ਫੋਟੋਗ੍ਰਾਫ਼ਰਜ਼ ਕਲੱਬ ਦੁਆਰਾ ਵਰਲਡ ਫੋਟੋਗ੍ਰਾਫ਼ੀ ਡੇ ਮਨਾਇਆ  ਗਿਆ 

Spread the love
ਕਪੂਰਥਲਾ, 21 ਅਗਸਤ ( ਕੌੜਾ ) – ਜਲੰਧਰ ਫੋਟੋਗ੍ਰਾਫ਼ਰਜ਼ ਕਲੱਬ ਵੱਲੋਂ ਵਰਲਡ ਫੋਟੋਗ੍ਰਾਫੀ ਡੇ ਸਬੰਧੀ ਸਥਾਨਕ ਹੋਟਲ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਦੀ ਅਗਵਾਈ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਨੰਦਰਾ, ਫਾਉਂਡਰ ਅਰਵਿੰਦਰ ਸਿੰਘ ਚਾਵਲਾ, ਕਮਲਜੀਤ ਸਿੰਘ ਭਾਟੀਆ, ਬ੍ਰਿਜ ਅਰੋੜਾ ਅਤੇ ਸੰਦੀਪ ਤਨੇਜਾ ਵੱਲੋਂ ਕੀਤੀ ਗਈ । ਸਮਾਗਮ ਦਾ ਆਗਾਜ਼ ਕਰਦਿਆਂ ਗਾਇਕ ਨਰਿੰਦਰ ਹਨੀ ਅਤੇ ਸੁਰਿੰਦਰ ਸਿੰਘ ਨੇ ਬਾਲੀਵੁੱਡ ਗੀਤਾਂ ਰਾਹੀਂ ਸ਼ਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ । ਸਮਾਗਮ ਦਾ ਸੰਚਾਲਨ ਕੈਸ਼ੀਅਰ ਪਵਨ ਕੁਮਾਰ ਅਤੇ ਪੀ ਆਰ ਓ ਅਮਨ ਕੁਮਾਰ ਨੇ ਕੀਤਾ, ਜਦਕਿ ਮੰਚ ਸੰਚਾਲਨ ਬਲਵੀਰ ਸਿੰਘ ਢੱਡਾ ਵੱਲੋਂ ਕੀਤਾ ਗਿਆ । ਪ੍ਰਧਾਨ ਸੁਖਵਿੰਦਰ ਨੰਦਰਾ ਨੇ ਵਰਲਡ ਫੋਟੋਗ੍ਰਾਫੀ ਡੇ ਦੇ ਮਹੱਤਵ ‘ਤੇ ਚਾਣਨਾ ਪਾਉਂਦਿਆਂ ਦੱਸਿਆ ਕਿ ਕਲੱਬ ਦਾ ਸਲਾਨਾ ਫੰਕਸ਼ਨ ਅਤੇ ਡੈਰੀ ਰਿਲੀਜ਼ ਸਮਾਰੋਹ 7 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । ਕਮਲਜੀਤ ਸਿੰਘ ਭਾਟੀਆ ਅਤੇ ਸੰਦੀਪ ਤਨੇਜਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਹੰਚੇ ਫੋਟੋਗ੍ਰਾਫਰਾ ਨੂੰ ਵਰਲਡ ਫੋਟੋਗ੍ਰਾਫੀ ਡੇ ਦੀਆਂ ਮੁਬਾਰਕਾਂ ਦਿੱਤੀਆਂ, ਉਪਰੰਤ ਕੇਕ ਕੱਟਿਆ ਗਿਆ । ਇਸ ਦੌਰਾਨ ਸੁਲਤਾਨਪੁਰ ਲੋਧੀ ਫੋਟੋਗ੍ਰਾਫਰ ਕਲੱਬ ਮੈਂਬਰ ਅਤੇ ਮਾਸਟਰ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਜੱਬਲ ਵੀ ਹਾਜਰ ਸਨ । ਇਸ ਮੌਕੇ ਗਿਆਨ ਵਰਮਾ, ਗੁਰਸ਼ਰਨਜੀਤ ਸਿੰਘ, ਰਾਜ, ਹਰਿੰਦਰ ਸ਼ਰਮਾ, ਜਗਦੀਸ਼, ਜੱਸ, ਰਾਹੁਲ ਅਰੋੜਾ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਪਰਵੀਨ ਮਹਾਜਨ, ਮਨਜੀਤ ਸਿੰਘ, ਅਨੂਪ ਤਨੇਜਾ, ਸੰਜੀਵ ਸਚਦੇਵਾ, ਗੁਲਸ਼ਨ, ਪਵਨ ਕੁਮਾਰ, ਜਸਪਾਲ, ਮਹਿੰਦਰ ਪਾਲ, ਵਿਜੇ ਭਾਟੀਆ, ਕੁਲਦੀਪ ਸਿੰਘ, ਰਮਨ ਮਦਾਨ, ਤਜਿੰਦਰ ਕੁਮਾਰ ਆਦਿ ਹਾਜਰ ਸਨ ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *