ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ

Spread the love

ਧਨੌਲਾ, 26 ਮਾਰਚ (ਸੁਖਰਾਜ ਚਹਿਲ):-ਜ਼ਿਲਾ ਖੇਡ ਵਿਭਾਗ ਬਰਨਾਲਾ ਅਤੇ ਪੰਜਾਬ ਪੁਲਿਸ ਦੁਆਰਾ ਗੁਰਦੇਵ ਫੁੱਟਬਾਲ ਅਕੈਡਮੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨੌਜਵਾਨ ਤਬਕੇ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਤੌਰ ਤੇ ਜ਼ਿਲਾ ਖੇਡ ਵਿਭਾਗ ਬਰਨਾਲਾ ਦੇ ਕੋਚ ਸਾਹਿਬਾਨ ਪਹੁੰਚੇ ਅਤੇ ਨਸ਼ਿਆਂ ਦੀਆਂ ਕੁਰੀਤੀਆਂ ਉਪਰ ਅਪਦੇ ਵਿਚਾਰ ਸਾਂਝੇ ਕੀਤੇ। ਡਾਕਟਰ ਸਦਿਊਰਾ ਜੀ ਨੇ ਬੱਚਿਆ ਤੋਂ ਓਹਨਾ ਦੇ ਵਿਚਾਰ ਵੀ ਲਏ ਗਏ ਅਤੇ ਖੇਡਣ ਵੱਲ ਜਿਆਦਾ ਧਿਆਨ ਦੇਣ ਲਈ ਪ੍ਰੇਰਿਆ। ਗੁਰਦੇਵ ਫੁੱਟਬਾਲ ਅਕੈਡਮੀ ਵੱਲੋਂ ਵਾਲੀਬਾਲ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਅਤੇ ਰਾਜਵਿੰਦਰ ਸਿੰਘ (ਡਿਵੈਲਪਮੈਂਟ ਅਫਸਰ ਐਲ ਆਈ ਸੀ ਬਰਨਾਲਾ ਵੱਲੋਂ ਫੁੱਟਬਾਲ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਗਈਆਂ। ਰਾਜਵਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਕੀਤਾ। ਮੋਰਨਿੰਗ ਵੋਕ ਗਰੁੱਪ ਦੇ ਸੁਰਜੀਤ ਸਿੰਘ ਸੀਤਾ (ਸਾਬਕਾ ਪ੍ਰਧਾਨ ਮੁਨਿਸਿਪਲ ਕਮੇਟੀ ਧਨੌਲਾ), ਡਾਕਟਰ ਭੂਸ਼ਣ, ਦਰਸ਼ਨ ਸਿੰਘ ਢਿੱਲੋਂ( ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ), ਗੁਰਪ੍ਰੀਤ ਸਿੰਘ ਜੱਟਾਣਾ ( ਸਾਬਕਾ ਪ੍ਰਧਾਨ ਟਰੱਕ ਯੂਨੀਅਨ ਧਨੌਲਾ), ਮਿੰਟੂ ਵਾਲਿਆ( ਪੰਜਾਬ ਪੁਲਿਸ), ਸਾਧੂ ਖਾਂ(ਪੰਜਾਬ ਪੁਲਿਸ) ਮੌਜੂਦ ਰਹੇ। ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਰਿਸ਼ਭ ਜੀ ਵੀ ਪਹੁੰਚੇ।

ਜ਼ਿਲਾ ਖੇਡ ਵਿਭਾਗ ਬਰਨਾਲਾ ਵੱਲੋਂ ਖੇਡ ਅਫ਼ਸਰ ਮਿਸ ਉਮੇਸ਼ਵਾਰੀ ਸ਼ਰਮਾ ਜੀ, ਅਜੇ ਨਾਗਰ ਜੀ(ਵਾਲੀਬਾਲ ਕੋਚ), ਜਸਪਰੀਤ ਸਿੰਘ(ਐਥਲੈਟਿਕ ਕੋਚ), ਜਸਪ੍ਰੀਤ ਢੀਂਡਸਾ(ਬਾਕਸਿੰਗ ਕੋਚ),ਹਰਨੇਕ ਸਿੰਘ(ਐਥਲੈਟਿਕ ਕੋਚ) ਗੁਰਵਿੰਦਰ ਕੌਰ(ਵੇਟ ਲਿਫਟਿੰਗ ਕੋਚ), ਵਰਿੰਦਰ ਕੌਰ ( ਟੇਬਲ ਟੈਨਿਸ ਕੋਚ) ਹਾਜਰ ਰਹੇ।

ਸੀਨੀਅਰ ਫੁੱਟਬਾਲ ਖਿਡਾਰੀਆਂ ਦੀ ਟੀਮ ਅਤੇ ਜੂਨੀਅਰ ਖਿਡਾਰੀਆਂ ਦੀ ਟੀਮ ਵਿਚਕਾਰ ਇਕ ਦੋਸਤਾਨਾ ਮੈਚ ਖੇਡਿਆ ਗਿਆ ਜੋ ਕੇ ਬੜਾ ਰੋਮਾਂਚਕ ਰਿਹਾ।

  • Related Posts

    ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਪੱਕਾ ਨੰਬਰ 3 ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਰਵਾਨਾ ਕੀਤਾ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਪੱਕਾ ਨੰਬਰ 3 ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ…

    ਗੁ, ਗੜ੍ਹੀ ਭੌਰਖਾ ਸਾਹਿਬ ਵਿਖੇ ਗੁਰਚਰਨ ਸਿੰਘ ਖ਼ਾਲਸਾ ਨਮਿੱਤ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਅੱਜ

    Spread the love

    Spread the loveਨਿਊ ਚੰਡੀਗੜ੍ਹ, 12 ਜੂਨ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸਵ. ਗੁਰਚਰਨ ਸਿੰਘ ਖ਼ਾਲਸਾ ਨਮਿੱਤ ਅੱਜ ਨਮਿੱਤ ਭੋਗ ਤੇ ਸਰਧਾਂਜ਼ਲੀ ਸਮਾਗਮ ਕਰਵਾਇਆ…

    Leave a Reply

    Your email address will not be published. Required fields are marked *