ਮਹਾਸੰਘ ਨੇ 41ਵਾਂ ਫ੍ਰੀ ਖ਼ੂਨ ਜਾਚ ਕੈਪ ਲਗਾਇਆ 

Spread the love
 ਬੱਸੀ ਪਠਾਣਾ, 29 ਮਾਰਚ (ਉਦੇ ਧੀਮਾਨ): ਬਹਾਵਲਪੁਰ ਬਰਾਦਰੀ ਮਹਾਸੰਘ ਬੱਸੀ ਪਠਾਣਾਂ ਵੱਲੋ ਬਾਬਾ ਬੁੱਧ ਦਾਸ ਜੀ ਦੇ ਆਸ਼ੀਰਵਾਦ ਨਾਲ ਤੇ ਸਵ: ਓਮ ਪ੍ਰਕਾਸ਼ ਮੁਖੀਜਾ ਦੀ ਯਾਦ ਨੂੰ ਸਮਰਪਿਤ ਮਹਾਸੰਘ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਜੀ ਹਸੀਜਾ ਅਤੇ ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਗਰੋਵਰ ਦੀ ਅਗਵਾਈ ਹੇਠ ਨਰਿੰਦਰ ਲੇਬੋਰੇਟਰੀ ਖਾਲਸਾ ਸਕੂਲ਼ ਚੌਂਕ ਬੱਸੀ ਪਠਾਣਾਂ ਵਿੱਖੇ 41ਵਾਂ ਖ਼ੂਨ ਜਾਚ ਕੈਪ ਲਗਾਇਆ ਗਿਆ। ਕੈਪ ‘ਚ ਉੱਘੇ ਸਮਾਜ ਸੇਵੀ ਮਦਨ ਲਾਲ ਟੁਲਾਨੀ ਨੇ ਮੁੱਖ ਮਹਿਮਾਨ ਅਤੇ ਉੱਘੇ ਸਮਾਜ ਸੇਵੀ ਰਾਜ ਕੁਮਾਰ ਪਹੂਜਾ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਮਹਾਸੰਘ ਸਮਾਜ ਸੇਵਾ ਚ ਆਪਣਾ ਅਹਿਮ ਭੂਮਿਕਾ ਨਿਭਾ ਰਿਹਾਂ ਹੈ। ਉਨ੍ਹਾਂ ਕਿਹਾ ਕਿ ਮਹਾਸੰਘ ਹਰ ਮਹੀਨੇ ਖ਼ੂਨ ਜਾਂਚ ਕੈਪ ਦੇ ਨਾਲ ਹਰ ਮਹੀਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵਿਕਰਨ ਦੇ ਨਾਲ ਫ੍ਰੀ ਸਿਲਾਈ ਸੈਂਟਰ ਵੀ ਚਲਾ ਰਿਹਾ ਹੈ। ਜਿਸ ਨਾਲ ਆਤਮ ਨਿਰਬਰ ਹੋਣ ਲਈ ਲੜਕੀਆਂ ਅਤੇ ਔਰਤਾਂ ਨੂੰ ਮਦਦ ਮਿਲਦੀ ਹੈ। ਸਿਲਾਈ ਸੈਂਟਰ ਨੂੰ ਸਿਖਲਾਈ ਟੀਚਰ ਸ਼ਕੁਲਤਾ ਕਟਾਰਿਆ ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਸਵ: ਓਮ ਪ੍ਰਕਾਸ਼ ਮੁਖੀਜਾ ਦੇ ਪੁੱਤਰ ਪੰਕਜ ਮੁਖੀਜਾ ਨੇ ਮੁੱਖ ਮਹਿਮਾਨ ਅਤੇ ਵਿਸੇਸ਼ ਮਹਿਮਾਨ ਦਾ ਕੈਪ ਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਅਰਜੁਨ ਸੇਤੀਆ, ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਵਾਈਸ ਪ੍ਰਧਾਨ ਕੇਵਲ ਕੁਮਾਰ, ਸੀਨੀਅਰ ਵਾਈਸ ਚੇਅਰਮੈਨ ਪੰਕਜ਼ ਮੁਖੀਜਾ, ਸੱਕਤਰ ਲਾਲੀ ਵਰਮਾ, ਕੈਸ਼ੀਅਰ ਰਾਮ ਲਾਲ ਕੌਸ਼ਲ, ਸੀਨੀਅਰ ਸਰਪ੍ਰਸਤ ਓਮ ਪ੍ਰਕਾਸ਼ ਥਰੇਜਾ, ਕਮਲ ਚੁੱਘ, ਕ੍ਰਿਸ਼ਨ ਕੁਮਾਰ ਟੁਲਾਨੀ, ਕਾਗਰਸ ਕਮੇਟੀ ਦੇ ਜਿਲ੍ਹਾ ਵਾਈਸ ਪ੍ਰਧਾਨ ਕ੍ਰਿਸ਼ਨ ਵਧਵਾ, ਹਰੀਸ਼ ਚਾਵਲਾ, ਪਵਨ ਮੁਖੀਜਾ, ਰਮੇਸ਼ ਚੁੱਘ, ਪਵਨ ਕੁਮਾਰ ਪੋਪਲੀ, ਨਰੇਸ਼ ਸਚਦੇਵਾ, ਘਨਈਆ ਲਾਲ ਚਾਵੜਾ, ਨਰਿੰਦਰ ਕੁਮਾਰ, ਭਾਰਤੀਯ ਬਹਾਵਲਪੁਰ ਮਹਾਸੰਘ ਦੇ ਜਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਕਾਗਰਸੀ ਸੀਨੀਅਰ ਆਗੂ ਅਸ਼ੋਕ ਗੌਤਮ, ਨਰਵੀਰ ਧੀਮਾਨ ਜੋਨੀ, ਲਖਵਿੰਦਰ ਸਿੰਘ ਲੱਖੀ ਆਦਿ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *