ਬੇਰੁਜ਼ਗਾਰੀ ਦੀ ਸਮੱਸਿਆਂ

Spread the love

ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਦਿਨੋ-ਦਿਨ ਵਧ ਰਹੀ ਹੈ ਅਰਧ-ਬੇਰੁਜ਼ਗਾਰੀ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ । ਇਹਨਾਂ ਹਾਲਤਾਂ ਦਾ ਦੇਸ ਦੇ ਸਮਾਜਿਕ ਅਤੇ ਆਰਥਿਕ ਢਾਂਚੇ ‘ ਤੇ ਬਹੁਤ ਭੈੜਾ ਅਸਰ ਪੈਂਦਾ ਹੈ । ਬੇਰੁਜ਼ਗਾਰ ਮਨੁੱਖ ਸਮਾਜ ਉੱਤੇ ਬੋਝ ਬਣਦਾ ਹੈ। ਜਦੋਂ ਕਿ ਠੀਕ ਰੁਜ਼ਗਾਰ ਮਿਲਨ ਦੀ ਹਾਲਤ ਵਿੱਚ ਉਸ ਨੇ ਆਪਣਾ ਬੋਝ ਚੁੱਕਣ ਦੇ ਨਾਲ-ਨਾਲ ਦੇਸ ਦੀ ਪੈਦਾਵਾਰ ਵਿੱਚ ਵਾਧਾ ਕਰਨਾ ਹੁੰਦਾ ਹੈ । ਬੇਰੁਜ਼ਗਾਰੀ ਦੀ ਸਥਿਤੀ ਵਿੱਚ ਮਨੁੱਖ ਦੁਖੀ ਅਤੇ ਨਿਰਾਸ ਹੁੰਦਾ ਹੈ । ਲੰਮੇ ਸਮੇਂ ਦੀ ਬੇਰੁਜ਼ਗਾਰੀ ਵਿੱਚ ਉਹ ਆਪਣੇ ਆਪ ਨੂੰ ਅਤੇ ਆਪਣੇ ਆਲੇ- ਦੁਆਲੇ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ । ਜਦੋਂ ਦੇਸ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵਧਦੀ ਹੋਵੇ ਤਾਂ ਦੇਸ ਲਈ ਇਹ ਇੱਕ ਗੰਭੀਰ ਸਮੱਸਿਆ ਬਣ ਜਾਂਦੀ ਹੈ ।

ਭਾਰਤ ਵਿੱਚ ਵਧੇਰੇ ਬੇਰੁਜ਼ਗਾਰੀ ਪੜ੍ਹੋ -ਲਿਖੇ ਲੋਕਾਂ ਵਿੱਚ ਹੈ। ਦੇਸ ਅਜ਼ਾਦ ਹੋਣ ਤੋਂ ਪਹਿਲਾਂ ਸਿੱਖਿਆ ਦੀ ਜਿਹੜੀ ਪ੍ਰਨਾਲੀ ਪ੍ਰਚਲਿਤ ਸੀ ਉਹ ਕੇਵਲ ਬਾਬੂ ਲੋਕ ਪੈਦਾ ਕਰਨ ਵਾਲੀ ਸੀ । ਅਜ਼ਾਦੀ ਪਿੱਛੋਂ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਤਬਦੀਲੀਆਂ ਕੀਤੀਆਂ ਗਈਆਂ ਤਾਂਜੋ ਸਿੱਖਿਆ ਦੇਸ ਦੀਆਂ ਲੋੜਾਂ ਅਨੁਸਾਰ ਹੋਵੇ । ਫਿਰ ਵੀ ਇਹ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਨਹੀਂ ਬਣ ਸਕੀ । ਅਜੇ ਵੀ ਬਹੁਤ ਸਾਰੇ ਲੋਕ ਕਈ-ਕਈ ਸਾਲ ਪੜ੍ਹ ਕੇ ਕਿਸੇ ਕੰਮ ਦੇ ਯੋਗ ਨਹੀਂ ਹੁੰਦੇ । ਵੱਧ ਤੋਂ ਵੱਧ ਉਹ ਦਫ਼ਤਰ ਦੇ ਬਾਬੂ ਹੀ ਬਣ ਸਕਦੇ ਹਨ। ਸਿੱਖਿਆ ਦੇ ਖੇਤਰ ਵਿੱਚ ਪਸਾਰ ਵੀ ਬਹੁਤ ਹੋਇਆ ਹੈ । ਇਸ ਲਈ ਤਕਨੀਕੀ ਸਿੱਖਿਆ ਦੇ ਖੇਤਰ ਨੂੰ ਛੱਡ ਕੇ ਬਾਕੀ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ । ਸਰਕਾਰ ਵੱਲੋਂ ਸਿੱਖਿਆ ਨੂੰ ਰੁਜ਼ਗਾਰ -ਮੂਲਿਕ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ । ਪਰ ਦੂਜੇ ਪਾਸੇ ਵੱਲੋਂ ਦਾ ਵਾਧਾ ਏਨਾ ਹੋ ਰਿਹਾ ਹੈ ਕਿ ਇਹ ਯਤਨ ਆਟੇ ਵਿੱਚ ਲੂਣ ਵਾਂਗ ਹੀ ਜਾਪਦੇ ਹਨ ।ਦਿਨੋ- ਦਿਨ ਕਿੱਤਿਆਂ ਦਾ ਮਸ਼ੀਨੀਕਰਨ ਹੋ ਰਿਹਾ ਹੈ। ਇਸ ਨਾਲ ਤਕਨੀਕੀ ਸਿੱਖਿਆ ਤੋਂ ਕੋਰੇ ਲੋਕ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ । ਬਹੁਤ ਸਾਰੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਰੁਜ਼ਗਾਰ ਦੀ ਤਲਾਸ਼ ਵਿੱਚ ਆ ਰਹੇ ਹਨ। ਸ਼ਹਿਰਾਂ ਵਿੱਚ ਵੀ ਹਰ ਇੱਕ ਨੂੰ ਮਨਪਸੰਦ ਦਾ ਰੁਜ਼ਗਾਰ ਮਿਲਨਾ ਸੰਭਵ ਨਹੀਂ ਹੈ । ਬੇਰੁਜ਼ਗਾਰਾਂ ਵਿੱਚ ਕਾਫ਼ੀ ਗਿਣਤੀ ਫ਼ੌਜ ਵਿੱਚੋਂ ਸੇਵਾ – ਮੁਕਤ ਲੋਕਾਂ ਦੀ ਵੀ ਹੈ।ਬੇਰੁਜ਼ਗਾਰੀ ਦੀ ਸਮੱਸਿਆ ਕੇਵਲ ਭਾਰਤ ਵਿੱਚ ਹੀ ਨਹੀਂ, ਹੋਰ ਵਿਕਸਿਤ ਹੋ ਰਹੇ ਦੇਸਾਂ ਵਿੱਚ ਵੀ ਹੈ । ਇੱਥੋਂ ਤੱਕ ਕਿ ਦੁਨੀਆ ਦੇ ਖ਼ੁਸ਼ਹਾਲ ਮੰਨੇ ਜਾਂਦੇ ਦੇਸ ਅਮਰੀਕਾ ਅਤੇ ਇੰਗਲੈਂਡ ਵੀ ਇਸ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ। ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ । ਸੇਵਾ-ਮੁਕਤ ਫ਼ੌਜੀਆਂ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਆਦਿ ਨੂੰ ਕਰਜ਼ੇ ਦੇ ਕੇ ਉਹਨਾਂ ਨੂੰ ਆਪਣੇ ਕਾਰੋਬਾਰ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *