ਭਾਰਤ ਵਿਕਾਸ ਪ੍ਰੀਸ਼ਦ ਨੇ ਸਰਕਾਰੀ ਮਿਡਲ ਸਕੂਲ ਪੱਕਾ ਦੇ 35 ਲੋੜਵੰਦ ਬੱਚਿਆਂ ਨੂੰ ਬਲੈਜ਼ਰ ਦਿੱਤੇ

Spread the love

 ਫ਼ਰੀਦਕੋਟ, 9 ਦਸੰਬਰ (ਮਿੱਤਲ)-ਸਮਾਜ ਸੇਵਾ ਖੇਤਰ ’ਚ ਹਮੇਸ਼ਾ ਰਹਿ ਕੇ ਕੰਮ ਕਰਨ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵੱਲੋਂ ਸਰਕਾਰੀ ਮਿਡਲ ਸਕੂਲ ਪੱਕਾ ਦੇ ਲੋੜਵੰਦ ਅਤੇ ਹੁਸ਼ਿਆਰ 35 ਵਿਦਿਆਰਥੀਆਂ ਨੂੰ ਬਲੈਜ਼ਰ ਦਿੱਤੇ ਗਏ ਹਨ। ਇਸ ਮੌਕੇ ਭਾਰਤ ਵਿਕਾਸ  ਪੰਜਾਬ ਦੇ ਪ੍ਰਬੰਧ ਸਕੱਤਰ ਐਡਵੋਕੇਟ ਰਾਜ ਕੁਮਾਰ ਗੁਪਤਾ, ਸਟੇਟ ਕਾਰਜਕਾਰੀ ਮੈਂਬਰ ਦਰਸ਼ਨ ਲਾਲ ਚੁੱਘ, ਸਟੇਟ ਕਾਰਜਕਾਰੀ ਮੈਂਬਰ ਪਿ੍ਰੰਸੀਪਲ ਵਿਨੋਦ ਸਿੰਗਲਾ, ਪ੍ਰਧਾਨ ਮਾਸਟਰ ਸੁਰੇਸ਼ ਕੁਮਾਰ ਗੋਇਲ, ਸਕੱਤਰ ਧੀਰਜਪਾਲ ਸਿੰਘ, ਖਜ਼ਾਨਚੀ  ਜਿਤਿਨ ਗੇਰਾ, ਸੰਗਠਨ ਸਕੱਤਰ ਰਾਕੇਸ਼ ਕਟਾਰੀਆ, ਮੈਂਬਰ ਨਵੀਨ ਰਾਬੜਾ ਦਾ ਸਕੂਲ ਪਹੁੰਚਣ ਤੇ  ਸਕੂਲ ਮੁਖੀ ਜਸਬੀਰ ਸਿੰਘ ਜੱਸੀ ਵੱਲੋਂ ਸੁਆਗਤ ਕੀਤਾ ਗਿਆ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਡਵੋਕੇਟ ਰਾਜ ਕੁਮਾਰ ਗੁਪਤਾ, ਪ੍ਰਧਾਨ ਸੁਰੇਸ਼ ਕੁਮਾਰ ਗੋਇਲ, ਸਕੱਤਰ ਧੀਰਜਪਾਲ ਸਿੰਘ ਨੇ ਬੱਚਿਆਂ ਨੂੰ ਜੀਵਨ ’ਚ ਸਫ਼ਲਤਾ ਵਾਸਤੇ ਸਖ਼ਤ ਮਿਹਨਤ ਕਰਨ, ਮਾਤਾ-ਪਿਤਾ, ਅਧਿਆਪਕਾਂ ਦਾ ਸਤਿਕਾਰ ਕਰਨ, ਨਸ਼ਿਆਂ ਤੋਂ ਦੂਰ ਰਹਿਣ ਤੇ ਚੰਗੀ ਆਦਤਾਂ ਦਾ ਧਾਰਨੀ ਬਣਨ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਪ੍ਰੀਸ਼ਦ ਦੇ ਇਸ

ਉਪਰਾਲੇ ਦੀ ਪ੍ਰੰਸ਼ਸਾ ਕਰਦਿਆਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ਼ ’ਚੋਂ ਕਵਿਤਾ ਚਾਵਲਾ, ਪ੍ਰਵੀਨ ਲਤਾ, ਸੁਦੇਸ਼ ਸ਼ਰਮਾ, ਜਸਵਿੰਦਰ ਕੌਰ ਅਤੇ ਨਵਲਦੀਪ ਕੌਰ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *