(ਬਲਕਰਨ ਜਟਾਣਾ 31 ਮਾਰਚ ਮਲੋਟ)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ , ਮਾਹੂਆਣਾ ਬੋਦਲਾਂ ਨੇ ਸਿਰਜਿਆ ਨਵਾਂ ਇਤਿਹਾਸ। ਰੇਡੀਐਂਟ ਪਬਲਿਕ ਸਕੂਲ ਵਿਖੇ ਬਣੇ ਨਵੇਂ ਵਿੰਗ ‘ ਰੇਡ ਕਿਡਜ਼’ ਨਵੀਂ ਇਮਾਰਤ ‘ਰੇਡ ਕਿਡਜ਼’ ਦਾ ਉਦਘਾਟਨ, ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਰਿਬਨ ਕੱਟ ਕੇ ਕੀਤੀ ਸ਼ੁਰੂਆਤ । ਖਾਸ ਗੱਲ ਇਹ ਰਹੀ ਕਿ ਨਵਰਾਤੇ ਸ਼ੁਰੂ ਹੋਣ ਤੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਸਕੂਲ ਦੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਦੇ ਹੱਥੋਂ ਰਿਬਨ ਕੱਟ ਕਰਵਾਇਆ ਗਿਆ ਅਤੇ ਕੰਜਕ ਪੂਜਨ ਕੀਤਾ ਗਿਆ। ‘ਰੇਡ ਕਿਡਜ਼’ ਫਾਜ਼ਿਲਕਾ ਜ਼ਿਲ੍ਹੇ ਦਾ ਇਕਲੌਤਾ ਅਜਿਹਾ ਵਿੰਗ ਹੋਏਗਾ ਜਿੱਥੇ ਲੀ ਐਕਟਿਵੀਟੀ ਹਾਲ, ਸੈਂਸਰੀ ਦੀਵਾਰਾਂ, ਸੈਂਸਰੀ ਰਸਤੇ, ਛੋਟਾ ਜੰਗਲ ਅਤੇ ਚਿੜੀਆਘਰ, ਏਅਰ ਕੰਡੀਸ਼ਨਰ, ਡਿਜੀਟਲ ਬੋਰਡ, ਸਵੀਮਿੰਗ ਪੂਲ ਆਦਿ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਮੌਕੇ
ਉੱਪਰ ਆਖੰਡ ਪਾਠ ਸਾਹਿਬ ਜੀ ਦਾ ਪਾਠ ਉਪਰੰਤ ਵਿਦਿਆਰਥੀਆਂ ਦੀ ਤਰੱਕੀ ਤੇ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਕੂਲ ਪ੍ਰਬੰਧਕਾਂ ਦੇ ਵੱਲੋਂ ਗੁਰੂ ਕੇ ਲੰਗਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਉੱਪਰ ਸੈਸ਼ਨ 2025 ਦਾ ਨਤੀਜ਼ਾ ਵੀ ਐਲਾਨਿਆ ਗਿਆ।ਇਸ ਮੌਕੇ ਤੇ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਇਲਾਕੇ ਦੀ ਨਾਮਵਰ ਸੰਸਥਾ ਜਿੱਥੋਂ ਕਿ ਅਨੇਕਾਂ ਖਿਡਾਰੀ ਸੂਬਾ ਪੱਧਰੀ ਅਤੇ ਰਾਸ਼ਟਰ ਪੱਧਰੀ ਖੇਡਾਂ ਵਿੱਚ ਮੱਲਾਂ ਮਾਰ ਚੁੱਕੇ ਹਨ , ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ । ਇਸ ਮੌਕੇ ਉੱਪਰ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜੀ ਵੱਲੋਂ ਸਕੂਲ ਦੀ ਬਿਲਡਿੰਗ ਦੇ ਨਾਲ ਲੱਗਦੇ ਰਸਤੇ ਨੂੰ ਵੀ ਪੱਕਾ ਕਰਵਾਉਣ ਦਾ ਐਲਾਨ ਕੀਤਾ ਗਿਆ। ਜਿਸ ਉੱਪਰ ਸਮੂਹ ਸਕੂਲ ਮੈਨੇਜ਼ਮੈਂਟ ਦੇ ਵੱਲੌਂ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉੱਪਰ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਨੀਤੀ ਸਿੰਘ, ਚੇਅਰਮੈਨ ਕਪਿਲ ਦਾਹੂਜਾ ਅਤੇ ਸੈਕਟਰੀ ਰਮੇਸ਼ ਗੂੰਬਰ ਦੇ ਵੱਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ, ਸੰਤ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ ਅੰਸ਼ ਬੰਸ ਵਿੱਚੋ ਬਾਬਾ ਸੋਹਣ ਸਿੰਘ ਜੀ, ਸੰਤ ਪ੍ਰੇਮ ਪਰਵੇਸ਼ਾ ਨੰਦ ਬਾਈ ਜੀ, ਦੇਵਰਾਜ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ, ਜੋਨ ਇੰਚਾਰਜ਼ ਪੀ.ਏ ਬਲਰਾਜ ਸਿੰਘ ਹੈਪੀ ਜੋੜਕੀ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉੱਪਰ ਸਕੂਲ ਮੈਨੇਜਮੈਂਟ ਦੇ ਵੱਲੋਂ ਇਸ ਸ਼ੁਭ ਮਾਹੂਰਤ ਦਾ ਹਿੱਸਾ ਬਣੇ ਹਰ ਇੱਕ ਜੀਵ ਦਾ ਸਕੂਲ ਪਹੁੰਚਣ ‘ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।