ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀਆਂ ਅਫਵਾਹਾਂ ਤੋਂ ਡਰਨ ਜਾਂ ਘਬਾਰਉਣ ਦੀ ਕੋਈ ਲੋੜ ਨਹੀਂ – ਡਿਪਟੀ ਕਮਿਸ਼ਨਰ 

Spread the love
ਰੂਪਨਗਰ, 19 ਅਗਸਤ:  ਅਰਵਿੰਦਰ ਭਾਰਦਵਾਜ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀਆਂ ਅਫਵਾਹਾਂ ਤੋਂ ਡਰਨ ਜਾਂ ਘਬਾਰਉਣ ਦੀ ਕੋਈ ਲੋੜ ਨਹੀਂ ਹੈ, ਸਤਲੁਜ ਦਰਿਆ ਵਿੱਚ ਪਾਣੀ ਬਹੁਤ ਹੀ ਘੱਟ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ ਕਿਤੇ ਥੱਲੇ ਹੈ।
ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਛੱਡਣ ਲਈ ਟੈਕਨੀਕਲ ਕਮੇਟੀ ਵੱਲੋਂ ਫ਼ੈਸਲਾ ਲਿਆ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਅੱਜ ਕੇਵਲ 02 ਫੁੱਟ ਫਲੱਡ ਗੇਟ ਖੋਲ੍ਹੇ ਜਾਣਗੇ ਤੇ ਉਸਦੇ ਨਾਲ ਸਿਰਫ 7 ਹਜਾਰ 500 ਕਿਊਸਕ ਪਾਣੀ ਛੱਡਿਆ ਜਾਵੇਗਾ ਤੇ ਟਰਬਾਈਨਾਂ ਦੇ ਰਾਹੀਂ 6 ਹਜ਼ਾਰ 500 ਕਿਊਸਿਕ ਪਾਣੀ ਆ ਰਿਹਾ ਭਾਵ ਕਿ ਭਾਖੜਾ ਡੈਮ ਦੇ ਵਿੱਚੋਂ ਸਿਰਫ 45 ਹਜ਼ਾਰ ਕਿਊਸਿਕ ਆਵੇਗਾ ਜਿਸਦੇ ਵਿੱਚੋਂ 23 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿੱਚ ਚਲਾ ਜਾਵੇਗਾ ਤੇ  ਬਾਕੀ 22 ਹਜ਼ਾਰ ਕਿਊਸਿਕ ਸਤਲੁਜ ਦਰਿਆ ਦੇ ਵਿੱਚ ਆਵੇਗਾ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਅੱਧਾ ਵੀ ਨਹੀਂ ਹੈ।ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਤਲੁਜ ਦਰਿਆ ਵਿੱਚ ਪਾਣੀ ਬਹੁਤ ਘੱਟ ਹੈ ਤੇ ਇਸ ਵੇਲੇ ਵੀ ਨਿਯਮਿਤ ਪਾਣੀ ਛੱਡਿਆ ਜਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਹੋ ਜਾਵੇ ਤਾਂ ਉਸਨੂੰ ਸਾਂਭਣ ਦੀ ਸਮਰੱਥਾ ਬਣੀ ਰਹੇ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *