ਭਾਰਤ ਵਿਕਾਸ ਪਰਿਸ਼ਦ ਸ਼ਾਖਾ ਮਾਛੀਵਾੜਾ ਵੱਲੋਂ ਛਬੀਲ ਲਗਾ ਕੇ ਆਪਣੇ ਕੰਮਾਂ ਦੀ ਕੀਤੀ ਸ਼ੁਰੂਆਤ 

Spread the love
ਮਾਛੀਵਾੜਾ ਸਾਹਿਬ 9 ਜੂਨ (ਸੁੱਚਾ ਬੰਗੜ )ਭਾਰਤ ਵਿਕਾਸ ਪਰਿਸ਼ਦ ਸ਼ਾਖਾ ਮਾਛੀਵਾੜਾ ਸਾਹਿਬ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼ਾਖਾ ਦੇ ਪ੍ਰਧਾਨ ਰਾਜੇਸ਼ ਲੀਹਲ, ਜਸਵੀਰ ਸਿੰਘ ਅਲਬੇਲਾ, ਰਮੇਸ਼ ਸ਼ਰਮਾ ਜਨਰਲ ਸੈਕਟਰੀ ਅਤੇ ਮਦਨ ਲਾਲ ਸ਼ਰਮਾ ਕੈਸ਼ੀਅਰ ਨੇ ਕਿਹਾ ਕਿ ਅੱਜ ਭਾਰਤ ਵਿਕਾਸ ਪਰੀਸ਼ਦ (ਡਾਕਟਰ ਰਜਿੰਦਰ ਪ੍ਰਸਾਦ) ਸ਼ਾਖਾ ਮਾਛੀਵਾੜਾ ਸਾਹਿਬ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਹੈ ਅਤੇ ਅੱਜ ਸ਼ਾਖਾ ਵੱਲੋਂ ਆਪਣੇ ਕੰਮਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ।ਉਹਨਾਂ ਨੇ ਕਿਹਾ ਕਿ ਸਾਡੀ ਸ਼ਾਖਾ ਦਾ ਮੁੱਖ ਮਕਸਦ ਹੈ ਕਿ ਜੋ ਲੋੜਵੰਦ ਵਿਅਕਤੀ ਹਨ ਉਹਨਾਂ ਦੀ ਮਦਦ ਕਰਨਾ ਅਤੇ ਵਾਤਾਵਰਨ ਨੂੰ ਬਚਾਉਣ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ । ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡਾ ਮੇਨ ਮਕਸਦ  ਵਿਕਲਾਂਗਾਂ ਨੂੰ ਲੈ ਕੇ ਹੋਵੇਗਾ। ਜੇਕਰ ਉਹਨਾਂ ਵਿਅਕਤੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸੰਸਥਾ ਦੇ ਨਾਲ ਬੇਝਿਜਕ ਹੋ ਕੇ ਸੰਪਰਕ ਕਰ ਸਕਦੇ ਹਨ। ਉਨਾਂ ਨੇ ਕਿਹਾ ਕਿ ਜੋ ਬੱਚੇ ਵਿਦਿਆ ਦੇ ਖੇਤਰ ਵਿੱਚ ਵਧੀਆ ਮੱਲਾਂ ਮਾਰ ਰਹੇ ਹਨ ਉਨਾਂ ਨੂੰ ਸਕੂਲ ਜਾ ਕੇ ਸ਼ਾਖਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਜਿਹੜੇ ਅਧਿਆਪਕ ਬੱਚਿਆਂ ਨੂੰ ਵਧੀਆ ਵਿਦਿਆ ਦੇ ਰਹੇ ਹਨ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਾਂਗੇ। ਉਹਨਾਂ ਨੇ ਸਾਂਝੇ ਰੂਪ ਵਿੱਚ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਵੀ ਸਾਡੇ ਨਾਲ ਇਲਾਕੇ ਦੇ ਵਿਅਕਤੀ ਜੁੜਦੇ ਜਾਣਗੇ ਸੰਸਥਾ ਵੱਡੀ ਹੁੰਦੀ ਜਾਵੇਗੀ ਅਸੀਂ ਗਰੀਬ ਲੜਕੀਆਂ ਦੇ ਵਿਆਹ ਕਰਵਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕਰਾਂਗੇ। ਜਿਸ ਨਾਲ ਗਰੀਬ ਵਿਅਕਤੀ ਦੀ ਧੀ ਦੀ ਡੋਲੀ ਵੀ ਘਰੋਂ ਉੱਠ ਜਾਵੇਗੀ ਅਤੇ ਗਰੀਬ ਵਿਅਕਤੀ ਦੀ ਮਦਦ ਵੀ ਹੋ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਕਾਰਜਾਂ ਨੂੰ ਸਿਰੇ ਚਾੜਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਇਸ ਸੰਸਥਾ ਦੇ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਇਹ ਸੰਸਥਾ ਜਿਵੇਂ ਜਿਵੇਂ ਵੱਡੀ ਹੁੰਦੀ ਜਾਵੇਗੀ ਉਵੇਂ ਉਵੇਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਅਸੀਂ ਹੱਲ ਕਰਦੇ ਜਾਵਾਂਗੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮਾਂ ਬਾਪ ਪੈਸੇ ਦੀ ਕਮੀ ਕਾਰਨ ਆਪਣੇ ਬੱਚੇ ਨੂੰ ਨਹੀਂ ਪੜਾ ਸਕਦਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾ ਦੀ ਜਿੰਨੀ ਵੀ ਮਦਦ ਹੋਵੇਗੀ ਬੱਚੇ ਨੂੰ ਪੜਾਉਣ ਵਿੱਚ ਕੋਸ਼ਿਸ਼ ਕਰਾਂਗੇ। ਇਸ ਮੌਕੇ ਸੂਬੇਦਾਰ ਗੁਰਚਰਨ ਸਿੰਘ, ਫੌਜੀ ਸਵਰਨ ਸਿੰਘ, ਮਾਸਟਰ ਕ੍ਰਿਸ਼ਨ ਲਾਲ, ਜਸ਼ਨ, ਗੁਰਚਰਨ ਸਿੰਘ, ਸੁਰਮਖ ਸਿੰਘ ਤੋਂ ਇਲਾਵਾ ਹਾਕੀ ਦੇ ਖਿਡਾਰੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
  • Related Posts

    ਚਰਨਜੀਤ ਸਿੰਘ ਕਾਲੇਵਾਲ ਤੇ ਪਿੰਡ ਸਹੌੜਾਂ ਵਾਸੀਆਂ ਵੱਲੋਂ ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦਾ ਸਨਮਾਨ

    Spread the love

    Spread the loveਕੁਰਾਲੀ 24 ਸਤੰਬਰ (ਜਗਦੇਵ ਸਿੰਘ )ਦਿੱਲੀ ਦੇ ਕੈਬਨਿਟ ਮੰਤਰੀ ਆਸ਼ੀਸ਼ ਸੂਦ ਦੇ ਪਿੰਡ ਸਹੌੜਾਂ ਵਿਖੇ ਪੁੱਜਣ ’ਤੇ ਭਾਜਪਾ ਆਗੂ ਚਰਨਜੀਤ ਸਿੰਘ ਕਾਲੇਵਾਲ ਅਤੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ…

    ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ 

    Spread the love

    Spread the loveਬਠਿੰਡਾ 24 ਸਤੰਬਰ(ਪੱਤਰ ਪ੍ਰੇਰਕ): ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਜੇਕਰ ਗੱਲ ਬਠਿੰਡਾ ਦਿਹਾਤੀ…

    Leave a Reply

    Your email address will not be published. Required fields are marked *