ਮੁਕਤਸਰ ਲੰਗਰ ਕਮੇਟੀ ਵੱਲੋਂ ਕੱਢੀ ਗਈ ਸ਼ੋਭਾਯਾਤਰਾ

Spread the love

ਸ੍ਰੀ ਮੁਕਤਸਰ ਸਾਹਿਬ, 24 ਜੁਲਾਈ (ਦੀਪਾਂਕੁਰ)- ਮੁਕਤਸਰ ਲੰਗਰ ਕਮੇਟੀ ਵੱਲੋਂ ਮਾਂ ਚਿੰਤਪੂਰਣੀ ਦਰਬਾਰ ਨੇੜੇ ਅੱਜ 25 ਜੁਲਾਈ ਤੋਂ 34ਵਾਂ ਵਿਸ਼ਾਲ ਭੰਡਾਰਾ ਸ਼ੁਰੂ ਹੋਵੇਗਾ, ਜਿਹੜਾ 02 ਅਗਸਤ ਤੱਕ ਲੱਗੇਗਾ। ਇਸ ਸਬੰਧ ਚ ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ਼ਰੀ ਮਨਨ ਧਾਮ ਤੋਂ ਸ਼ੋਭਾਯਾਤਰਾ ਕੱਢੀ ਜਾਵੇਗੀ। ਜੋ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਚੋਂ ਹੁੰਦਿਆਂ ਲੰਘੀ। ਇਸ ਸੋਭਾਯਤਾਰ ਦਾ ਅਨੇਕਾਂ ਥਾਈਂ ਭਰਵਾਂ ਸਵਾਗਤ ਹੋਇਆ ਤੇ ਅਸਮਾਨ ਮਾਂ ਚਿੰਤਪੂਰਣੀ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸ਼ਰਧਾਲੂ ਹੱਥਾਂ ਚ ਮਾਤਾ ਰਾਣੀ ਦੇ ਝੰਡੇ ਚੁੱਕ ਕੇ ਚੱਲ ਰਹੇ ਸਨ ਤੇ ਮਾਤਾ ਦੇ ਭਜਨਾਂ ਦੇ ਨੱਚਦੇ ਜਾ ਰਹੇ ਸਨ। ਮਾਂ ਦੇ ਲਾਡਲੇ ਭਗਤ ਬਲਦੇਵ ਕੁਮਾਰ ਬਿੱਲਾ ਨੇ ਦੱਸਿਆ ਕਿ ਸਾਵਨ ਮਹੀਨੇ ਚ ਹਰ ਸਾਲ ਮਾਂ ਚਿੰਤਪੂਰਣੀ ਦਰਬਾਰ ਨੇੜੇ ਲੰਗਰ ਲਾਇਆ ਜਾਂਦਾ ਹੈ। ਇਸ ਵਾਰ ਵੀ ਇਹ ਲੰਗਰ ਲੱਗੇਗਾ। ਇਸ ਸਬੰਧ ਚ ਅੱਜ ਘਾਹ ਮੰਡੀ ਚੌਕ ਤੋਂ ਸਵੇਰੇ ਸਵਾ ਅੱਠ ਵਜੇ ਭੰਡਾਰੇ ਲਈ ਰਾਸ਼ਨ ਸਮੱਗਰੀ ਦੀਆਂ ਗੱਡੀਆਂ ਰਵਾਨਾ ਹੋ ਗਈਆਂ ਨੇ। 25 ਜੁਲਾਈ ਤੋਂ ਮਾਂ ਚਿੰਤਪੂਰਣੀ ਦਰਬਾਰ ਨੇੜੇ ਪੈਟਰੋਲ ਪੰਪ ਕੋਲ ਭੰਡਾਰਾ ਸ਼ੁਰੂ ਹੋ ਜਾਵੇਗਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *