ਬਾਬਾ ਸੋਨੀ ਸੇਵਾ ਆਸ਼ਰਮ ਵਿਖੇ ਸਮੂਹਿਕ ਸ਼ਾਦੀਆਂ 5 ਜਨਵਰੀ 2025 ਨੂੰ : ਜਸਵੀਰ ਸ਼ਰਮਾ ਦੱਦਾਹੂਰ

Spread the love

 ਸ਼੍ਰੀ ਮੁਕਤਸਰ ਸਾਹਿਬ, 18 ਦਸੰਬਰ ( ਮਨਪ੍ਰੀਤ ਮੋਨੂੰ  ) ਬਾਬਾ ਗੁਰਪ੍ਰੀਤ ਸਿੰਘ ਜੀ ਸੋਨੀ ਰੁਪਾਣੇ ਵਾਲੇ ਜਿਨਾਂ ਨੂੰ ਲੰਗਰਾਂ ਵਾਲੇ ਬਾਬਾ ਜੀ ਕਰਕੇ ਵੀ ਜਾਣਿਆ ਜਾਂਦਾ ਹੈ ਕਰੀਬ ਪਿਛਲੇ 12 ਸਾਲਾਂ ਤੋਂ ਸਾਰੇ ਹੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਮਰੀਜ਼ਾਂ ਲਈ ਔਰ ਉਹਨਾਂ ਦੇ ਵਾਰਸਾਂ ਲਈ ਲੰਗਰ ਦੀ ਸੇਵਾ ਕਰ ਰਹੇ ਹਨ, ਇਸ ਲੰਗਰ ਦੀ ਜੋ ਸੇਵਾ ਹੈ ਉਹ ਪੂਰੇ ਸਮੁੱਚੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਇਸ ਤੋਂ ਬਿਨਾਂ ਵੀ ਸ਼੍ਰੀ ਗੰਗਾ ਨਗਰ ਵਿਖੇ ਬਾਬਾ ਸੋਨੀ ਜੀ ਲੰਗਰ ਦੀ ਸੇਵਾ ਸੱਤ ਅੱਠ ਹਸਪਤਾਲਾਂ ਦੇ ਵਿੱਚ ਸੁਬਹਾ ਸ਼ਾਮ ਕਰ ਰਹੇ ਹਨ ਜੋ ਨਿਰਵਿਘਨ ਚਾਲੂ ਹੈ ਇਸ ਤੋਂ ਬਿਨਾਂ ਵੀ ਬਾਬਾ ਜੀ ਹੋਰ ਬਹੁਤ ਸਮਾਜ ਭਲਾਈ ਦੇ ਕੰਮ ਕਰਦੇ ਨੇ ਬੂਟੇ ਲਾਉਣੇ ਕੈਂਪ ਲਾਉਣੇ ਕਦੇ ਕਿਸੇ ਕਬੱਡੀ ਕੈਂਪ ਦੇ ਵਿੱਚ ਜਾਂ ਕੋਈ ਵੀ ਕਿਤੇ ਭਰਤੀ ਕੈਂਪ ਤੇ ਉੱਥੇ ਵੀ ਬਾਬਾ ਜੀ ਖਿੜੇ ਮੱਥੇ ਲੰਗਰ ਦੀ ਸੇਵਾ ਪ੍ਰਵਾਨ ਕਰਦੇ ਆ ਔਰ ਇਹਨੂੰ ਜੀ ਜਾਨ ਨਾਲ ਨਿਭਾਉਂਦੇ ਆ। ਹਰ ਵਾਰ 15 ਅਪ੍ਰੈਲ ਨੂੰ ਜਰੂਰਤਮੰਦ ਬੱਚਿਆਂ ਦੀਆਂ ਸ਼ਾਦੀਆਂ ਬਾਬਾ ਜੀ ਪੂਰਨ ਗੁਰ ਯਾਦਾਂ ਅਨੁਸਾਰ ਕਰਦੇ ਰਹੇ ਹਨ ਪਰ ਇਸ ਵਾਰ ਇਹੀ ਸ਼ਾਦੀਆਂ 5.ਜਨਵਰੀ 2025 ਦਿਨ ਐਤਵਾਰ ਨੂੰ ਕੀਤੀਆਂ ਜਾਣਗੀਆਂ। ਪਹਿਲਾਂ ਇਹ ਸ਼ਾਦੀਆਂ ਦਿਨ 23 ਦਸੰਬਰ 2024 ਨੂੰ ਰੱਖੀਆਂ ਗਈਆਂ ਸੀ ਇਹਨਾਂ ਦਿਨਾਂ ਵਿੱਚ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਕਰਕੇ ਉਨ੍ਹਾਂ ਦੇ ਸਤਿਕਾਰ ਵਜੋਂ ਇਹਨਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਬੰਧਤ ਪਰਿਵਾਰ ਨੋਟ ਕਰਨ। ਗਰਜਵੰਦ ਬੱਚਿਆਂ ਦੇ ਮਾਤਾ ਪਿਤਾ ਨੂੰ ਇਸ ਖਬਰ ਦੇ ਰਾਹੀਂ ਅਪੀਲ ਬੇਨਤੀ ਹੈ ਕਿ ਕਿਸੇ ਵੀ ਗਰਜਵੰਦ ਬੱਚੇ ਦੀ ਸ਼ਾਦੀ ਕਰਨੀ ਹੋਵੇ ਤਾਂ ਉਹ ਬਾਬਾ ਜੀ ਨਾਲ ਉਹਨਾਂ ਦੇ ਫੋਨ ਤੇ 97797 60727 ਤੇ ਸੰਪਰਕ ਕਰ ਸਕਦੇ। ਇਹ ਸ਼ਾਦੀਆਂ ਪੂਰਨ ਗੁਰ ਮਰਿਆਦਾ ਅਨੁਸਾਰ ਕੀਤੀਆਂ ਜਾਣਗੀਆਂ ਔਰ ਇਸ ਯੱਗ ਦੇ ਵਿੱਚ ਜੋ ਵੀ ਕਿਸੇ ਨੇ ਤਿਲ ਫੁਲ ਭੇਟਾ ਕਰਨਾ ਉਹ ਇਸੇ ਨੰਬਰ ਤੇ ਸੰਪਰਕ ਕਰਕੇ ਬਾਬਾ ਜੀ ਨੂੰ ਕਰ ਸਕਦੇ ਹਨ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਾਬਾ ਜੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਹ ਜਿਹੜਾ ਪੁੰਨ ਦਾ ਕੰਮ ਕਰ ਰਹੇ ਨੇ ਇਹ ਵੀ ਸਾਰੇ ਇਲਾਕਾ

ਨਿਵਾਸੀਆਂ ਦੇ ਸਹਿਯੋਗ ਨਾਲ ਹੀ ਨੇਪਰੇ ਚੜਨਾ ਹੈ ਸੋ ਬੇਨਤੀ ਹੈ ਕਿ ਇਸ ਯੱਗ ਦੇ ਵਿੱਚ ਆਪਣੇ ਸ਼ਰਧਾ ਅਨੁਸਾਰ ਦਾਨ ਪਾਓ ਔਰ ਆਪਣਾ ਜੀਵਨ ਸਫਲਾ ਕਰੋ। ਇਹ ਜਾਣਕਾਰੀ ਪ੍ਰੈਸ ਨਾਲ ਵਿਰਸੇ ਦੇ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਨੇ ਸਾਂਝੀ ਕੀਤੀ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *