ਮਸ਼ੀਨ ਪ੍ਰਤੀ ਦਿਨ 8 ਤੋਂ 10 ਏਕੜ ਝੋਨਾ ਲਗਾ ਦਿੰਦੀ: ਉੱਦਮੀ ਕਿਸਾਨ 

Spread the love
ਪੱਟੀ 16 ਜੂਨ (ਕੰਵਲਦੀਪ ਸਿੰਘ ਸਾਬੀ)  ਝੋਨੇ ਹੇਠ ਰਕਬਾ ਵਧਣ ਅਤੇ ਖੇਤੀ ਸੈਕਟਰ ਵਿੱਚ ਦਿਨ ਬ ਦਿਨ ਮਹਿਸੂਸ ਕੀਤੀ ਜਾ ਰਹੀ ਮਜ਼ਦੂਰਾਂ ਦੀ ਘਾਟ ਕਾਰਨ ਕਈ ਵਾਰ ਕੁੱਝ ਕਿਸਾਨ ਸਿਫਾਰਿਸ਼ ਸਮੇਂ ਤੋਂ ਪਹਿਲਾਂ ਹੀ ਝੋਨਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਲੇਬਰ ਨੂੰ ਹੱਥਾਂ ਵਿੱਚ ਕੀਤਾ ਜਾ ਸਕੇ। ਇਸ ਤਰ੍ਹਾਂ ਅਗੇਤਾ ਝੋਨਾ ਲਾਉਣ ਨਾਲ ਜਿੱਥੇ ਪਾਣੀ ਦਾ ਵੱਡਾ ਨੁਕਸਾਨ ਹੁੰਦਾ ਹੈ ਉੱਥੇ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ। ਨਾਲ ਹੀ ਨਾਲ ਅਗੇਤੇ ਝੋਨੇ ਵਿੱਚ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਵੀ ਵੱਧ ਵੇਖਣ ਵਿੱਚ ਮਿਲਦੀ ਹੈ।ਜਿਸ ਦਾ ਵਾਧੂ ਆਰਥਿਕ ਬੋਝ ਕਿਸਾਨਾਂ ਦੀ ਜੇਬ ਤੇ ਪੈਂਦਾ ਹੈ। ਇਸ ਦੇ ਉਲਟ ਜੇਕਰ ਝੋਨੇ ਦੀ ਲਵਾਈ ਲੇਟ ਹੋ ਜਾਵੇ ਤਾਂ ਇਸ ਵਿੱਚ ਨਮੀਂ ਦੀ ਮਾਤਰਾ ਵਧਣ ਅਤੇ ਕਣਕ ਦੀ ਬਿਜਾਈ ਲੇਟ ਹੋਣ ਦੀ ਚਿੰਤਾ ਸਤਾਉਂਦੀ ਹੈ।
ਭਵਿੱਖ ਵਿੱਚ ਅਜਿਹੀ ਸਮੱਸਿਆ ਦੇ ਹੱਲ ਲਈ ਜਿੱਥੇ ਸਾਇੰਸਦਾਨ ਝੋਨੇ ਦੀ ਲਵਾਈ ਮਸ਼ੀਨਾਂ ਨਾਲ ਕਰਨ ਲਈ ਉਪਰਾਲੇ ਕਰ ਰਹੇ ਹਨ ਉੱਥੇ ਇਨ੍ਹਾਂ ਮਸ਼ੀਨਾਂ ਤੇ ਸਮੈਮ ਸਕੀਮ ਤਹਿਤ ਪੰਜਾਬ ਸਰਕਾਰ 40 ਤੋਂ 50 ਪ੍ਰਤੀਸ਼ਤ ਸਬਸਿਡੀ ਦੇ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ, ਮਨਮੋਹਨ ਸਿੰਘ ਏਈਓ ਅਤੇ ਗੁਰਪ੍ਰੀਤ ਸਿੰਘ ਬੀਟੀਐਮ ਨੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ ਤਹਿਤ ਪਿੰਡ ਕੋਟ ਬੁੱਢਾ ਵਿਖੇ ਮਸ਼ੀਨ ਦੁਆਰਾ ਝੋਨੇ ਦੀ ਲਵਾਈ ਦਾ ਨਿਰੀਖਣ ਕਰਨ ਮੌਕੇ ਕੀਤਾ।
        ਪਹਿਲੀ ਵਾਰ ਪਿੰਡ ਬੰਗਲਾ ਰਾਏ ਅਤੇ ਕੋਟ ਬੁੱਢਾ ਵਿਖੇ ਲੱਗਭੱਗ 240 ਏਕੜ ਵਿੱਚ ਮਸ਼ੀਨ ਨਾਲ ਝੋਨੇ, ਬਾਸਮਤੀ ਦੀ ਲਵਾਈ ਕਰ ਰਹੇ ਪਿੰਡ ਬੰਗਲਾ ਰਾਏ ਦੇ ਅੰਗਰੇਜ਼ ਸਿੰਘ ਹੈਪੀ ਅਤੇ ਗੁਰਤੇਜ ਸਿੰਘ ਦਾ ਮੰਨਣਾ ਹੈ ਕਿ ਝੋਨੇ ਦੀ ਮਸ਼ੀਨੀ ਲਵਾਈ ਬਹੁਤ ਆਸਾਨੀ ਨਾਲ ਹੋ ਜਾਂਦੀ ਹੈ ਪਰ ਇਸਦੀ ਸਫਲਤਾ ਲਈ ਸਹੀ ਤਰੀਕੇ ਨਾਲ ਪਨੀਰੀ ਤਿਆਰ ਕਰਨ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜਿਸ ਖੇਤ ਵਿੱਚ ਪਨੀਰੀ ਤਿਆਰ ਕਰਨੀ ਹੈ ਉਸ ਖੇਤ ਦੀ ਮਿੱਟੀ ਰੋਟਾਵੇਟਰ ਫੇਰ ਕੇ ਬਰੀਕ ਕੀਤੀ ਜਾਂਦੀ ਹੈ। ਪਨੀਰੀ ਵਾਲਾ ਅਤੇ ਜਿਸ ਖੇਤ ਵਿੱਚ ਮਸ਼ੀਨ ਨਾਲ ਲਵਾਈ ਕਰਨੀ ਹੈ ਉਸ ਖੇਤ ਨੂੰ ਲੇਜ਼ਰ ਲੈਵਲਰ ਨਾਲ ਇੱਕਸਾਰ ਪੱਧਰਾ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮਸ਼ੀਨ ਨਾਲ ਔਸਤਨ 10 ਏਕੜ ਪ੍ਰਤੀ ਦਿਨ ਲਵਾਈ ਹੋ ਜਾਂਦੀ ਹੈ। ਜਿਸ ਨਾਲ ਲੇਬਰ ਅਤੇ ਸਮੇਂ ਦੀ ਬਹੁਤ ਵੱਡੀ ਬੱਚਤ ਹੁੰਦੀ ਹੈ। ਖੇਤ ਵਿੱਚ ਬੂਟਿਆਂ ਦੀ ਇੱਕਸਾਰ ਲਵਾਈ ਅਤੇ ਗਿਣਤੀ ਵੱਧ ਹੋਣ ਕਰਕੇ ਫਸਲ ਦਾ ਝਾੜ ਵੀ ਵੱਧ ਨਿਕਲਣ ਦੀ ਸੰਭਾਵਨਾ ਰਹਿੰਦੀ ਹੈ। ਨਿਰੀਖਣ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਉੱਦਮੀ ਕਿਸਾਨ ,ਸਮੂਹ ਅਤੇ ਸੁਸਾਇਟੀਆਂ ਇਸ ਤਕਨੀਕ ਸਬੰਧੀ ਸਿੱਖਿਅਤ ਹੋ ਕੇ ਝੋਨੇ ਦੀ ਲਵਾਈ ਵਾਲੀਆਂ ਮਸ਼ੀਨਾਂ ਨੂੰ ਲਾਹੇਵੰਦ ਤਰੀਕੇ ਨਾਲ ਕਿਰਾਏ ਤੇ ਚਲਾ ਸਕਦੀਆਂ ਹਨ।ਇਸ ਨਾਲ ਜਿੱਥੇ ਪਿੰਡ ਦੇ ਦੂਜੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਸਦੇ ਨਾਲ ਹੀ ਇਹ ਆਮਦਨ ਦਾ ਜ਼ਰੀਆ ਵੀ ਬਣ ਸਕਦੀਆਂ ਹਨ। ਇਸ ਮੌਕੇ ਬਲਰਾਜ ਸਿੰਘ ਖੇਤੀ ਉਪ ਨਿਰੀਖਕ, ਗੁਰਦੇਵ ਸਿੰਘ ਖੇਤੀ ਤਕਨੀਕੀ ਪ੍ਰਬੰਧਕ , ਗੁਰਲਾਲ ਸਿੰਘ ਫੀਲਡ ਵਰਕਰ, ਜਗਤਾਰ ਸਿੰਘ ਅਤੇ ਪ੍ਰਭਦੀਪ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *