ਫਗਵਾੜਾ 18 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ ) ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿੱਖੇ ਜੇਠੇ ਵੀਰਵਾਰ ਮੌਕੇ ਸੰਗਤਾਂ ਨੇ ਚਰਾਗ਼ ਰੌਸ਼ਨ ਕੀਤੇ ਅਤੇ ਬਾਬਾ ਮੰਗੂ ਸ਼ਾਹ ਦੇ ਅਸਥਾਨ ‘ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਸਮੂਹ ਸੰਗਤਾਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 134ਵੇਂ ਜਨਮ ਦਿਹਾੜੇ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਉਹਨਾਂ ਪ੍ਰਵਚਨ ਕਰਦਿਆਂ ਪਰਮਾਤਮਾ ਦੀ ਰਜਾ ਵਿਚ ਰਾਜੀ ਰਹਿਣ ਦਾ ਸੁਨੇਹਾ ਦਿੱਤਾ ਅਤੇ ਦੱਸਿਆ ਕਿ ਬਾਬਾ ਸਾਹਿਬ ਡਾ. ਅੰਬੇਡਕਰ ਕਦੇ ਵੀ ਜੀਵਨ ਦੇ ਸੰਘਰਸ਼ਾਂ ਤੋਂ ਨਿਰਾਸ਼ ਨਹੀਂ ਹੋਏ ਬਲਕਿ ਉਹਨਾਂ ਹਰ ਮੁਸ਼ਕਿਲ ਦਾ ਡਟ ਕੇ ਮੁਕਾਬਲਾ ਕੀਤਾ। ਪਰਮਾਤਮਾ ਵੀ ਉਹਨਾਂ ਬੰਦਿਆਂ ਦੀ ਮੱਦਦ ਕਰਦਾ ਹੈ, ਜੋ ਖੁਦ ਆਪਣੀ ਮੱਦਦ ਲਈ ਤਿਆਰ ਹੁੰਦੇ ਹਨ। ਭਾਵ ਬੇਸ਼ਕ ਕਿੰਨਾ ਵੀ ਮੁਸ਼ਕਲ ਸਮਾਂ ਕਿਉਂ ਨਾ ਹੋਵੇ, ਜੀਵਨ ਤੋਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਬਾਬਾ ਸਾਹਿਬ ਦਾ ਸਾਰਾ ਜੀਵਨ ਮਨੁੱਖਤਾ ਨੂੰ ਇਹੀ ਪ੍ਰੇਰਣਾ ਦੇਣ ਵਾਲਾ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਬਾਰੇ ਲਿਖੇ ਸਾਹਿੱਤ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਜੀਵਨ ਦੇ ਸੰਘਰਸ਼ਾਂ ਦਾ ਮੁਕਾਬਲਾ ਕਰਨ ਦਾ ਆਤਮ ਵਿਸ਼ਵਾਸ ਅਤੇ ਤਾਕਤ ਮਿਲਦੀ ਹੈ। ਉਹਨਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਉਹ ਆਪਣੇ ਸਮਾਜ ਅਤੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਨਿਰਮਲ ਸਿੰਘ ਚੱਕ ਹਕੀਮ, ਸੁਰਿੰਦਰ ਸਿੰਘ, ਕੰਬਾ ਪ੍ਰੇਮਪੁਰ, ਧੰਨਾ ਭਗਤ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜਰ ਸਨ।

ਜੱਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰੇਰਣਾ ਸਦਕਾ ਸਕੂਲੀ ਵਿਦਿਆਰਥੀਆਂ ਨੂੰ ਕੀਤੀ ਸਟੇਸ਼ਨਰੀ ਦੀ ਵੰਡ
ਫਗਵਾੜਾ 18 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਸਮਾਜ ਸੇਵਕ ਰਣਜੀਤ ਸਿੰਘ ਰਾਣਾ ਪਿੰਡ ਸਾਹਨੀ ਦੀ ਪ੍ਰੇਰਣਾ ਸਦਕਾ ਲਾਲਾ ਟਾਇਲਾਂ ਵਾਲਾ ਅਤੇ ਪ੍ਰਵਾਸੀ ਭਾਰਤੀ ਕੁਲਦੀਪ ਕੁਮਾਰ ਅਮਰੀਕਾ ਨੇ ਆਪਣੀ ਨੇਕ ਕੁਮਾਈ ਵਿਚੋਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਾਹਨੀ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ। ਇਸ ਮੌਕੇ ਸਕੂਲ ਦੀ ਪੁਰਾਣੀ ਵਿਦਿਆਰਥਣ ਅਤੇ ਪ੍ਰਵਾਸੀ ਭਾਰਤੀ ਰਾਜਵਿੰਦਰ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਯੂ.ਕੇ. ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਜਿੱਥੇ ਸਕੂਲ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ, ਉੱਥੇ ਹੀ ਸਮਾਜ ਸੇਵਕਾਂ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡਣ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਅਜਿਹੇ ਉਪਰਾਲੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਜਿੱਥੇ ਲਾਹੇਵੰਦ ਹੁੰਦੇ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਵੀ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਣਾ ਬਣਦੇ ਹਨ। ਸਰਕਾਰੀ ਹਾਈ ਸਕੂਲ ਦੇ ਹੈੱਡ ਮਾਸਟਰ ਕੇਵਲ ਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਇੰਚਾਰਜ ਕੁਲਵਿੰਦਰ ਕੌਰ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਜੱਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਦਾਨਵੀਰ ਅਤੇ ਪ੍ਰਵਾਸੀ ਭਾਰਤੀ ਸਕੂਲਾਂ ਦੀ ਅਤੇ ਵਿਦਿਆਰਥੀਆਂ ਦੀ ਮੱਦਦ ਕਰ ਰਹੇ ਹਨ। ਜਿਸ ਲਈ ਉਹ ਜੱਥੇਦਾਰ ਰਾਣਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਕਸ਼ਮੀਰ ਕੌਰ, ਗੁਰਵਿੰਦਰ ਸਿੰਘ ਗੋਪੀ, ਪਿ੍ਰੰਸ ਸਾਹਨੀ ਸਕੱਤਰ ਦਿ ਸਾਹਨੀ ਕੋਆਪ੍ਰੇਟਿਵ ਸੁਸਾਇਟੀ, ਮਾਸਟਰ ਸੁਖਦੇਵ ਮਾਹੀ, ਅਮਨਦੀਪ ਕੌਰ, ਗੁਰਮਿੰਦਰ ਸਿੰਘ, ਰੌਸ਼ਨ ਲਾਲ, ਗੁਰਲੀਨ ਕੌਰ, ਹਰਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਮੈਡਮ ਨੀਲਮ ਕੁਮਾਰੀ, ਹਰਦੀਪ ਕੁਮਾਰ, ਗੁਰਮੇਲ ਸਿੰਘ, ਸਰਬਜੀਤ ਕੌਰ, ਸਵੀਨਾ, ਇੰਦਰਪ੍ਰੀਤ ਆਦਿ ਹਾਜਰ ਸਨ।
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦਾ ਕੀਤਾ ਜਾ ਰਿਹਾ ਕਾਇਆਕਲਪ – ਡਾ. ਚੱਬੇਵਾਲ
* ਸਿੱਖਿਆ ਦੇ ਖੇਤਰ ‘ਚ ਜਲਦ ਮੋਹਰੀ ਬਣੇਗਾ ਪੰਜਾਬ – ਜੋਗਿੰਦਰ ਮਾਨ* ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਦੇ ਨਵੀਨੀਕਰਣ ਦਾ ਕੰਮ ਹੋਇਆ ਮੁਕੱਮਲ
ਫਗਵਾੜਾ 18 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿਮ ਤਹਿਤ ਸਕੂਲਾਂ ਦੀ ਕਾਇਆ ਕਲਪ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਸਿੱਖਿਆ ਦੇਣ ਲਈ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਿੰਡ ਚੱਕ ਪ੍ਰੇਮਾ ਦੇ ਸਰਕਾਰੀ ਹਾਈ ਸਕੂਲ ਵਿਖੇ ਮੁਰੰਮਤ ਅਤੇ ਰੱਖ-ਰਖਾਵ ਦਾ ਕੰਮ ਮੁਕੰਮਲ ਹੋਣ ਉਪਰੰਤ ਰਸਮੀ ਤੌਰ ਤੇ ਲੋਕਅਰਪਣ ਕੀਤਾ। ਉਹਨਾਂ ਦੇ ਨਾਲ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ, ਰਾਜੇਸ਼ ਕੁਮਾਰ ਭੱਲਾ ਡੀ.ਈ.ਓ., ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ, ਵਰੁਣ ਬੰਗੜ ਸਰਪੰਚ ਚੱਕ ਹਕੀਮ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਜਿੱਥੇ ਨਵੀਨੀਕਰਣ ਕੀਤਾ ਜਾ ਰਿਹਾ ਹੈ, ਉੱਥੇ ਹੀ ਸਕੂਲਾਂ ਸਿੱਖਿਆ ਦੇ ਮਿਆਰ ਨੂੰ ਵੀ ਉੱਚਾ ਚੁੱਕਿਆ ਜਾ ਰਿਹਾ ਹੈ। ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅਗਲੇ ਪੜਾਅ ‘ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਖੇਡਾਂ ‘ਚ ਦਿਲਚਸਪੀ ਲੈਣ ਲਈ ਮੁਹਿਮ ਆਰੰਭੀ ਜਾਵੇਗੀ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਦੇ ਹੋਏ ਸਿੱਖਿਆ ਕ੍ਰਾਂਤੀ ਮੁਹਿਮ ਚਲਾ ਰਹੀ ਹੈ। ਬਹੁਤ ਜਲਦੀ ਸਿੱਖਿਆ ਦੇ ਖੇਤਰ ਵਿਚ ਪੰਜਾਬ ਮੋਹਰੀ ਸੂਬਾ ਬਣੇਗਾ। ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਅਤੇ ਜਿਲਾ ਕੋਆਰਡੀਨੇਟਰ ਗੁਰਦੀਪ ਸਿੰਘ ਦੀਪਾ ਨੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦੀ ਪੁਰਜੋਰ ਅਪੀਲ ਕੀਤੀ। ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਵਰਿੰਦਰ ਸਿੰਘ ਕੰਬੋਜ ਨੇ ਬਾਖੂਬੀ ਨਿਭਾਈ। ਅਖੀਰ ਵਿਚ ਸਕੂਲ ਦੇ ਹੈੱਡ ਮਾਸਟਰ ਮੰਗਲ ਸੈਨ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਮਨਜੀਤ ਕੌਰ ਚੱਕ ਪ੍ਰੇਮਾ, ਸਰਪੰਚ ਅਮਰਜੀਤ ਕੌਰ ਗੁਲਾਬਗੜ੍ਹ, ਪਿ੍ਰੰਸੀਪਲ ਰਣਜੀਤ ਕੁਮਾਰ ਗੋਗਨਾ, ਪਿ੍ਰੰਸੀਪਲ ਮੀਨੂੰ ਗੁਪਤਾ, ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਬਲਵੀਰ ਠਾਕੁਰ, ਸੀਮਾ ਰਾਣਾ, ਹੈੱਡ ਮਾਸਟਰ ਸਤੀਸ਼ ਕੁਮਾਰ ਖਲਵਾੜਾ, ਰਾਮ ਗੋਪਾਲ, ਗੁਰਦੀਪ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ, ਰੋਮਾ, ਸੀਤਾ ਰਾਣੀ, ਹਰਮਿੰਦਰ ਸਿੰਘ ਕੁੰਦੀ, ਗੁਰਜਿੰਦਰ ਸਿੰਘ ਕੁਲਾਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਡੋਗਰ ਮੱਲ, ਗੁਰਮੇਲ ਰਾਮ, ਮੱਖਣ ਰਾਮ, ਰੇਸ਼ਮ ਸਿੰਘ, ਜਗੀਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਵਰਿਆਹਾਂ, ਸੁਰਜੀਤ ਕੌਰ, ਨਰਿੰਦਰ ਕੁਮਾਰ ਗੁਲਾਬਗੜ੍ਹ, ਸੁਰਜੀਤ ਸਿੰਘ, ਐਡੋਵੇਕਟ ਰੇਨੂੰ ਤਿਵਾੜੀ, ਸਤਨਾਮ ਸਿੰਘ, ਪੰਡਿਤ ਗੌਰੀ ਸ਼ੰਕਰ, ਰਾਮ ਆਸਰਾ, ਨਿਰਮਲ ਰਾਮ, ਕੇਸ਼ੀ ਗੰਢਵਾ, ਅਮਰਿੰਦਰ ਫਗਵਾੜਾ ਆਦਿ ਹਾਜਰ ਸਨ।
ਫਗਵਾੜਾ 18 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਸਮਾਜ ਸੇਵਕ ਰਣਜੀਤ ਸਿੰਘ ਰਾਣਾ ਪਿੰਡ ਸਾਹਨੀ ਦੀ ਪ੍ਰੇਰਣਾ ਸਦਕਾ ਲਾਲਾ ਟਾਇਲਾਂ ਵਾਲਾ ਅਤੇ ਪ੍ਰਵਾਸੀ ਭਾਰਤੀ ਕੁਲਦੀਪ ਕੁਮਾਰ ਅਮਰੀਕਾ ਨੇ ਆਪਣੀ ਨੇਕ ਕੁਮਾਈ ਵਿਚੋਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਾਹਨੀ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦੀ ਵੰਡ ਕੀਤੀ। ਇਸ ਮੌਕੇ ਸਕੂਲ ਦੀ ਪੁਰਾਣੀ ਵਿਦਿਆਰਥਣ ਅਤੇ ਪ੍ਰਵਾਸੀ ਭਾਰਤੀ ਰਾਜਵਿੰਦਰ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਯੂ.ਕੇ. ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਜਿੱਥੇ ਸਕੂਲ ਦੀਆਂ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ, ਉੱਥੇ ਹੀ ਸਮਾਜ ਸੇਵਕਾਂ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡਣ ਦੀ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ ਅਜਿਹੇ ਉਪਰਾਲੇ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਜਿੱਥੇ ਲਾਹੇਵੰਦ ਹੁੰਦੇ ਹਨ, ਉੱਥੇ ਹੀ ਵਿਦਿਆਰਥੀਆਂ ਨੂੰ ਵੀ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਣਾ ਬਣਦੇ ਹਨ। ਸਰਕਾਰੀ ਹਾਈ ਸਕੂਲ ਦੇ ਹੈੱਡ ਮਾਸਟਰ ਕੇਵਲ ਲਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਇੰਚਾਰਜ ਕੁਲਵਿੰਦਰ ਕੌਰ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਜੱਥੇਦਾਰ ਰਣਜੀਤ ਸਿੰਘ ਰਾਣਾ ਦੀ ਪ੍ਰੇਰਣਾ ਨਾਲ ਬਹੁਤ ਸਾਰੇ ਦਾਨਵੀਰ ਅਤੇ ਪ੍ਰਵਾਸੀ ਭਾਰਤੀ ਸਕੂਲਾਂ ਦੀ ਅਤੇ ਵਿਦਿਆਰਥੀਆਂ ਦੀ ਮੱਦਦ ਕਰ ਰਹੇ ਹਨ। ਜਿਸ ਲਈ ਉਹ ਜੱਥੇਦਾਰ ਰਾਣਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਕਸ਼ਮੀਰ ਕੌਰ, ਗੁਰਵਿੰਦਰ ਸਿੰਘ ਗੋਪੀ, ਪਿ੍ਰੰਸ ਸਾਹਨੀ ਸਕੱਤਰ ਦਿ ਸਾਹਨੀ ਕੋਆਪ੍ਰੇਟਿਵ ਸੁਸਾਇਟੀ, ਮਾਸਟਰ ਸੁਖਦੇਵ ਮਾਹੀ, ਅਮਨਦੀਪ ਕੌਰ, ਗੁਰਮਿੰਦਰ ਸਿੰਘ, ਰੌਸ਼ਨ ਲਾਲ, ਗੁਰਲੀਨ ਕੌਰ, ਹਰਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਮੈਡਮ ਨੀਲਮ ਕੁਮਾਰੀ, ਹਰਦੀਪ ਕੁਮਾਰ, ਗੁਰਮੇਲ ਸਿੰਘ, ਸਰਬਜੀਤ ਕੌਰ, ਸਵੀਨਾ, ਇੰਦਰਪ੍ਰੀਤ ਆਦਿ ਹਾਜਰ ਸਨ।
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦਾ ਕੀਤਾ ਜਾ ਰਿਹਾ ਕਾਇਆਕਲਪ – ਡਾ. ਚੱਬੇਵਾਲ
* ਸਿੱਖਿਆ ਦੇ ਖੇਤਰ ‘ਚ ਜਲਦ ਮੋਹਰੀ ਬਣੇਗਾ ਪੰਜਾਬ – ਜੋਗਿੰਦਰ ਮਾਨ* ਸਰਕਾਰੀ ਹਾਈ ਸਕੂਲ ਚੱਕ ਪ੍ਰੇਮਾ ਦੇ ਨਵੀਨੀਕਰਣ ਦਾ ਕੰਮ ਹੋਇਆ ਮੁਕੱਮਲਫਗਵਾੜਾ 18 ਅਪ੍ਰੈਲ ( ਪ੍ਰੀਤ ਕੌਰ ਪ੍ਰੀਤੀ ) ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿਮ ਤਹਿਤ ਸਕੂਲਾਂ ਦੀ ਕਾਇਆ ਕਲਪ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਸਿੱਖਿਆ ਦੇਣ ਲਈ ਜੰਗੀ ਪੱਧਰ ‘ਤੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪਿੰਡ ਚੱਕ ਪ੍ਰੇਮਾ ਦੇ ਸਰਕਾਰੀ ਹਾਈ ਸਕੂਲ ਵਿਖੇ ਮੁਰੰਮਤ ਅਤੇ ਰੱਖ-ਰਖਾਵ ਦਾ ਕੰਮ ਮੁਕੰਮਲ ਹੋਣ ਉਪਰੰਤ ਰਸਮੀ ਤੌਰ ਤੇ ਲੋਕਅਰਪਣ ਕੀਤਾ। ਉਹਨਾਂ ਦੇ ਨਾਲ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ, ਰਾਜੇਸ਼ ਕੁਮਾਰ ਭੱਲਾ ਡੀ.ਈ.ਓ., ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ, ਵਰੁਣ ਬੰਗੜ ਸਰਪੰਚ ਚੱਕ ਹਕੀਮ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦਾ ਜਿੱਥੇ ਨਵੀਨੀਕਰਣ ਕੀਤਾ ਜਾ ਰਿਹਾ ਹੈ, ਉੱਥੇ ਹੀ ਸਕੂਲਾਂ ਸਿੱਖਿਆ ਦੇ ਮਿਆਰ ਨੂੰ ਵੀ ਉੱਚਾ ਚੁੱਕਿਆ ਜਾ ਰਿਹਾ ਹੈ। ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅਗਲੇ ਪੜਾਅ ‘ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਖੇਡਾਂ ‘ਚ ਦਿਲਚਸਪੀ ਲੈਣ ਲਈ ਮੁਹਿਮ ਆਰੰਭੀ ਜਾਵੇਗੀ। ਇਸ ਦੌਰਾਨ ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਦੇ ਹੋਏ ਸਿੱਖਿਆ ਕ੍ਰਾਂਤੀ ਮੁਹਿਮ ਚਲਾ ਰਹੀ ਹੈ। ਬਹੁਤ ਜਲਦੀ ਸਿੱਖਿਆ ਦੇ ਖੇਤਰ ਵਿਚ ਪੰਜਾਬ ਮੋਹਰੀ ਸੂਬਾ ਬਣੇਗਾ। ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਅਤੇ ਜਿਲਾ ਕੋਆਰਡੀਨੇਟਰ ਗੁਰਦੀਪ ਸਿੰਘ ਦੀਪਾ ਨੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦੀ ਪੁਰਜੋਰ ਅਪੀਲ ਕੀਤੀ। ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਵਰਿੰਦਰ ਸਿੰਘ ਕੰਬੋਜ ਨੇ ਬਾਖੂਬੀ ਨਿਭਾਈ। ਅਖੀਰ ਵਿਚ ਸਕੂਲ ਦੇ ਹੈੱਡ ਮਾਸਟਰ ਮੰਗਲ ਸੈਨ ਨੇ ਸਮੂਹ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਮਨਜੀਤ ਕੌਰ ਚੱਕ ਪ੍ਰੇਮਾ, ਸਰਪੰਚ ਅਮਰਜੀਤ ਕੌਰ ਗੁਲਾਬਗੜ੍ਹ, ਪਿ੍ਰੰਸੀਪਲ ਰਣਜੀਤ ਕੁਮਾਰ ਗੋਗਨਾ, ਪਿ੍ਰੰਸੀਪਲ ਮੀਨੂੰ ਗੁਪਤਾ, ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਬਲਵੀਰ ਠਾਕੁਰ, ਸੀਮਾ ਰਾਣਾ, ਹੈੱਡ ਮਾਸਟਰ ਸਤੀਸ਼ ਕੁਮਾਰ ਖਲਵਾੜਾ, ਰਾਮ ਗੋਪਾਲ, ਗੁਰਦੀਪ ਕੌਰ, ਮਨਦੀਪ ਕੌਰ, ਪ੍ਰਭਜੋਤ ਕੌਰ, ਰੋਮਾ, ਸੀਤਾ ਰਾਣੀ, ਹਰਮਿੰਦਰ ਸਿੰਘ ਕੁੰਦੀ, ਗੁਰਜਿੰਦਰ ਸਿੰਘ ਕੁਲਾਰ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ, ਡੋਗਰ ਮੱਲ, ਗੁਰਮੇਲ ਰਾਮ, ਮੱਖਣ ਰਾਮ, ਰੇਸ਼ਮ ਸਿੰਘ, ਜਗੀਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ ਵਰਿਆਹਾਂ, ਸੁਰਜੀਤ ਕੌਰ, ਨਰਿੰਦਰ ਕੁਮਾਰ ਗੁਲਾਬਗੜ੍ਹ, ਸੁਰਜੀਤ ਸਿੰਘ, ਐਡੋਵੇਕਟ ਰੇਨੂੰ ਤਿਵਾੜੀ, ਸਤਨਾਮ ਸਿੰਘ, ਪੰਡਿਤ ਗੌਰੀ ਸ਼ੰਕਰ, ਰਾਮ ਆਸਰਾ, ਨਿਰਮਲ ਰਾਮ, ਕੇਸ਼ੀ ਗੰਢਵਾ, ਅਮਰਿੰਦਰ ਫਗਵਾੜਾ ਆਦਿ ਹਾਜਰ ਸਨ।