ਮਾਂ ਬਾਪ ਦਾ ਇਕਲੌਤਾ ਪੁੱਤਰ,ਚਾਰ ਭੈਣਾਂ ਦਾ ਭਰਾ,ਦੋ ਬੱਚਿਆਂ ਦਾ ਬਾਪ ਮ੍ਰਿਤਕ ਮਨਦੀਪ ਸਿੰਘ

Spread the love
ਫਿਰੋਜ਼ਪੁਰ   ਜੂਨ-( ਅਸ਼ੋਕ ਭਾਰਦਵਾਜ)-ਪੰਜਾਬ ਸਰਕਾਰ ਨੇ ਨਸ਼ੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 30 ਮਈ ਤੋਂ ਬਾਅਦ ਨਸ਼ਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ, ਪਰ ਅੱਜ ਫਿਰ ਮੱਲਾ ਵਾਲਾ ਖ਼ਾਸ ਤੋਂ 4 ਕਿਲੋਮੀਟਰ ਦੂਰ ਜਗ ਸਿੰਘ ਵਾਲੀ ਬਸਤੀ (ਪਿੰਡ ਗਰਦਿੱਤੀ ਵਾਲਾ) ਦੇ ਮਨਦੀਪ ਸਿੰਘ ਉਰਫ ਮੰਗਾ ਪੁੱਤਰ ਪੂਰਨ ਸਿੰਘ ਦੀ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਅਤੇ ਉਸਦੀ ਲਾਸ਼ ਮੱਲਾਵਾਲਾ ਦੇ ਜੈਮਲ ਵਾਲਾ ਰੋਡ ਮੈਨ ਚੌਕ ਤੋਂ ਮਿਲੀ ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਅਤੇ ਉਸਦਾ 9 ਸਾਲ ਦਾ ਪੁੱਤਰ ਸੀ ਜੋ ਸਕੂਲ ਵਿੱਚ ਪੜ੍ਹਦਾ ਹੈ ਅਤੇ 14 ਸਾਲਾਂ ਦੀ ਇੱਕ ਕੁੜੀ ਹੈ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਅਸੀਂ ਨਸ਼ੇ ਵਿਰੁੱਧ ਯੁੱਧ ਵਿੱਚ ਸਰਕਾਰ ਦੀ ਮੁਹਿੰਮ ਦਾ ਪੂਰਾ ਸਮਰੱਥਨ ਕਰਦੇ ਹਾਂ, ਪਰ ਸਾਡੇ ਇਲਾਕੇ ਵਿੱਚ ਨਸ਼ੇੜੀਆਂ ਨੂੰ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈ ਸਰਕਾਰ ਨੂੰ ਪੂਰੀ ਤਾਕਤ ਨਾਲ ਨਸ਼ਿਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਇਸ ਤੋਂ ਕੁਝ ਦਿਨ ਪਹਿਲਾਂ, ਇੱਕ ਨੌਜਵਾਨ ਜਿਸਦੇ 6 ਬੱਚੇ ਸਨ, ਦੀ ਨਸ਼ੀਲੇ ਪਦਾਰਥਾਂ ਦਾ ਟੀਕਾ ਲਗਾਉਣ ਤੋਂ ਬਾਅਦ ਮੌਤ ਹੋ ਗਈ ਸੀ ਇਸ ਮੌਕੇ ਮ੍ਰਿਤਕ ਮਨਦੀਪ ਸਿੰਘ ਦੇ ਬਾਪ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਤਸਕਰ ਨਸ਼ੇ ਦੀ ਚੰਗੀ ਕੁਆਲਿਟੀ ਦਾ ਸ਼ਰੇਆਮ ਭਰੋਸਾ ਦੇ ਬੋਲੀ ਲਾ ਨਸ਼ਾ ਵੇਚਦੇ ਹਨ ਜਿਨਾਂ ਦਾ ਸਾਡੇ ਵਰਗੇ ਆਮ ਇਨਸਾਨਾਂ ਨੂੰ ਸ਼ਰੇਆਮ ਪਤਾ ਹੈ ਪਰ ਅਫਸੋਸ ਕੇ ਮੋਟੀਆਂ ਤਨਖਾਹਾਂ ਲੈਣ ਵਾਲੇ ਅਫਸਰ ਇੰਨਾ ਗੱਲਾਂ ਤੋਂ ਕਿਉਂ ਅਣਜਾਣ ਹਨ ਉਹਨਾਂ ਨੇ ਕਿਹਾ ਕਿ ਕਿੰਨੇ ਹੀ ਘਰ ਮੇਰੇ ਵਾਂਗੂੰ ਬੇਸਹਾਰਾ ਹੋ ਰਹੇ ਹਨ ਨੌਜਵਾਨ ਨਸ਼ੇ ਦੇ ਨਾਲ ਬਰਬਾਦ ਹੋ ਰਹੇ ਹਨ ਉਨਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਦੇ ਵਿੱਚ ਅੱਤਵਾਦ ਦੇ ਟਿਕਾਣੇ ਲੱਭ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਪੰਜਾਬ ਅੰਦਰ ਨਸ਼ੇ ਤੇ ਕਾਰਵਾਈ ‘ਚ ਕਿਉਂ ਸਰਕਾਰ ਨਾਕਾਮ ਸਿੱਧ ਹੋ ਰਹੀ ਹੈ ਉਨਾਂ ਅਪੀਲ ਕੀਤੀ ਕਿ ਇਹਨਾਂ ਤਸਕਰਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਨੌਜਵਾਨਾ ਅਤੇ ਉਜੜਦੇ ਘਰਾਂ ਦੇ ਚਿਰਾਗਾਂ ਨੂੰ ਬਚਾਇਆ ਜਾ ਸਕੇ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *