ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਅਜ਼ਾਦੀ ਦਿਵਸ ਬੱਚਿਆਂ ਨੇ ਕੋਰਿਓਗ੍ਰਾਫੀ ਨਾਲ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ।*

Spread the love
ਸ੍ਰੀ ਅਨੰਦਪੁਰ ਸਾਹਿਬ ਭਾਰਦਵਾਜ ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿੱਚ ਅਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਸੁਤੰਤਰਤਾ ਦਿਵਸ ਤੇ ਸਕੂਲ ਦੇ ਡਾਇਰੈਕਟਰ ਰਾਜਿੰਦਰ ਕਿਸਾਨਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ 79 ਸਾਲਾਂ ਵਿਚ ਕਿੱਥੇ ਖੜੇ ਹਾਂ, ਜੇਕਰ ਸੱਚ ਆਖਿਆ ਜਾਵੇ ਤਾਂ 15 ਅਗਸਤ 1947 ਨੂੰ ਅੰਗਰੇਜਾਂ ਤੋਂ ਆਜਾਦੀ ਮਿਲ ਗਈ ਸੀ। ਪਰ ਅੱਜ ਵੀ ਇਕ ਵਿਕਸਿਤ ਰਾਸ਼ਟਰ ਦਾ ਸੁਪਨਾ ਅਧੂਰਾ ਹੈ । ਅਨੇਕਾ ਯੋਧਿਆਂ ਨੇ ਭਰੀ ਜਵਾਨੀ ਵਿਚ ਸਾਨੂੰ ਅੰਗਰੇਜਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦਾ ਮੁੱਖ ਮੰਤਵ ਸੀ ਸੰਪੂਰਨ ਦੇਸ਼ ਦਾ ਵਿਕਾਸ ਤਾਂ ਕਿ ਕਿਸੇ ਵੀ ਦੇਸ਼ ਵਾਸੀ ਨਾਲ ਕੋਈ ਭੇਦ ਭਾਵ ਨਾ ਹੋਵੇ ਅਤੇ ਸਭ ਨੂੰ ਅੱਗੇ ਵਧਣ ਦੇ ਸਮਾਨ ਅਵਸਰ ਮਿਲਣ। ਇਸ ਮੌਕੇ ਤੇ ਅਧਿਆਪਕ ਸੰਜੀਵ ਕੁਮਾਰ ਨੇ ਸੁਤੰਤਰਤਾ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੱਜ ਇਸ ਸਕੂਲ ਦੇ ਵਿਦਿਆਰਥੀਆਂ ਨੇ ਸੁਤੰਤਰਤਾ ਦਿਵਸ ਸਕੂਲ ਵਿੱਚ ਮਨਾਇਆ। ਬੱਚਿਆਂ ਦੂਆਰਾ ਕੋਰਿਓਗ੍ਰਾਫੀ ਅਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਨਾਲ ਦੇਸ਼ ਭਗਤੀ ਦੀ ਭਾਵਨਾ ਜਾਗ੍ਰਿਤ ਕੀਤੀ ਗਈ। ਇਸ ਮੌਕੇ ਤੇ ਮੈਡਮ ਸਿਮਰਨ ਕਿਸਾਨਾ, ਸੰਜੀਵ ਕੁਮਾਰ, ਸੁਖਵੀਰ ਸਿੰਘ, ਰੁਪਿੰਦਰ ਕੌਰ, ਜਸਪ੍ਰੀਤ ਕੌਰ, ਮਨਦੀਪ ਸਿੰਘ, ਹਰਸ਼ਦੀਪ ਕੌਰ, ਬਲਵਿੰਦਰ ਕੌਰ, ਜੋਤੀ ਸੈਣੀ, ਰਮਨਦੀਪ ਕੌਰ, ਜੋਤੀ ਤਾਨਿਆ ਆਦਿ ਸ਼ਾਮਿਲ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *