ਰਿਆਨ ਵਰਲਡ ਪਬਲਿਕ ਸਕੂਲ ਫ਼ਰੀਦਕੋਟ ਨੇ ਲਗਾਇਆ 6 ਰੋਜ਼ਾ ਸਮਰ ਕੈਂਪ ਅਮਿੱਟ ਯਾਦਾਂ ਛੱਡ ਕੇ ਸੰਪੰਨ

Spread the love
ਫ਼ਰੀਦਕੋਟ, 13 ਜੂਨ (ਵਿਪਨ  ਮਿੱਤਲ)-ਇਲਾਕੇ ਅੰਦਰ ਅਤੀ ਆਧੁਨਿਕ ਸਹੂਲਤਾਂ ਨਾਲ ਲੈਸ ਰਿਆਨ ਵਰਲਡ ਪਬਲਿਕ ਸਕੂਲ ਫਰੀਦਕੋਟ (ਡੇ-ਬੋਰਡਿੰਗ) ਵੱਲੋਂ ਸੰਸਥਾ ਵਿਖੇ 6 ਰੋਜ਼ਾ ਸਮਰ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਸਕੂਲ ਵਲੋਂ ਵੱਖ-ਵੱਖ ਕਲੱਬ ਬਣਾਏ ਗਏ  ਜਿਵੇਂ ਕਿ ਸਪੋਕਨ ਐਂਡ ਲਿਟਰੇਸੀ ਕਲੱਬ , ਥੀਏਟਰ ਐਂਡ ਡਾਂਸ ਕਲੱਬ, ਆਰਟ ਐਂਡ ਕਰਾਫ਼ਟ ਕਲੱਬ, ਈਕੋ ਕਲੱਬ, ਹੋਮ ਸਾਇੰਸ ਕਲੱਬ। ਸਕੂਲੀ ਵਿਦਿਆਰਥੀਆਂ ਨੇ ਆਪਣੀ ਰੁਚੀ ਅਨੁਸਾਰ, ਮਾਪਿਆਂ ਨਾਲ ਸਲਾਹ-ਮਸ਼ਵਰਾ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵੱਖ-ਵੱਖ ਕਲੱਬਾਂ ਅੰਦਰ ਬੜੇ ਹੀ ਉਤਸ਼ਾਹ ਨਾਲ ਸ਼ਾਮਲ ਹੋ ਕੇ ਗਤੀਵਿਧੀਆਂ ਦਾ ਆਨੰਦ ਲਿਆ। ਬੱਚਿਆਂ ਨੇ ਆਪਣੇ ਅੰਦਰ ਛੁਪੀਆਂ ਹੋਈਆਂ ਰਚਨਾਤਮਕ ਅਤੇ ਕਲਾਤਮਕ ਕਿਰਿਆਵਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ। ਸਾਰੇ ਬੱਚੇ ਸਮਰ ਕੈਂਪ ’ਚ ਆਪਣੀਆਂ ਰੁਚੀਆਂ ਅਨੁਸਾਰ ਗਤੀਵਿਧੀਆਂ ਕਰਦੇ ਮੰਤਰਮੁਗਧ ਹੋ ਗਏ ਜਾਪੇ। ਇਸ ਸਮਰ ਕੈਂਪ ਦੀ ਸਮਾਪਤੀ ਤੇ ਪੂਲ ਪਾਰਟੀ ਦਾ ਸਕੂਲ ਵਿਖੇ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਪੂਲ ਪਾਰਟੀ ਦਾ ਖੂਬ ਮਜ਼ਾ ਮਾਣਿਆ। ਮਾਪਿਆਂ ਦੇ ਸਹਿਯੋਗ ਅਤੇ ਉਤਸਾਹ ਦੇ ਨਾਲ-ਨਾਲ ਬੱਚਿਆਂ ਵੱਲੋਂ ਦਿਖਾਇਆ ਜਜਬਾ ਵੀ ਬਾਕਮਾਲ ਤੇ ਸ਼ਲਾਘਾਯੋਗ ਰਿਹਾ। ਸਕੂਲ ਦੇ ਡਾਇਰੈਕਟਰ ਸ੍ਰੀਮਤੀ ਸੁਖਬੀਰ ਕੌਰ ਬਰਾੜ ਨੇ ਇਸ ਮੌਕੇ ਕਿਹਾ ਇਸ ਸਮਰ ਕੈਂਪ ਦਾ ਮੁੱਖ ਮੰਤਵ ਬੱਚਿਆਂ ਅੰਦਰ ਛੁਪੀਆਂ  ਰਚਨਾਤਮਕ ਅਤੇ ਕਲਾਤਮਕ ਕਿਰਿਆਵਾਂ ਨੂੰ ਬਾਹਰ ਕੱਢਣਾ ਤੇ ਵਿਕਸਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਛੁੱਟੀਆਂ ਤੋਂ ਬਾਅਦ ਫਿਰ ਤੋਂ ਤਰੋ-ਤਾਜ਼ਾ ਹੋ ਕੇ ਨਵੀਂ ਊਰਜਾ ਨਾਲ ਸਕੂਲ ਅੰਦਰ ਇਕੱਠੇ ਹੋਵਾਂਗੇ। ਸਕੂਲ ਪ੍ਰਬੰਧਕ ਗੁਰਵਿੰਦਰ ਸਿੰਘ ਨੇ ਕਿਹਾ ਬੱਚੇ ਹਮੇਸ਼ਾ ਸਕਾਰਾਤਮਕ ਨਜ਼ਰੀਆ ਰੱਖਦੇ ਹੋਏ ਖੇਡਾਂ ਦੇ ਨਾਲ-ਨਾਲ ਪੜਾਈ ਦੇ ਖੇਤਰਾਂ ਅੰਦਰ ਵੀ ਉਚੇਰੀਆਂ ਮੰਜ਼ਿਲਾਂ ਹਾਸਲ ਕਰਨ ਲਈ ਜੀਅ ਤੋੜ ਮਿਹਨਤ ਕਰਨ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਸਕੂਲ ਅੰਦਰ ਵਿਦਿਆਰਥੀਆਂ ਨੂੰ ਅਜੋਕੇ ਦੌਰ ਦੀ ਹਰ ਸਹੂਲਤ ਉਪਲਬੱਧ ਕਰਨ ਲਈ ਸਕੂਲ ਟੀਮ ਹਮੇਸ਼ਾ ਯਤਨਸ਼ੀਲ ਰਹੇਗੀ। ਇਹ ਸਮਰ ਕੈਂਪ ਅਮਿੱਟ ਯਾਦਾਂ ਕੇ ਸੰਪੰਨ ਹੋਇਆ।
ਫ਼ੋਟੋ:-ਰਿਆਨ ਵਰਲਡ ਸਕੂਲ ਫ਼ਰੀਦਕੋਟ ਵਿਖੇ ਸਮਰ ਕੈਂਪ ਦੌਰਾਨ ਡਾਇਰੈਕਟਰ ਸੁਖਬੀਰ ਕੌਰ ਬਰਾੜ, ਸਕੂਲ ਪ੍ਰਬੰਧਕ ਗੁਰਵਿੰਦਰ ਸਿੰਘ ਬਰਾੜ ਅਤੇ ਅਧਿਆਪਕਾਂ ਨਾਲ ਵਿਦਿਆਰਥੀ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *