ਮਾਨ ਸਰਕਾਰ ਅੰਗਰੇਜ਼ਾਂ ਤੋਂ ਵੀ ਵਧੇਰੇ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ -ਲਾਲਕਾ

Spread the love

ਨਾਭਾ 15 ਅਪ੍ਰੈਲ  ਗੁਰਪ੍ਰੀਤ ਸਿੰਘ ਬਰਸਟ ਜਦੋਂ ਭਾਰਤ ਉੱਤੇ ਅੰਗਰੇਜ਼ਾਂ ਦਾ ਲੰਬੇ ਸਮੇਂ ਉੱਤੇ ਰਾਜ ਰਿਹਾ ਉਸ ਸਮੇਂ ਅੰਗਰੇਜ਼ਾਂ ਨੇ ਪੁਲਿਸ ਐਕਟ ਵਿੱਚ ਵੱਧ ਤੋਂ ਵੱਧ ਸੋਧਾਂ ਲਿਆਂਦੀਆਂ ਅਤੇ ਇਹ ਸੋਦਾਂ ਉਹਨਾਂ ਨੇ ਆਪਣੇ ਨਿੱਜੀ ਵਰਤੋ ਲਈ ਲਿਆਂਦੀਆਂ ਸਨ ਅਤੇ ਉਨਾਂ ਨੇ ਪੁਲਿਸ ਨੂੰ ਬਜਾਏ ਲੋਕਾਂ ਦੀ ਸਹਾਇਤਾ ਅਤੇ ਰਖਵਾਲੀ ਲਈ ਵਰਤਿਆ ਸਗੋਂ ਲੋਕਾਂ ਨੂੰ ਕੁੱਟਣ ਅਤੇ ਡਰਾਉਣ ਲਈ ਵਰਤਿਆ ਪਰ ਆਜ਼ਾਦੀ ਤੋਂ ਬਾਅਦ ਜਿਸ ਲੀਡਰਸ਼ਿਪ ਨੇ ਭਾਰਤ ਉੱਤੇ ਰਾਜ ਕੀਤਾ ਉਸ ਲੀਡਰਸ਼ਿਪ ਨੇ ਬਜਾਏ ਪੁਲਿਸ ਐਕਟ ਵਿੱਚ ਸੌਦਾ ਕਰਕੇ ਲੋਕਾਂ ਦੀ ਸਹਾਇਤਾ ਤੇ ਰੱਖਿਆ ਲਈ ਯਕੀਨੀ ਬਣਾਉਣ ਦੇ ਇੱਕ ਲਾਠੀ ਦੀ ਤਰ੍ਹਾਂ ਵਰਤਿਆ ਅਤੇ ਨਿਜੀ ਰੰਜਿਸ਼ਾਂ ਕੱਢਣ ਦਾ ਇੱਕ ਜਰੀਆ ਬਣਾਈ ਰੱਖਿਆ ਪਰ ਮੌਕੇ ਦੀ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਨੇ ਇਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਦੇ ਇੰਚਾਰਜ ਸਰਦਾਰ ਮੱਖਣ ਸਿੰਘ ਲਾਲਕਾ ਨੇ ਪੱਤਰਕਾਰਾਂ ਨਾਲ ਕੀਤਾ ਲਾਲਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਨੂੰ ਨਿਜੀ ਬੋਸਰਾ ਅਤੇ ਗੁੰਡਿਆਂ ਦੀ ਤਰ੍ਹਾਂ ਵਰਤ ਰਿਹਾ ਹੈ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਕੋਈ ਵੀ ਆਮ ਵਿਅਕਤੀ ਜਾਂ ਕਿਸੇ ਰਾਜਨੀਤਿਕ ਪਾਰਟੀ ਦਾ ਆਗੂ ਸਰਕਾਰ ਨੂੰ ਮੁੱਦਿਆਂ ਦੇ ਉੱਤੇ ਸਵਾਲ ਕਰਦਾ ਹੈ ਤਾਂ ਭਗਵਾਨ ਤਮਾਨ ਦੇ ਇਸ਼ਾਰੇ ਉੱਤੇ ਉਸ ਵਿਅਕਤੀ ਨੂੰ ਪੁਲਿਸ ਵੱਲੋਂ ਜਾਂ ਤਾਂ ਸੰਮਣ ਭੇਜੇ ਜਾਂਦੇ ਹਨ ਜਾਂ ਫਿਰ ਥਾਣੇ ਚੱਕ ਲਿਆ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਉੱਤੇ ਪੰਜਾਬੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਕਿ ਅਗਰ ਸਰਕਾਰ ਖਿਲਾਫ ਕੋਈ ਵੀ ਵਿਅਕਤੀ ਕੋਈ ਸਵਾਲ ਕਰੇਗਾ ਤਾਂ ਉਸ ਨਾਲ ਨਜਿੱਠਾਂ ਲਈ ਪੰਜਾਬ ਪੁਲਿਸ ਤਿਆਰ ਬਰ ਤਿਆਰ ਬੈਠੀ ਹੈ ਲਾਲਕਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਪੰਜਾਬੀਆਂ ਦਾ ਇਤਿਹਾਸ ਨਹੀਂ ਜਾਣਦੇ ਪੰਜਾਬ ਦੇ ਲੋਕ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਢੱਟ ਕੇ ਮੁਕਾਬਲਾ ਕਰਨ ਵਾਲਿਆਂ ਵਿੱਚੋਂ ਵਿਸ਼ਵ ਭਰ ਵਿੱਚ ਮੋਹਰੀ ਰਹੇ ਹਨ। ਅਤੇ ਹੁਣ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਬੈਠੇ ਹਨ। ਲਾਲਕਾ ਵੱਲੋਂ ਪੰਜਾਬ ਪੁਲਿਸ ਦੀ ਗੁੰਡਾਗਰਦੀ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਬੀਤੀ ਦਿਨੀ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਕਾਰ ਉੱਤੇ ਲਾ ਐਂਡ ਆਰਡਰ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੇ ਚਲਦਿਆਂ ਮੋਹਾਲੀ ਵਿੱਚ ਪਰਚਾ ਦਰਜ ਕਰਨਾ ਇੱਕ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਅਗਰ ਇੱਕ ਵਿਰੋਧੀ ਧਿਰ ਦਾ ਨੇਤਾ ਹੀ ਸਰਕਾਰ ਉੱਤੇ ਕੋਈ ਸਵਾਲ ਨਹੀਂ ਕਰ ਸਕਦਾ ਤਾਂ ਆਮ ਲੋਕਾਂ ਨੂੰ ਕਿੰਨਾ ਕੁ ਅਧਿਕਾਰ ਹੋਵੇਗਾ ਕਿ ਉਹ ਸਰਕਾਰ ਨੂੰ ਸਵਾਲ ਕਰ ਸਕਣ ਹਾਲਾਂਕਿ ਸਵਾਲ ਕਰਨਾ ਜਾਂ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਇੱਕ ਸੰਵਿਧਾਨਿਕ ਅਧਿਕਾਰ ਹੈ ਅਤੇ ਲੋਕਤੰਤਰ ਦੀ ਖੂਬਸੂਰਤੀ ਹੈ ਪਰ ਪੰਜਾਬ ਪੁਲਿਸ ਭਗਵਾਨ ਧਮਾਨ ਦੀ ਕਠਪੁਤਲੀ ਬਣ ਕੇ ਲੋਕਤੰਤਰ ਦਾ ਮਜ਼ਾਕ ਬਣਾ ਰਹੀ ਹੈ। ਅਤੇ ਅਸਲ ਫਰਜ ਤੋਂ ਪੁਲਿਸ ਭਟਕ ਚੁੱਕੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਜਗਹਾ ਉੱਤੇ ਲੁੱਟ ਖਸੁੱਟ ਦੀਆਂ ਘਟਨਾਵਾਂ ਜ਼ੋਰ ਫੜ ਰਹੀਆਂ ਹਨ। ਹਰ ਰੋਜ਼ ਗੈਂਗਸਟਰਾਂ ਵੱਲੋਂ ਆਮ ਲੋਕਾਂ ਅਤੇ ਕਾਰੋਬਾਰੀਆਂ ਕੋਲੋਂ ਵੱਡੀਆਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪ੍ਰਵਾਸੀ ਲੋਕ ਨਜਾਇਜ਼ ਅਸਲਾ ਲੈ ਕੇ ਪੰਜਾਬ ਵਿੱਚ ਲੋਕਾਂ ਕੋਲੋਂ ਸ਼ਰੇਆਮ ਲੁੱਟ ਖਸੁੱਟ ਕਰ ਰਹੀ ਹੈ ਅਤੇ ਪੁਲਿਸ ਕਿਸੇ ਵੀ ਮੁੱਦੇ ਉੱਤੇ ਠਲ ਪਾਉਣ ਦੇ ਵਿੱਚ ਨਾਕਾਮ ਸਿੱਧ ਹੋ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਇਹਨਾਂ ਮਾਮਲਿਆਂ ਨੂੰ ਨਜਿੱਠਣ ਦੀ ਤਾੜਨਾ ਕਰਨ ਦੀ ਬਜਾਏ ਨਿੱਜੀ ਰਜਿਸ਼ਾਂ ਕੱਢਣ ਲਈ ਵਰਤਿਆ ਜਾ ਰਿਹਾ ਹੈ ਅਤੇ ਲਾਲਕਾ ਨੇ ਕਿਹਾ ਅਗਰ ਭਗਵੰਤ ਮਾਨ ਦੀ ਤੁਲਨਾ ਮੁਹੰਮਦ ਤੁਗਲਕ ਨਾਲ ਕੀਤੀ ਜਾਵੇ ਤਾਂ ਗਲਤ ਨਹੀਂ ਹੋਵੇਗੀ ਕਿਉਂਕਿ ਭਗਵੰਤ ਮਾਨ ਵੀ ਇੱਕ ਗੈਰ ਤਜੁਰਬੇਕਾਰ ਅਤੇ ਹੰਕਾਰੀ ਮੁੱਖ ਮੰਤਰੀ ਹਨ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *