ਸ੍ਰੀ ਮੁਕਤਸਰ ਸਾਹਿਬ, 21 ਜੁਲਾਈ ()- ਮੁਕਤਸਰ ਲੰਗਰ ਕਮੇਟੀ ਵੱਲੋਂ ਮਾਂ ਚਿੰਤਪੂਰਣੀ ਦਰਬਾਰ ਨੇੜੇ 25 ਜੁਲਾਈ ਤੋਂ 34ਵਾਂ ਵਿਸ਼ਾਲ ਭੰਡਾਰਾ ਸ਼ੁਰੂ ਹੋਵੇਗਾ, ਜਿਹੜਾ 02 ਅਗਸਤ ਤੱਕ ਲੱਗੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਂ ਦੇ ਲਾਡਲੇ ਭਗਤ ਬਲਦੇਵ ਕੁਮਾਰ ਬਿੱਲਾ ਨੇ ਦੱਸਿਆ ਕਿ ਸਾਵਨ ਮਹੀਨੇ ’ਚ ਹਰ ਸਾਲ ਮਾਂ ਚਿੰਤਪੂਰਣੀ ਦਰਬਾਰ ਨੇੜੇ ਲੰਗਰ ਲਾਇਆ ਜਾਂਦਾ ਹੈ। ਇਸ ਵਾਰ ਵੀ ਇਹ ਲੰਗਰ ਲੱਗੇਗਾ। ਇਸ ਸਬੰਧ ਚ 22 ਜੁਲਾਈ (ਮੰਗਲਵਾਰ) ਨੂੰ ਸ਼ਾਮ ਸਵਾ ਤਿੰਨ ਵਜੇ ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ਼੍ਰੀ ਮਨਨ ਧਾਮ ਤੋਂ ਸ਼ੋਭਾਯਾਤਰਾ ਕੱਢੀ ਜਾਵੇਗੀ। ਜਦਕਿ 24 ਜੁਲਾਈ (ਵੀਰਵਾਰ) ਨੂੰ ਘਾਹ ਮੰਡੀ ਚੌਕ ਤੋਂ ਸਵੇਰੇ ਸਵਾ ਅੱਠ ਵਜੇ ਭੰਡਾਰੇ ਲਈ ਰਾਸ਼ਨ ਸਮੱਗਰੀ ਦੀਆਂ ਗੱਡੀਆਂ ਰਵਾਨਾ ਕੀਤੀਆਂ ਜਾਣਗੀਆਂ। 25 ਜੁਲਾਈ ਤੋਂ ਮਾਂ ਚਿੰਤਪੂਰਣੀ ਦਰਬਾਰ ਨੇੜੇ ਪੈਟਰੋਲ ਪੰਪ ਕੋਲ ਭੰਡਾਰਾ ਸ਼ੁਰੂ ਹੋ ਜਾਵੇਗਾ।
*ਜਨਮ ਦਿਨ ਮੁਬਾਰਕ*
Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ








