਤਿਭਾ ਅਤੇ  ਸਤਵੰਤ ਕੌਰ ਵੀ ਹਾਜ਼ਰ ਸਨ ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *