ਅੰਮ੍ਰਿਤਸਰ6ਅਪ੍ਰੈਲ(ਦਿਨੇਸ਼ ਸੋਨੀ )ਜਲੰਧਰ ਚ ਅੱਜ ਰਾਮਨੌਮੀ ਉਤਸਵ ਦੇ ਮੌਕੇ ਤੇ ਗਲੀਆਂ ਅਤੇ ਬਜ਼ਾਰਾਂ ਚ ਢੋਲ ਵੱਜਦੇ ਸੁਣੇ ਗਏ,ਉਥੇ ਹੀ ਨਵਯੁਵਕ ਸੇਵਾ ਸਮਿਤੀ ਮਿਥਿਲਾ ਬਿਹਾਰ ਵੈਲਫੇਅਰ ਸੋਸਾਇਟੀ (ਰਜਿ) ਸਾਗਰ ਇੰਕਲੇਵ ਵਲੋਂ ਰਾਮਨੌਮੀ ਉਤਸਵ ਮੌਕੇ ਕਲਸ਼ ਯਾਤਰਾ ਸਜਾਈ ਗਈ ਜੋ ਕਿ ਮੁਹੱਲਾ ਸਾਗਰ ਇੰਕਲੇਵ ਵਿੱਖੇ ਸਥਾਨਕ ਸ਼੍ਰੀ ਸ਼੍ਰੀ 108 ਰਾਮ ਜਾਨਕੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗਾਂ ਅਤੇ ਬਾਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਸ਼੍ਰੀ ਸ਼੍ਰੀ 108 ਰਾਮ ਜਾਨਕੀ ਮੰਦਿਰ ਸਾਗਰ ਇੰਕਲੇਵ ਬਸਤੀ ਦਾਨਿਸ਼ਮੰਦਾਂ ਵਿੱਖੇ ਸਮਾਪਤ ਹੋਈ।ਇਸ ਕਲਸ਼ ਯਾਤਰਾ ਨੂੰ ਸਮਾਜ ਸੇਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਗੋਰੀਆ ਅਤੇ ਜਲੰਧਰ ਵੈਸਟ ਦੀ ਵਾਰਡ ਨੰਬਰ 51 ਤੋਂ ਪ੍ਰਭਾਰੀ ਸ਼੍ਰੀਮਤੀ ਪ੍ਰਵੀਨ ਗੋਰੀਆ ਨੇ ਝੰਡੀ ਦੇ ਕੇ ਰਵਾਨਾ ਕੀਤੀ।ਇਸ ਮੌਕੇ ਨਗਰ ਵਾਸੀਆਂ ਵਲੋਂ ਕਲਸ਼ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀ ਵਰਖਾਂ ਕਰਕੇ ਸਵਾਗਤ ਕੀਤਾ ਗਿਆ।ਇਸ ਦੌਰਾਨ ਪੂਰਾ ਸ਼ਹਿਰ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਉਠਿਆ।ਜਦੋ ਭਗਵਾਨ ਸ਼੍ਰੀ ਰਾਮ ਜੀ ਦੀ ਕਲਸ਼ ਯਾਤਰਾ ਮੁੜ ਮੰਦਿਰ ਪਹੁੰਚੀ ਤਾਂ ਮੰਦਿਰ ਦੇ ਪ੍ਰਧਾਨ ਧਨਿਕਲਾਲ ਸਿੰਘ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਆਪ ਨੇਤਾ ਸੁਭਾਸ਼ ਗੋਰੀਆ ਨੇ ਸਾਰਿਆਂ ਨੂੰ ਸ਼੍ਰੀ ਰਾਮਨੌਮੀ ਉਤਸਵ ਦੀ ਵਧਾਈ ਦਿੱਤੀ ਅਤੇ ਸੰਸਥਾ ਦੇ ਪ੍ਰਧਾਨ ਧਨਿਕ ਲਾਲ ਸਿੰਘ, ਉਨ੍ਹਾਂ ਦੀ ਸਮੂਹ ਟੀਮ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਅਮਿਤ ਠਾਕੁਰ, ਸੰਨੀ, ਹਰਸ਼ਿਤ ,ਪ੍ਰੀਤਮ ਅਤੇ ਸੈਂਕੜੇ ਦੀ ਗਿਣਤੀ ਚ ਭਗਵਾਨ ਸ਼੍ਰੀ ਰਾਮ ਦੇ ਭਗਤ ਵੀ ਮਜੂਦ ਸਨ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

