ਮੁਕਤੀਸਰ ਵੈਲਫੇਅਰ ਕਲੱਬ ਨੇ ਲਗਾਇਆ ਅੱਖਾਂ ਦਾ ਵਿਸ਼ਾਲ ਮੁਫਤ ਚੈਕ ਅਪ ਅਤੇ ਆਪਰੇਸ਼ਨ ਕੈਂਪ

Spread the love

ਸ਼੍ਰੀ ਮੁਕਤਸਰ ਸਾਹਿਬ, 05 ਅਪ੍ਰੈਲ ( ਮਨਪ੍ਰੀਤ ਮੋਨੂੰ  ) ਸਮਾਜ ਸੇਵਾ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਸਲਾਘਾਯੋਗ ਕੰਮ ਕਰ ਰਹੀ ਮੁਕਤੀਸਰ ਵੈਲਫੇਅਰ ਕਲੱਬ ਰਜਿਸਟਰ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਗ੍ਰਾਮ ਪੰਚਾਇਤ ਪਿੰਡ ਰੁਪਾਣਾ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਅੱਖਾਂ ਦਾ ਵਿਸ਼ਾਲ ਮੁਫਤ ਚੈਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਮੁੱਖ ਮਹਿਮਾਨ ਮਾਨਯੋਗ ਕੈਬਨਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅਪ ਕੀਤਾ ਇਸ ਦੌਰਾਨ ਉਹਨਾਂ ਨਾਲ ਸਿਹਤ ਵਿਭਾਗ ਦੀ ਟੀਮ ਤੋਂ ਡਾਕਟਰ ਹਰਸ਼ਪ੍ਰੀਤ ਕੋਰ ਮਹਿੰਦਰਾ ਡਾਕਟਰ ਏਕਤਾ ਸਿਆਲ ਆਦਿ ਹਾਜ਼ਰ ਸਨ ਮੁਕਤੀਸਰ ਵੈਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਰੁਪਾਣਾ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਨੇ ਕੈਬਨਟ ਮੰਤਰੀ ਨੂੰ ਜੀ ਆਇਆ ਨੂੰ ਕਿਹਾ ਇਸ ਦੌਰਾਨ ਕੈਂਪ ਦੇ ਵਿੱਚ 700 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕ ਅਪ ਕਰਾਇਆ ਜਿਨਾਂ ਵਿੱਚੋਂ 100 ਤੋਂ ਵੱਧ ਮਰੀਜ਼ ਆਪਰੇਸ਼ਨ ਲਈ ਚੁਣੇ ਗਏ ਜਿਨਾਂ ਦਾ ਓਪਰੇਸ਼ਨ ਫਰੀਦਕੋਟ ਅਤੇ ਮੁਕਤਸਰ ਦੇ ਸਰਕਾਰੀ ਹਸਪਤਾਲ ਵਿਖੇ ਹੋਵੇਗਾ ਇਸ ਸਬੰਧੀ ਸਟੇਜ ਦੀ ਭੂਮਿਕਾ ਹੈਲਥ ਇੰਸਪੈਕਟਰ ਲਾਲ ਚੰਦ ਨੇ ਨਿਭਾਈ ਸੰਸਥਾ ਵੱਲੋਂ ਇਸ ਮੌਕੇ ਤੇ 700 ਤੋਂ ਵੱਧ ਐਨਕਾ ਅਤੇ 3000 ਤੋਂ ਵੱਧ ਆਈ ਡਰੋਪਸ ਵੰਡੇ ਗਏ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਡਾਕਟਰ ਨਰੇਸ਼ ਪਰੂਥੀ, ਸ਼ੇਖਰ ਬਾਂਸਲ, ਸੁਧੀਰ ਜੱਗਾ, ਡਾਕਟਰ ਵਿਜੇ ਬਜਾਜ, ਡਾਕਟਰ ਵਿਜੇ ਸੁਖੀਜਾ, ਸ਼ਮਸ਼ੇਰ ਸਿੰਘ, ਜੋਗਿੰਦਰ ਸਿੰਘ, ਸਨੀ ਪਰੂਥੀ, ਨਵਦੀਪ ਸਿੰਘ ,ਅਮਨਦੀਪ ਸਿੰਘ, ਰੋਹਿਤ ਕੁਮਾਰ, ਦੀਪਾਂਸ਼ੂ ਕੁਮਾਰ ਜੋਤ ਬਰਾੜ ਮਨਿੰਦਰ ਸਿੰਘ ਬੂਟਾ ਰਾਮ ਕਮਰਾ ਹਾਜ਼ਰ ਸਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਜਸਪ੍ਰੀਤ ਸਿੰਘ ਛਾਬੜਾ ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ ਅਤੇ ਸਰਪੰਚ ਰਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਲਈ ਦਵਾਈਆਂ ਐਣਕਾਂ ਚਾਹ ਪਾਣੀ ਲੰਗਰ ਰਿਫਰੈਸ਼ਮੈਂਟ ਦਾ ਪ੍ਰਬੰਧ ਅਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਦੌਰਾਨ ਮਰੀਜ਼ਾਂ ਦਾ ਬੀਪੀ ਸ਼ੂਗਰ ਚੈੱਕ ਅਪ ਵੀ ਕੀਤਾ ਗਿਆ ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ  ਕਿ ਸਾਡੀ ਸੰਸਥਾ ਵੱਲੋਂ ਪਿਛਲੇ ਸਾਲ ਵੀ ਵਿਸ਼ਾਲ ਚੈੱਕ ਅਪ ਕੈਂਪ ਲਗਾਇਆ ਗਿਆ ਸੀ ਇਸ ਦੌਰਾਨ ਵੀ ਸਾਡੀ ਕੋਸ਼ਿਸ਼ ਸੀ ਕਿ ਅੱਖਾਂ ਦੇ ਮਰੀਜ਼ਾਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇ ਇਹ ਕੈਂਪ ਸਰਦਾਰ ਦਲਜੀਤ ਸਿੰਘ ਬੁੱਟਰ ਜੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਇਸ ਦੌਰਾਨ ਮੁੱਖ ਮਹਿਮਾਨ ਮਾਨਯੋਗ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਅਤੇ ਗ੍ਰਾਮ ਪੰਚਾਇਤ ਰੁਪਾਣਾ ਵੱਲੋਂ ਜੋ ਇਹ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ ਇਸ ਦੀ ਮੈਂ ਤਾਰੀਫ ਕਰਦੀ ਹਾਂ ਉਹਨਾਂ ਨੇ ਕਿਹਾ ਕਿ ਐਡੇ ਵੱਡੇ ਪੱਧਰ ਤੇ ਕੈਂਪ ਦਾ ਪ੍ਰਬੰਧ ਕਰਨਾ ਅਤੇ ਹਰੇਕ ਮਰੀਜ਼ ਨੂੰ ਦਵਾਈਆਂ ਤੇ ਐਨਕਾਂ ਮੁਹਈਆ ਕਰਵਾਣੀਆਂ ਬਹੁਤ ਹੀ ਨੇਕ ਉਪਰਾਲਾ ਹੈ ਉਹਨਾਂ ਨੇ ਕਿਹਾ ਕਿ ਲਾਲ ਚੰਦ ਅਤੇ ਜਸਪ੍ਰੀਤ ਸਿੰਘ ਛਾਬੜਾ ਸਾਡੇ ਪੁਰਾਣੇ ਸਾਥੀ ਹਨ ਜੋ ਕਿ ਅਸੀਂ ਪਿਛਲੇ 10 ਸਾਲਾਂ ਤੋਂ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਅਸੀਂ ਸਾਰੇ ਰਲ ਕੇ ਅੱਗੇ ਤੋਂ ਵੀ ਇਹੋ ਜਿਹੇ ਲੋਕ ਭਲਾਈ ਦੇ ਉਪਰਾਲੇ ਕਰਦੇ ਰਹਾਂਗੇ ਇਸ ਦੌਰਾਨ ਸੈਂਟਰ ਸਹਾਰਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਆਪਣੀ ਡਿਊਟੀ ਬਹੁਤ ਹੀ ਸ਼ਲਾਘਾਯੋਗ ਨਿਭਾਈ ਇਸ ਦੌਰਾਨ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਵਿਅਕਤੀ ਸ਼ੇਖਰ ਬਾਂਸਲ, ਸੁਧੀਰ ਜੱਗਾ, ਨਰਸਿੰਗ ਕਾਲਜ ਦੇ ਵਿਦਿਆਰਥੀ ਅਤੇ ਸੁਖਮਨੀ ਸੇਵਾ ਸੋਸਾਇਟੀ, ਗ੍ਰਾਮ ਪੰਚਾਇਤ ਰੁਪਾਣਾ ਦੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਜਵੰਦ ਸਿੰਘ ਖੋਸਾ, ਗੁਰਪ੍ਰੀਤ ਸਿੰਘ ਜਿੰਦਰ ਖੈਰਾ, ਨਰੇਸ਼ ਕਾਂਤੀ, ਸ਼ਿਵਮ ਦੁਬਲ, ਹੈਰੀ ਵਰਮਾ, ਅੰਕੁਸ਼ ਪਾਸੀ, ਐਡਵੋਕੇਟ ਆਸ਼ੀਸ਼ ਬਾਸਲ, ਐਡਵੋਕੇਟ ਚਮਨ ਲਾਲ ਬਾਂਸਲ, ਪੀ.ਏ ਅਰਸ਼ ਬਰਾੜ, ਪੀ.ਏ ਛਿੰਦਰਪਾਲ ਸਿੰਘ ਆਦੀ ਹਾਜ਼ਰ ਸਨਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਕਰਦੇ ਹੋਏ ਕੈਬਿਨਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਸਰਪੰਚ ਰਵਿੰਦਰ ਸਿੰਘ, ਲਾਲ ਚੰਦ ਰੁਪਾਣਾ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *