ਮੁਕਤਸਰ ਵਿਕਾਸ ਮਿਸ਼ਨ ਵੱਲੋਂ ਸਹਿਤਕਾਰ ਤੇ ਸਮਾਜ ਸੇਵਕ ਢਿਲੋਂ ਦੀ ਮੌਤ ’ਤੇ ਦੁੱਖ ਪ੍ਰਗਟ

Spread the love

ਸ੍ਰੀ ਮੁਕਤਸਰ ਸਾਹਿਬ, 17 ਜੂਨ ()- ਉੱਘੇ ਸਹਿਤਕਾਰ, ਵਿਅੰਗ ਲੇਖਕ, ਮਿਠਬੋਲੜੇ ਇਨਸਾਨ ਅਤੇ ਪੱਤਰਕਾਰਤਾ ਨਾਲ ਲੰਮੇ ਸਮੇਂ ਤੋਂ ਜੁੜੇ ਸੁਖਪਾਲ ਸਿੰਘ ਢਿੱਲੋਂ ਪਿਛਲੇ ਦਿਨੀਂ ਸੜਕ ਦੁਰਘਟਨਾ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਇਸ ਦੁਰਘਟਨਾ ਵਿੱਚ ਉਨ੍ਹਾਂ ਦੀ ਧਰਮਪਤਨੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਸਨ। ਆਪਣੀਆਂ ਲਿਖਤਾਂ ਰਾਹੀਂ ਸਮਾਜਿਕ ਚੇਤਨਾ ਲਿਆਉਣ ਵਾਲਾ ਕਲਮ ਦਾ ਧਨੀ ਜਿਸ ਨੇ ਆਪਣੀ ਕਲਮ ਨਾਲ ਆਪਣੇ ਪਿੰਡ ਭਾਗਸਰ ਦਾ ਨਾਂਅ ਅੰਤਰ ਰਾਸ਼ਟਰੀ ਪੱਧਰ ’ਤੇ ਪਹੁੰਚਾਇਆ। ਸੁਖਪਾਲ ਸਿੰਘ ਢਿੱਲੋਂ ਦੇ ਬੇਵਕਤੀ ਇਸ ਸੰਸਾਰ ਵਿੱਚੋਂ ਚਲੇ ਜਾਣ ’ਤੇ ਸਮੁੱਚੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਹੈ। ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਸਾਬਕਾ ਇੰਸ. ਜਗਸੀਰ ਸਿੰਘ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਜਗਦੀਸ਼ ਧਵਾਲ, ਵਿਕਰਾਂਤ ਤੇਰੀਆ, ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਪ੍ਰੋ. ਕੁਲਵੰਤ ਸ਼ਰਮਾ, ਡਾ. ਸਤੀਸ਼ ਗਲਹੋਤਰਾ, ਗੁਰਪਾਲ ਸਿੰਘ ਪਾਲੀ, ਡਾ. ਜਸਵਿੰਦਰ ਸਿੰਘ, ਰਾਜਿੰਦਰ ਖੁਰਾਣਾ, ਮਨੋਹਰ ਲਾਲ ਹਕਲਾ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਢਾ, ਪ੍ਰਸ਼ੋਤਮ ਗਿਰਧਰ, ਚੰਦ ਸਿੰਘ ਲੱਧੂਵਾਲਾ, ਰਾਜੀਵ ਕਟਾਰੀਆ, ਜਗਦੀਸ਼ ਧਵਾਲ, ਰਾਜੇਸ਼ ਗਿਰਧਰ ਨੇ ਸ੍ਰ. ਢਿੱਲੋ ਦੇ ਅਚਾਨਕ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਸ਼ਨ ਆਗੂਆਂ ਨੇ ਸ੍ਰ. ਢਿੱਲੋਂ ਦੀ ਧਰਮਪਤਨੀ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *