ਬਠਿੰਡਾ 27 ਜੁਲਾਈ (ਬਲਜਿੰਦਰ) ਲੋਕ ਜਨ ਸ਼ਕਤੀ ਪਾਰਟੀ ਬਠਿੰਡਾ ਜਿਲਾ ਪ੍ਰਧਾਨ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਵੱਲੋਂ ਆਪਣੇ ਸਾਥੀਆਂ ਸਮੇਤ ਬਠਿੰਡਾ ਨਗਰ ਨਿਗਮ ਤੇ ਆਪਣਾ ਕਬਜ਼ਾ ਕਰਨ ਲਈ ਦਿਨ ਰਾਤ ਬਠਿੰਡਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਲੋਕਾਂ ਨਾਲ ਸੰਪਰਕ ਵੱਡੇ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ
ਇੱਥੇ ਵਿਸ਼ੇਸ਼ ਤੌਰ ਤੇ ਦੱਸਣ ਯੋਗ ਹੈ ਕੀ ਬਠਿੰਡਾ ਤੋਂ ਐਮਐਲਏ ਦੇ ਚੁਣਾਵ ਲੜ ਚੁੱਕੇ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਕੋਈ ਜਾਨ ਪਹਿਚਾਣ ਦੇ ਮੁਹਤਾਜ ਨਹੀਂ ਹਨ ਸਗੋਂ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਲੰਬੇ ਸਮੇਂ ਤੋਂ ਵਪਾਰੀ ਵਰਗ ਹਿੰਦੂ ਅਤੇ ਸਿੱਖ ਭਾਈਚਾਰਾ ਅਤੇ ਦਲਿਤ ਭਾਈਚਾਰੇ ਤੋਂ ਲੈ ਕੇ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਆ ਰਹੇ ਹਨ ਤੇ ਬਠਿੰਡਾ ਸ਼ਹਿਰ ਦੇ ਰਜਿੰਦਰ ਕਾਲਜ ਡੀਏਵੀ ਕਾਲਜ ਬਾਬਾ ਫਰੀਦ ਕਾਲਜ ਤੋਂ ਲੈ ਕੇ ਹੋਰ ਵਿਦਿਅਕ ਅਦਾਰਿਆਂ ਵਿੱਚ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੂੰ ਯੂਥ ਕਿੰਗ ਵਜੋਂ ਜਾਣਿਆ ਪਹਿਚਾਣਿਆ ਜਾਂਦਾ ਰਿਹਾ ਹੈ ਬਠਿੰਡਾ ਸ਼ਹਿਰ ਦੇ ਸਿਆਸੀ ਸੂਤਰਾਂ ਮੁਤਾਬਿਕ ਕੇਂਦਰ ਦੀ ਮੋਦੀ ਸਰਕਾਰ ਅਤੇ ਕੇਂਦਰੀ ਕੈਬਨਟ ਮੰਤਰੀ ਚਿਰਾਗ ਪਾਸਵਾਨ ਲੋਕ ਜਨ ਸ਼ਕਤੀ ਪਾਰਟੀ ਦਾ ਆਪਸੀ ਭਾਈਚਾਰਾ ਹੋਣ ਕਰਕੇ ਅਗਰ ਕੇਂਦਰੀ ਮੰਤਰੀ ਸ੍ਰੀ ਚਿਰਾਗ ਪਾਸਵਾਨ ਆਪਣਾ ਹੱਥ ਚੌਧਰੀ ਰਜੇਸ਼ ਕੁਮਾਰ ਗਹਿਰੀਵਾਲਾ ਯੁਵਾ ਨੇਤਾ ਤੇ ਰੱਖਦੇ ਹਨ ਤਾਂ ਬਠਿੰਡਾ ਸ਼ਹਿਰ ਤੋਂ ਵਿਧਾਇਕ ਬਣਨ ਦਾ ਰਾਹ ਹੋਰ ਵੀ ਆਸਾਨ ਹੋ ਸਕਦਾ ਹੈ
ਜਦੋਂ ਇਸ ਸਬੰਧੀ ਪੱਤਰਕਾਰਾਂ ਵੱਲੋਂ ਲੋਕ ਜਨ ਸ਼ਕਤੀ ਪਾਰਟੀ ਦੇ ਜਿਲ੍ਹਾ ਬਠਿੰਡਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਨਾਂ ਦਾ ਬਠਿੰਡਾ ਤੋਂ ਫਿਲਹਾਲ ਵਿਧਾਇਕ ਦੀ ਚੋਣ ਲੜਨਾ ਮੁੱਖ ਮਕਸਦ ਨਹੀਂ ਹੈ ਉਹ ਸਿਰਫ ਪੰਜਾਬ ਵਿੱਚ ਆਪਣੇ ਵੱਡੇ ਵੀਰ ਸ੍ਰੀ ਚਿਰਾਗ ਪਾਸਵਾਨ ਅਤੇ ਪੰਜਾਬ ਪ੍ਰਧਾਨ ਸਰਦਾਰ ਅਮਰ ਸਿੰਘ ਮਹਿਮੀ ਦੀਆਂ ਨੀਤੀਆਂ ਨੂੰ ਬਠਿੰਡਾ ਸ਼ਹਿਰ ਦੇ ਲੋਕਾਂ ਵਿੱਚ ਪਹੁੰਚਾ ਰਹੇ ਹਨ ,.






