ਚਾਹੇ ਉਸ ਸਮੇਂ ਘਟਨਾ ਗੁਰੂ ਸਾਹਿਬਾਨ ਜੀ ਦੇ ਓਟ ਆਸਰੇ ਸਦਕਾ ਨਾਕਾਮ ਹੋ ਗਈ ਸੀ।ਉਨ੍ਹਾਂਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਹਮਲੇ ਦੇ ਯਤਨ ਨੂੰ ਆਪ ਸਰਕਾਰ ਵੱਲੋਂ ਜਾਣਬੁੱਝ ਕੇ ਕਮਜ਼ੋਰ ਢੰਗ ਨਾਲ ਪੇਸ਼ ਕਰਨ ਦੇ ਨਤੀਜੇ ਵਜੋਂ ਦੋਸ਼ੀ ਨੂੰ ਆਸਾਨੀ ਨਾਲ ਜ਼ਮਾਨਤ ਮਿਲਣਾ ਸਰਕਾਰ ਦੇ ਭਿਆਨਕ ਮਨਸੂਬਿਆਂ ਨੂੰ ਹੋਰ ਵੀ ਉਜਾਗਰ ਕਰਦਾ ਹੈ।ਅੱਜ ਘਟਨਾਵਾਂ ਦੇ ਇਸ ਸਾਰੇ ਕ੍ਰਮ ਨੂੰ ਵੇਖ ਕੇ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਰਿਹਾ ਕਿ ਸਾਡੇ ਵਿਰੋਧੀ ਸੂਬੇ ਨੂੰ ਕਿੱਥੇ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂਨੇ ਕਿਹਾ ਕਿ ਆਪ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਬੁਲਾਰਿਆਂ ਨੂੰ ਕਤਲ ਦੀਆਂ ਧਮਕੀਆਂ ਵੀ ਖੁੱਲ੍ਹੇਆਮ ਦਿੱਤੀਆਂ ਜਾ ਰਹੀਆਂ ਹਨ ਅਤੇ ਮੁੱਖ ਮੰਤਰੀ ਨੇ ਇਨ੍ਹਾਂ ਖ਼ਤਰਨਾਕ ਘਟਨਾਵਾਂ ਤੇ ਵੀ ਚੁੱਪ ਧਾਰੀ ਹੋਈ ਹੈ।ਆਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮੁਕਾਮ ਤੇ ਨਾਕਾਮ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਸ ਸਰਕਾਰ ਨੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਦੀ ਬਜਾਏ ਸੂਬੇ ਨੂੰ ਤਬਾਹ ਕੀਤਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਇਸ ਦੀ ਕਾਰਗੁਜ਼ਾਰੀ ਇਸ ਕਦਰ ਮਾੜੀ ਸਿੱਧ ਹੋਈ ਹੈ ਕਿ ਪਿਛਲੀ ਵਾਰ 92 ਸੀਟਾਂ ਜਿੱਤਣ ਵਾਲੀ ਇਸ ਸਰਕਾਰ ਨੂੰ ਅਗਲੀਆਂ ਚੋਣਾਂ ਚ 9 ਸੀਟਾਂ ਵੀ ਨਹੀਂ ਆਉਣੀਆਂ।ਸਰਕਾਰ ਦੇ ਮੁੱਖ ਤਰਜੀਹ ਵਾਲੇ ਵਿਭਾਗਾਂ ਸਿੱਖਿਆ ਅਤੇ ਸਿਹਤ ਵਿਭਾਗ ਦਾ ਹੀ ਸਭ ਤੋਂ ਬੁਰਾ ਹਾਲ ਹੈ।ਵੱਡੇ ਹਸਪਤਾਲਾਂ ਚ ਵੀ ਮੋਮਬੱਤੀਆਂ ਦੇ ਸਹਾਰੇ ਅਪਰੇਸ਼ਨ ਕਰਨੇ ਪੈ ਰਹੇ ਹਨ। ਯੂਨੀਵਰਸਿਟੀਆਂ ਚ ਤਿੰਨ ਸਾਲਾਂ ਚ ਵੀ ਵਾਈਸ ਚਾਂਸਲਰ ਨਹੀਂ ਲਾਏ ਜਾ ਸਕੇ।ਸਕੂਲਾਂ ਪ੍ਰਿੰਸੀਪਲਾਂ ਦੀਆਂ 850 ਆਸਾਮੀਆਂ ਖਾਲੀ ਹਨ।ਇਸੇ ਤਰ੍ਹਾਂ ਉਨ੍ਹਾਂ ਨੇ ਸੂਬੇ ਚ ਹੋ ਰਹੀ ਕਤਲੋਗਾਰਤ,ਲੁੱਟ ਖੋਹ ਤੇ ਰਿਸ਼ਵਤਖੋਰੀ ਦਾ ਬੋਲਬਾਲਾ ਹੋਣ ਸਮੇਤ ਕਈ ਹੋਰ ਮੱੱਦਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…