ਨਾਭਾ 01 ਸਤੰਬਰ (ਰਮਨ ਭਾਟੀਆ) ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਸਹਿਯੋਗ ਨਾਲ ਕੈਂਸਰ ਚੈਕਅਪ ਕੈਂਪ ਲਗਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਅਤੇ ਸੁਨੀਲ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ 350 ਸਾਲਾ ਨੂੰ ਸਮਰਪਿਤ ਵਰਲਡ ਕੈਂਸਰ ਕੇਅਰ ਦੀ ਟੀਮ ਵੱਲੋਂ ਐਸਬੀਆਈ ਕਾਰਡ ਦੇ ਸਹਿਯੋਗ ਨਾਲ ਪੂਰੇ ਪੰਜਾਬ ਭਰ ਵਿੱਚ ਸੈਂਕੜੇ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਤਾਰ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਤੰਬਰ ਮਹੀਨੇ ਵਿੱਚ ਪਟਿਆਲਾ ਜਿਲ੍ਹੇ ਭਰ ਚ ਕੈਂਸਰ ਕੈਂਪ ਲਗਾਏ ਜਾ ਰਹੇ ਹਨ, ਇਸ ਲੜੀ ਦੇ ਤਹਿਤ ਵਰਲਡ ਕੈਂਸਰ ਕੇਅਰ ਦੁਆਰਾ ਡਾ. ਕੁਲਵੰਤ ਸਿੰਘ ਧਾਲੀਵਾਲ (ਵਿਸ਼ਵ ਕੈਂਸਰ ਕੇਅਰ ਦੇ ਗਲੋਬਲ ਐਬੈਸਡਰ) ਦੀ ਅਗਵਾਈ ਹੇਠ ਆਰੀਆ ਸੀਨੀਅਰ ਸੈਕੈਂਡਰੀ ਹਾਈ ਸਕੂਲ ਦੁੱਲਦੀ ਗੇਟ, ਗਊਸ਼ਾਲਾ ਰੋਡ ਨਾਭਾ ਵਿਖੇ ਆਉਣ ਵਾਲੀ 07 ਸਤੰਬਰ, ਦਿਨ ਐਤਵਾਰ ਨੂੰ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਸਵੇਰੇ 10:00 ਵਜੇ ਤੋਂ ਸ਼ਾਮ 4:00) ਵਜੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਝਿਜਕ ਦੇ ਸਵੇਰੇ 9.30 ਵਜੇ ਪਹੁੰਚੋ ਅਤੇ ਆਪਣੇ ਨਾਮ ਦਰਜ ਕਰਵਾਓ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਮੁਫ਼ਤ ਕੀਤੀਆਂ ਜਾਣ ਵਾਲੀਆਂ ਮੁੱਖ ਜਾਂਚਾਂ ਵਿੱਚ ਸ਼ਾਮਲ ਹਨ। ਜਿਸ ਵਿੱਚ 1 ਔਰਤਾਂ ਲਈ ਛਾਤੀ ਦੀ ਜਾਂਚ (ਮੈਮੋਗ੍ਰਾਫੀ), 2. ਬੱਚੇਦਾਨੀ ਦੀ ਜਾਂਚ (ਪੈਪ ਸਮੀਅਰ ਟੈਸਟ), 3. ਪੁਰਸ਼ਾਂ ਲਈ ਪ੍ਰੋਸਟੇਟ ਦੀ ਜਾਂਚ (ਪੀਐਸਏ ਟੈਸਟ), 4. ਮੂੰਹ, ਗਲੇ, ਹੱਡੀਆਂ ਦੀ ਜਾਂਚ ਲਈ ਬੀਐਮਡੀ ਟੈਸਟ ਅਤੇ ਲਹੂ ਸੰਬੰਧੀ ਜਾਂਚਾਂ, 5. ਸ਼ੂਗਰ, ਬਲੱਡ ਪ੍ਰੈਸ਼ਰ ਦੀ ਜਾਂਚ ਕਿਸੇ ਵੀ ਡਾਕਟਰੀ ਮੁੱਦੇ ਲਈ ਮੁਫ਼ਤ ਦਵਾਈਆਂ ਅਤੇ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਇੱਕ ਟੀਮ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਉੱਥੇ ਹੋਵੇਗੀ। ਵਿਕਾਸ ਮਿੱਤਲ ਅਤੇ ਸੁਨੀਲ ਗੁਪਤਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਹ ਹੈ ਕਿ ਤੰਦਰੁਸਤ ਲੋਕਾਂ ਦੀ ਜਾਂਚ ਹੋਵੇ, ਤਾਂ ਜੋ ਕੈਂਸਰ ਦੇ ਲੱਛਣ ਸ਼ੁਰੂਆਤੀ ਦੌਰ ਵਿੱਚ ਹੀ ਪਛਾਣ ਕੇ ਇਲਾਜ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਧ-ਚੜ੍ਹ ਕੇ ਇਸ ਕੈਂਪ ਵਿੱਚ ਭਾਗ ਲੈਣ, ਤਾਂ ਜੋ ਅਸੀਂ ਇਹ ਕੈਂਸਰ ਖਿਲਾਫ਼ ਇਕੱਠੇ ਜੰਗ ਜਿੱਤ ਸਕੀਏ। ਅੰਕੁਰ ਸਿੰਗਲਾ ਨੇ ਕਿਹਾ ਕਿ ਕੈਂਪ ਵਿੱਚ ਪ੍ਰੀਤ ਗਰੁੱਪ ਦੇ ਐਮਡੀ ਹਰੀ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਸ ਮੌਕੇ ਰਵਿੰਦਰ ਸਿੰਘ, ਵਰੁਣ ਸਿੰਗਲਾ, ਐਡਵੋਕੇਟ ਅਤੁਲ ਬਾਂਸਲ, ਦੀਪਕ ਕੁਮਾਰ, ਬਲਦੇਵ ਕੁਮਾਰ, ਵਿਨੋਦ ਸਿੰਗਲਾ, ਸਾਹਿਲ ਗੁਪਤਾ ਆਦਿ ਮੈਂਬਰ ਹਾਜਰ ਸਨ।






