‘ਮੁੜ ਤੋਂ ਕਰੋ ਜ਼ਮੀਨੀ ਵੰਡ’ ਮੁਹਿੰਮ ਤਹਿਤ 29 ਦੀ ਸੂਬਾਈ ਕਨਵੈਨਸ਼ਨ ਸਬੰਧੀ ਕੀਤੀ ਲਾਮਬੰਦੀ

Spread the love

ਦੋਦਾ, ਸ਼੍ਰੀ ਮੁਕਤਸਰ ਸਾਹਿਬ, 27 ਅਗਸਤ ()- ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਹਾਸਿਲ ਕਰਨ ਅਤੇ ਬਚਾਉਣ ਲਈ ਲਾਮਬੰਦ ਹੋ ਕੇ ਸੰਘਰਸ਼ ਕਰਨ ਦੇ ਦਿੱਤੇ ਸੱਦੇ ਤਹਿਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਭੁੱਟੀਵਾਲਾ ’ਚ ਮੀਟਿੰਗ ਕੀਤੀ ਗਈ। ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਖਜਾਨਚੀ ਬਾਜ ਸਿੰਘ ਭੁੱਟੀਵਾਲਾ ਨੇ ਕਿਹਾ ਕਿ ਪੰਜਾਬ ਦੇ ਖੇਤੀ ਸੰਕਟ ਦਾ ਹੱਲ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਉਣ ਲਈ ਜਮੀਨਾਂ ਸਮੇਤ ਖੇਤੀ ਦੇ ਸੰਦ ਸਾਧਨਾਂ ਦੀ ਮੁੜ ਵੰਡ ਦੇ ਬੁਨਿਆਦੀ ਕਦਮਾਂ ਚ ਪਿਆ ਹੈ। ਖੇਤ ਮਜ਼ਦੂਰ, ਬੇਜ਼ਮੀਨੇ ਕਿਸਾਨ ਅਤੇ ਛੋਟੇ ਗਰੀਬ ਕਿਸਾਨ ਪੰਜਾਬ ਦੀ ਆਬਾਦੀ ਦਾ ਪੇਂਡੂ ਆਬਾਦੀ ਦਾ ਵੱਡਾ ਹਿੱਸਾ ਬਣਦੇ ਹਨ। ਜ਼ਮੀਨਾਂ ਨਾ ਹੋਣ ਜਾਂ ਨਿਗੂਣੀ ਜ਼ਮੀਨ ਮਾਲਕੀ ਨਾ ਸਿਰਫ ਇਸ ਵੱਡੀ ਪੇਂਡੂ ਅਬਾਦੀ ਦੀ ਬੇਹੱਦ ਮੰਦਹਾਲੀ ਅਤੇ ਦੁਸ਼ਵਾਰੀਆਂ ਦਾ ਕਾਰਨ ਹੈ ਸਗੋਂ ਇਹ ਤੋਟ ਖੇਤੀ ਰੁਜ਼ਗਾਰ ਨੂੰ ਜਾਮ ਕਰਕੇ ਬਾਕੀ ਆਰਥਿਕਤਾ ਦੇ ਵਿਕਾਸ ਨੂੰ ਵੀ ਬੰਨ੍ਹ ਮਾਰ ਰਹੀ ਹੈ। ਜ਼ਮੀਨਾਂ ਅਤੇ ਸੰਦ ਸਾਧਨਾਂ ਦੀ ਮੁੜ ਵੰਡ ਇਸ ਮੰਦਹਾਲੀ ਨੂੰ ਕੱਟਣ ਦਾ ਇੱਕੋ ਇੱਕ ਜ਼ਰੀਆ ਹੈ। ਇਸ ਲਈ ਨਾ ਸਿਰਫ ਪਹਿਲਾਂ ਤੋਂ ਚੱਲੀ ਆਉਂਦੀ ਸਾਢੇ 17 ਏਕੜ ਦੀ ਜ਼ਮੀਨੀ ਹੱਦਬੰਦੀ ਵਾਲੇ ਕਾਨੂੰਨ ਨੂੰ ਸਭ ਚੋਰ ਮੋਰੀਆਂ ਖਤਮ ਕਰਕੇ ਤੁਰੰਤ ਲਾਗੂ ਕਰਨ ਦੀ ਲੋੜ ਹੈ ਸਗੋਂ ਲੈਂਡ ਸੀਲਿੰਗ ਨੂੰ ਹੋਰ ਤਰਕ ਸੰਗਤ ਬਣਾਏ ਜਾਣ ਦੀ ਵੀ ਲੋੜ ਹੈ ਤਾਂ ਜੋ ਖੇਤੀ ਕਰਨਾ ਚਾਹੁੰਦਾ ਕੋਈ ਵੀ ਪੇਂਡੂ ਖੇਤ ਮਜ਼ਦੂਰ ਜਾਂ ਕਿਸਾਨ ਪਰਿਵਾਰ ਜ਼ਮੀਨ ਤੋਂ ਵਾਂਝਾ ਨਾ ਰਹੇ। ਨਾਲ ਹੀ ਪੰਚਾਇਤੀ, ਸਾਂਝੀਆਂ, ਨਜ਼ੂਲ ਅਤੇ ਹੋਰਨਾਂ ਸਾਂਝੀਆਂ ਜ਼ਮੀਨਾਂ ਉੱਤੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਹੱਕ ਨੂੰ ਬਿਨਾਂ ਕਿਸੇ ਰੱਖ ਰਖਾਅ ਦੇ ਪ੍ਰਵਾਨ ਕੀਤੇ ਜਾਣਾ ਚਾਹੀਦਾ ਹੈ। ਇਨ੍ਹਾਂ ਹਿੱਸਿਆਂ ਨੂੰ ਬਿਨਾਂ ਵਿਆਜ ਦੇ ਸਸਤੇ ਖੇਤੀ ਕਰਜਿਆਂ ਅਤੇ ਹੋਰਨਾਂ ਢੰਗਾਂ ਨਾਲ ਸਰਕਾਰੀ ਬਜਟਾਂ ਦਾ ਆਸਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਾਮਬੰਦੀ ਮੁਹਿੰਮ ਦੌਰਾਨ ਤਿੱਖੇ ਜ਼ਮੀਨੀ ਸੁਧਾਰ ਕਰਕੇ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ, ਸ਼ਾਹੂਕਾਰਾ ਲੁੱਟ ਦਾ ਖਾਤਮਾ ਕਰਨ ਤੇ ਇਸ ਲੁੱਟ ਨੂੰ ਰੋਕਦਾ ਕਾਨੂੰਨ ਬਣਾਉਣ, ਕਿਸਾਨਾਂ ਖੇਤ ਮਜ਼ਦੂਰਾਂ ਨੂੰ ਸਸਤੇ ਤੇ ਬਿਨਾਂ ਵਿਆਜ ਕਰਜ਼ੇ ਦੇਣ ਦੀ ਨੀਤੀ ਬਣਾਉਣ, ਪੰਚਾਇਤੀ ਜ਼ਮੀਨਾਂ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਸਾਂਝੀਆਂ ਜ਼ਮੀਨਾਂ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਰਾਖਵੀਆਂ ਕਰਨ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਬਰੀ ਐਕਵਾਇਰ ਕਰਨ ਦੇ ਕਦਮ ਰੋਕਣ, ਸਾਬਕਾ ਤੇ ਮੌਜੂਦਾ ਜਗੀਰਦਾਰਾਂ ਵੱਲੋਂ ਸਾਬਕਾ ਮੁਜਾਰੇ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਦੇ ਕਦਮ ਰੋਕਣ, ਆਬਾਦਕਾਰ ਕਿਸਾਨਾਂ ਨੂੰ ਜਮੀਨਾਂ ਦੇ ਮਾਲਕੀ ਹੱਕ ਦੇਣ, ਕਰਜ਼ੇ ਬਦਲੇ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨੀਆਂ ਬੰਦ ਕਰਨ ਵਰਗੇ ਮੁੱਦਿਆਂ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਰਣਜੀਤ ਸਿੰਘ, ਨਰ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਗੁਰਮੇਲ ਕੌਰ, ਚਰਨਜੀਤ ਕੌਰ, ਜਸਵਿੰਦਰ ਕੌਰ, ਤੇਜ ਕੌਰ, ਲਖਵੀਰ ਕੌਰ ਹਾਜ਼ਰ ਸਨ।

  • Related Posts

    ਲੇਖਕ ਮੰਚ ਸਮਰਾਲਾ ਦੀ ਮਾਸਿਕ ਬੈਠਕ ਵਿੱਚ ਥਈਲੈਂਡ ਦੀ ਯਾਤਰਾ ਦੇ ਤਜਰਬੇ ਸਾਂਝੇ

    Spread the love

    Spread the loveਸਮਰਾਲਾ, 12 ਜੁਲਾਈ (ਮੁਕੇਸ਼ ਵਰਮਾ) ਲੇਖਕ ਮੰਚ ਸਮਰਾਲਾ (ਰਜਿ.) ਦੀ ਮਾਸਿਕ ਬੈਠਕ ਸਰਪ੍ਰਸਤ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਸਰਪ੍ਰਸਤੀ ਹੇਠ ਕਰਵਾਈ ਗਈ। ਬੈਠਕ ਦੀ ਸ਼ੁਰੂਆਤ ਮੰਚ ਦੇ…

    ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਲਾਕ ਸਕੱਤਰ ਕਿਸ਼ੋਰ ਬਾਵਾ ਨੇ ਕੀਤੀ ਬੱਸ  ਰਵਾਨਾ 

    Spread the love

    Spread the loveਤਪਾ ਮੰਡੀ 12 ਜੁਲਾਈ ( ਗੋਲਡੀ ਵਿਆਸ) ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ…

    Leave a Reply

    Your email address will not be published. Required fields are marked *