ਭਦੌੜ ਵਿਖੇ ਸੇਵਾਮੁਕਤ ਲੈਕਚਰਾਰ ਵੱਲੋਂ ਵਿਵਾਦਤ ਜਗ੍ਹਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾਕਾਮਯਾਬ ਹੋਈ

Spread the love
ਬਰਨਾਲਾ, ਅਗਸਤ (ਬਲਵਿੰਦਰ ਆਜ਼ਾਦ):- ਜ਼ਿਲ੍ਹੇ ਦੇ ਕਸਬੇ ਭਦੌੜ ਦੇ ਵਾਰਡ ਨੰਬਰ 1 ‘ਚ ਬਾਗ ਵਾਲਾ ਮੰਦਰ ਦੇ ਨਜ਼ਦੀਕ ਸੂਏ ਵਾਲਾ ਵੇਹੜਾ ਵਿਖੇ ਸਥਿਤ ਇੱਕ ਵਿਵਾਦਿਤ ਥਾਂ ਉੱਤੇ ਸੇਵਾਮੁਕਤ ਲੈਕਚਰਾਰ ਵੱਲੋਂ ਕਥਿਤ ਤੌਰ ‘ਤੇ ਬੰਦੇ ਬੁਲਾ ਕੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਰੌਲਾ ਪੈਣ ‘ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਰੁਕਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਭਦੌੜ ਦੇ ਪ੍ਰਾਚੀਨ ਸ਼ਿਵ ਮੰਦਿਰ  ਬਾਗ ਵਾਲਾ ਦੇ ਨਜ਼ਦੀਕ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਕਸਬਾ ਭਦੌੜ ਦੇ ਸੇਵਾ ਮੁਕਤ ਲੈਕਚਰਾਰ ਨੀਲੂ ਖਾਂ ਪੁੱਤਰ ਮੇਹਰਦੀਨ ਵਾਸੀ ਭਦੌੜ ਨੇ ਕਥਿਤ ਤੌਰ ‘ਤੇ ਕੁਝ ਬਾਹਰੋਂ ਬੰਦੇ ਬੁਲਾ ਕੇ ਪੀੜਤ ਧਿਰ ਦੇ ਘਰ ਨਾਲ ਲੱਗਦੀ ਇੱਕ ਜਮੀਨ ਦੀ ਕੰਧ ਢਾਹ ਕੇ ਉਸ ਤੇ ਨਵੀਂ ਉਸਾਰੀ ਕਰਨ ਲਈ ਨੀਹਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੋਰ ਉਸਾਰੀ ਲਈ ਇੱਕ ਟਰਾਲੀ ਨਵੀਂ ਇੱਟ ਦੀ ਵੀ ਮੰਗਵਾ ਲਈ। ਜਦੋਂ ਕਬਜ਼ਾ ਕਰਨ ਆਏ ਨੀਲੂ ਖਾਂ ਅਤੇ ਉਸਦੇ ਹਮਾਇਤੀ ਪਹੁੰਚੇ ਤਾਂ ਉਸ ਸਮੇਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਇੱਕ 14 ਸਾਲ ਦਾ ਨਬਾਲਗ ਤਰਨਦੀਪ ਸਿੰਘ ਹਾਜ਼ਰ ਸੀ। ਪਤਾ ਲੱਗਣ ਤੇ ਘਰ ਦੇ ਜੀਅ ਵਾਪਸ ਆਏ ਤਾਂ ਵਿਵਾਦ ਸ਼ੁਰੂ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਪੀੜਤ ਪਰਿਵਾਰ ਨੇ ਥਾਣੇ ਸੂਚਿਤ ਕੀਤਾ ਤਾਂ ਮੌਕੇ ਤੇ ਪੁਲਿਸ ਪਹੁੰਚ ਗਈ ਅਤੇ ਪੁਲਿਸ ਨੇ ਕੰਮ ਬੰਦ ਕਰਵਾ ਕੇ ਦੋਵਾਂ ਧਿਰਾਂ ਨੂੰ ਥਾਣੇ ਸੱਦ ਲਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀੜਤ ਪਰਿਵਾਰ ਇੱਕ ਗਰੀਬ ਪਰਿਵਾਰ ਹੈ ਅਤੇ ਉਸ ਦਾ ਇੱਕ ਹੀ ਪੁੱਤਰ ਕਮਾਊ ਹੈ ਜੋ ਪੋਲਿਓ ਤੋਂ ਪੀੜਿਤ ਹੋਣ ਕਾਰਨ ਦੋਵੇਂ ਲੱਤਾਂ ਤੋਂ ਅਪੰਗ ਹੈ ਅਤੇ ਵੀਲਚੇਅਰ ਤੇ ਅਨਾਉਂਸਮੈਂਟ ਆਦਿ ਦਾ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ। ਪੀੜਤ ਸ਼ਿੰਦਰ ਕੌਰ ਪਤਨੀ ਰਣ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਲਗਭਗ 14 ਸਾਲ ਪਹਿਲਾਂ ਸਾਡੇ ਘਰ ਨੀਲੂ ਖਾਨ ਦਾ ਦੁੱਧ ਲੱਗਿਆ ਹੋਇਆ ਸੀ ਅਤੇ ਸਾਨੂੰ ਕੁਝ ਪੈਸੇ ਦੀ ਜਰੂਰਤ ਸੀ ਜਿਸ ਕਾਰਨ ਅਸੀਂ ਆਪਣੀ ਇੱਕ ਕਨਾਲ ਸਾਢੇ ਤਿੰਨ ਮਰਲੇ ਜਮੀਨ ਦੀ ਗਹਿਣੇ ਦੀ ਰਜਿਸਟਰੀ ਕਰਵਾ ਕੇ 1 ਲੱਖ 60 ਹਜਾਰ ਰੁਪਏ ਲੈ ਕੇ ਕਰਵਾਉਣੀ ਸੀ ਪ੍ਰੰਤੂ ਇਸ ਨੇ ਸਾਡੇ ਭੋਲੇਪਣ ਦਾ ਫਾਇਦਾ ਉਠਾਉਂਦਿਆਂ ਮੇਰੇ ਅੰਗਹੀਣ ਮੁੰਡੇ  ਹਰਪ੍ਰੀਤ ਸਿੰਘ ਤੋਂ ਧੋਖੇ ਨਾਲ ਬੈਅ ਦੀ ਕਥਿਤ ਤੌਰ ‘ਤੇ ਰਜਿਸਟਰੀ ਕਰਵਾ ਲਈ ਅਤੇ ਚੁੱਪ ਰਿਹਾ। ਹੁਣ 14 ਸਾਲ ਬੀਤਣ ਤੋਂ ਬਾਅਦ ਇਹ ਸਾਡੀ ਜਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜੋ ਸਾਡੇ ਨਾਲ ਸਰਾਸਰ ਧੱਕਾ ਹੈ। ਉਹਨਾਂ ਦੱਸਿਆ ਕਿ ਇਸ ਨੇ ਸਾਨੂੰ ਪੰਜ ਸਾਲ ਦੇ ਦੁੱਧ ਦੇ ਪੈਸੇ ਵੀ ਨਹੀਂ ਦਿੱਤੇ ਜੋ ਇਹ ਸਾਡੇ ਤੋਂ ਖਰੀਦਦਾ ਸੀ। ਇਸ ਸਮੇਂ ਪੀੜਤ ਸ਼ਿੰਦਰ ਕੌਰ, ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਅੱਗ ਲਗਾ ਕੇ ਆਤਮਦਾਹ ਕਰ ਲਵਾਂਗੇ ਪ੍ਰੰਤੂ ਇਸ ਲੈਕਚਰਾਰ ਨੂੰ ਆਪਣੀ ਜਮੀਨ ਤੇ ਧੱਕੇ ਨਾਲ ਕਾਬਜ ਨਹੀਂ ਹੋਣ ਦੇਵਾਂਗੇ। ਜੇਕਰ ਸਾਡੀ ਜਾਨ ਚਲੀ ਗਈ ਤਾਂ ਇਸ ਦਾ ਜਿੰਮੇਵਾਰ ਲੇੈਕਚਰਾਰ ਨੀਲੂ ਖਾਂ ਦਾ ਸਾਰਾ ਖਾਨਦਾਨ ਹੋਵੇਗਾ ਅਤੇ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਨਾਬਾਲਗ ਤਰਨਦੀਪ ਸਿੰਘ ਉਮਰ 14 ਸਾਲ ਨੇ ਕਿਹਾ ਕਿ ਜਦੋਂ ਸਾਡੀ ਕੰਧ ਢਾਹੀ ਤਾਂ ਮੈਂ ਉੱਥੇ ਘਰੇ ਹੋਣ ਕਾਰਨ ਪੁੱਜ ਗਿਆ ਤਾਂ ਮੈਨੂੰ ਉਹਨਾਂ ਨੇ ਧੱਕਾ ਮਾਰ ਕੇ ਮੇਰੇ ਥੱਪੜ ਮਾਰੇ ਅਤੇ ਮੇਰੀ ਮਾਰ ਕੁੱਟ ਕਰਕੇ ਮੈਨੂੰ ਅਧ ਮਰਿਆ ਕਰ ਦਿੱਤਾ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਕੋਚਾ ਨੇ ਇਸ ਮੌਕੇ ਕਿਹਾ ਕਿ ਲੈਕਚਰਾਰ ਨੀਲੂ ਖਾ ਜਿਸ ਜਗ੍ਹਾ ਤੇ ਕਬਜ਼ਾ ਕਰ ਰਿਹਾ ਹੈ ਉਸ ਕੋਲ ਇਸ ਜਗਾ ਦੀ ਰਜਿਸਟਰੀ ਨਹੀਂ ਹੈ ਇਹ ਮਸਤਰਕੇ ਖਾਤੇ ਚੋਂ ਰਜਿਸਟਰੀ ਹੋਈ ਹੈ ਅਤੇ ਇਸ ਜਗਾ ਤੇ ਇਸ ਦਾ ਕੋਈ ਹੱਕ ਨਹੀਂ ਬਣਦਾ। ਜਦੋਂ ਇਸ ਸਬੰਧੀ ਸੇਵਾ ਮੁਕਤ ਲੈਕਚਰਾਰ ਨੀਲੂ ਖਾਂ ਜੋ ਕਿ ਥਾਣਾ ਭਦੌੜ ਵਿਖੇ ਹੀ ਮੌਜੂਦ ਸੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਰਜਿਸਟਰੀ ਦਿਖਾਉਂਦਿਆਂ ਕਿਹਾ ਕਿ ਮੇਰੇ ਕੋਲ ਇੱਕ ਕਨਾਲ ਸਾਢੇ ਤਿੰਨ ਮਰਲੇ ਜਮੀਨ ਦੀ ਰਜਿਸਟਰੀ ਹੈ ਜੋ ਮੈਨੂੰ ਇਹਨਾਂ ਨੇ ਸੰਨ 2011 ਵਿੱਚ ਕਰਵਾਈ ਸੀ ਜਿਸ ਤੇ ਮੈਂ ਕਾਬਜ ਹੋਣ ਆਇਆ ਹਾਂ। ਇਹ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਕਬਜ਼ਾ ਨਹੀਂ ਦੇ ਰਹੇ ਸੀ ਜਦੋਂ ਉਸ ਤੋਂ ਇਹ ਪੁੱਛਿਆ ਗਿਆ ਕਿ ਤੁਹਾਡੀ ਰਜਿਸਟਰੀ ਅਤੇ ਸੌਦਾ ਤਾਂ 14 ਸਾਲ ਪੁਰਾਣਾ ਹੈ ਪ੍ਰੰਤੂ ਤੁਸੀਂ ਕਬਜ਼ਾ ਲੈਣ ਚ ਅੇੈਨੇ ਸਾਲ ਲੇਟ ਕਿਉਂ ਹੋ ? ਤਾਂ ਉਸਨੇ ਕਿਹਾ ਕਿ ਮੈਂ ਪਹਿਲਾਂ ਬਤੌਰ ਲੈਕਚਰਾਰ ਸਰਕਾਰੀ ਨੌਕਰੀ ਕਰਦਾ ਸੀ ਜਿਸ ਕਰਕੇ ਮੈਂ ਕਬਜ਼ਾ ਨਹੀਂ ਲੈ ਸਕਿਆ ਅਤੇ ਹੁਣ ਮੈਂ ਰਿਟਾਇਰ ਹੋ ਚੁੱਕਿਆ ਹਾਂ ਇਸ ਲਈ ਹੁਣ ਮੈਂ ਇਸ ਜਗ੍ਹਾ  ਦਾ ਕਬਜ਼ਾ ਲੈ ਰਿਹਾ ਹਾਂ ਜਦੋਂ ਉਸਨੂੰ ਇਹ ਪੁੱਛਿਆ ਗਿਆ ਕਿ ਜਦੋਂ ਤੁਹਾਡਾ ਸੌਦਾ ਹੋ ਕੇ ਰਜਿਸਟਰੀ ਹੋ ਗਈ ਸੀ ਤੁਸੀਂ ਉਸੇ ਵਕਤ ਕਬਜ਼ਾ ਕਿਉਂ ਨਹੀਂ ਲਿਆ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।
  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *