ਭਾਰੀ ਬਾਰਿਸ਼ ਕਾਰਨ ਪਾਵਰਕਾਮ ਦਫ਼ਤਰ ਪਾਣੀ ’ਚ ਡੁੱਬਿਆ

Spread the love

ਮੰਡੀ ਬਰੀਵਾਲਾ, 14 ਜੁਲਾਈ ()-ਸੋਮਵਾਰ ਸਵੇਰ ਤੋਂ ਸ਼ੁਰੂ ਹੋਈ ਭਾਰੀ ਬਾਰਿਸ਼ ਨੇ ਪਾਵਰਕਾਮ ਸਬ ਡਿਵੀਜ਼ਨ ਬਰੀਵਾਲਾ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਿਲ ’ਚ ਪਾ ਦਿੱਤਾ ਹੈ। ਅੱਜ ਦੀ ਤੇਜ਼ ਬਾਰਿਸ਼ ਦੇ ਕਾਰਨ ਪਾਵਰਕਾਮ ਦਾ ਸਬ ਡਿਵੀਜ਼ਨ ਸਰਾਏਨਗਾ ਸਥਿਤ ਦਫਤਰ ਪਾਣੀ ’ਚ ਡੁੱਬ ਗਿਆ ਹੈ ਜਿਸਦੇ ਵਿੱਚ ਦਫਤਰ ਦਾ ਕਾਫੀ ਸਾਰਾ ਰਿਕਾਰਡ ਵੀ ਖਰਾਬ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਮਾਰਤ ਵੀ ਕਰਮਚਾਰੀਆਂ ਦੇ ਨਾ ਰਹਿਣ ਯੋਗ ਘੋਸ਼ਿਤ ਕੀਤੀ ਗਈ ਸੀ ਫਿਰ ਵੀ ਇਸ ਖੰਡਰਨੁੰਮਾ ਇਮਾਰਤ ’ਚ ਦਫਤਰ ਚੱਲ ਰਿਹਾ ਹੈ। ਇਹ ਵੀ ਦੱਸਣਯੋਗ ਬਣਦਾ ਹੈ ਕਿ ਸਾਲ 2005 ’ਚ ਵੀ ਹੋਈ ਭਾਰੀ ਬਰਸਾਤ ਕਾਰਨ ਸਰਾਏਨਾਗਾ ਵਿਖੇ ਸਥਿਤ ਗਰਿਡ ਵੀ ਪਾਣੀ ’ਚ ਡੁੱਬ ਗਿਆ ਸੀ ਜਿਸਦੇ ਕਾਰਨ ਕਈ ਦਿਨਾਂ ਤੱਕ ਇਲਾਕੇ ’ਚ ਹਨੇਰਾ ਛਾਇਆ ਰਿਹਾ ਸੀ। ਇਸੇ ਤਰ੍ਹਾਂ ਸੰਨ 2013 ’ਚ ਵੀ ਗਰਿੱਡ ’ਚ ਪਾਣੀ ਭਰ ਗਿਆ ਸੀ। ਉਸਤੋਂ ਉਪਰੰਤ ਗ੍ਰਿਡ ਨੂੰ ਉੱਚਾ ਕਰ ਦਿੱਤਾ ਗਿਆ ਪਰ ਕਰਮਚਾਰੀਆਂ ਦਾ ਦਫਤਰ ਨੀਵਾਂ ਹੀ ਰਹਿ ਗਿਆ ਅਤੇ ਉਹ ਖਸਤਾ ਹਾਲਤ ’ਚ ਹੀ ਚੱਲਦਾ ਰਿਹਾ। ਜਦ ਇਸ ਮਾਮਲੇ ’ਚ ਐਸਡੀਓ ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਵਿਭਾਗ ਨੂੰ ਲਿਖ ਚੁੱਕਿਆ ਹਾਂ ਜਿਸ ’ਤੇ ਕਾਰਵਾਈ ਜਲਦੀ ਹੋਣ ਦੀ ਉਮੀਦ ਹੈ। ਇਹ ਬਹੁਤ ਚਿੰਤਾਜਨਕ ਹੈ ਅਤੇ ਇਸ ਦਫਤਰ ਦੇ ਵਿੱਚ ਉਪਭੋਗਤਾਵਾਂ ਨੂੰ ਵੀ ਜਾਣਾ ਬੜਾ ਮੁਸ਼ਕਿਲ ਹੈ ਅਤੇ ਦਫਤਰ ਦੇ ਸਾਰੇ ਕਮਰਿਆਂ ’ਚ ਪਾਣੀ ਦੋ ਤੋਂ ਤਿੰਨ ਫੁੱਟ ਤੱਕ ਭਰਿਆ ਹੋਇਆ ਜਿੱਥੇ ਕਰਮਚਾਰੀਆਂ ਨੂੰ ਕੰਮ ਕਰਨਾ ਔਖਾ ਹੋਵੇਗਾ। ਇੱਕ ਰੂਮ ’ਚ ਐਨਾਂ ਪਾਣੀ ਜਮਾ ਹੋਇਆ ਸੀ ਉਸ ਦੇ ਵਿੱਚ ਇੱਕ ਕਰਮਚਾਰੀ ਵੀ ਖੜਾ ਹੋ ਕੇ ਕੰਮ ਕਰਦਾ ਵੇਖਿਆ ਗਿਆ ਜਿਸ ਦੇ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਭਰਿਆ ਹੋਇਆ ਹੈ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *