ਰੇੇਖਾ ਪਾਲ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਦੇ ਜਨਮਦਿਨ ਮੌਕੇ ਲਗਾਏ ਬੂਟੇ।

Spread the love
ਫ਼ਗਵਾੜਾ 10 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ) ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਇੰਗਲੈਂਡ ਦੇ ਪ੍ਰਧਾਨ ਰੇਖਾ ਪਾਲ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਦੇ ਜਨਮ ਦਿਵਸ ਮੌਕੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਹਰਬਿਲਾਸ ਬਸਰਾ ਉਪ ਪ੍ਰਧਾਨ, ਇੰਦਰਜੀਤ ਅਟਾਰੀ ਜਨਰਲ ਸਕੱਤਰ,ਮਹੇਸ਼ ਕੁਮਾਰ ਮੰਗੀ ਇੰਚਾਰਜ ਬੁੱਧ ਵਿਹਾਰ,ਸਲਿੰਦਰ ਸਿੰਘ ਹੀਰਾ,ਅਮਰ ਚੰਦ ਅਟਾਰੀ,ਸੋਢੀ ਰਾਮ ਝੱਲੀ,ਬੀ. ਕੇ.ਰੱਤੂ,ਹਰਮਨ,ਵਾਇਸ ਪ੍ਰਿੰਸੀਪਲ ਅੰਜਲੀ,ਮਨਜੋਤ ਲੌਂਗੀਆ,ਟੇਕ ਚੰਦ, ਤਰਲੋਕ ਚੰਦ,ਸੁਨੀਤਾ ਰਾਣੀ,ਰਜਨੀ ਦੇਵੀ ਤੋਂ ਇਲਾਵਾ ਸਕੂਲ ਦਾ ਹੋਰ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੁਲਦੀਪ ਰਾਮ ਭੱਟੀ ਪੰਜਾਬ ਪ੍ਰਧਾਨ ਡਾ.ਅੰਬੇਡਕਰ ਮਮੋਰੀਅਲ ਕਮੇਟੀ ਪੰਜਾਬ ਨੇ ਦੱਸਿਆ ਕਿ ਰੇਖਾ ਪਾਲ ਦੀ ਸ਼ਖਸ਼ੀਅਤ ਅਤੇ ਵਿਚਾਰ ਧਾਰਾ ਹਮੇਸ਼ਾ ਹੀ ਬੁਧਿਜ਼ਮ ਤੇ ਬਾਬਾ ਸਾਹਿਬ ਦੇ ਫਲਸਫੇ ਤੇ ਚਲਣ ਵਾਲੀ ਰਹੀ ਹੈ। ਉਹ ਅਨੇਕਾਂ ਸਨਮਾਨ ਪ੍ਰਾਪਤ ਹੋ ਚੁੱਕੇ ਹਨl ਜਿਸ ਵਿੱਚ ਖਾਸ ਤੌਰ ‘ਤੇ ਇੰਡੋਨੇਸ਼ੀਆ ਦੀ ਧਰਤੀ ਤੇ ਉਨ੍ਹਾਂ ਨੂੰ ਆਊਟਸਟੈਂਡਿੰਗ ਬੁੱਧਿਸਟ ਵੁਮੈਨ ਦਾ ਸਨਮਾਨ ਮਿਲ ਚੁੱਕਾ ਹੈ। ਰੇਖਾ ਪਾਲ ਵੱਲੋਂ ਬੁੱਧਿਜ਼ਮ ਅਤੇ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਚਲਦੇ ਹੋਏ ਅਨੇਕਾ ਪ੍ਰਕਾਰ ਦੇ ਸਮਾਜ ਭਲਾਈ ਕਾਰਜ ਕਰਦੇ ਰਹਿੰਦੇ ਹਨ ਅਤੇ ਬਾਬਾ ਸਾਹਿਬ ਡਾ.ਅੰਬੇਡਕਰ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿੰਦੇ ਹਨl ਜਿਸਦੀ ਬਦੌਲਤ ਉਨ੍ਹਾਂ ਨੂੰ ਹਮੇਸ਼ਾ ਹੀ ਸਨਮਾਨ ਪ੍ਰਾਪਤ ਹੁੰਦੇ ਰਹਿੰਦੇ ਹਨ ਤੇ ਉਹ ਵੀ ਤਨੋ ਮਨੋ ਧਨੋ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਲਈ ਯਤਨਸ਼ੀਲ ਰਹਿੰਦੇ ਹਨ।ਰੇਖਾ ਪਾਲ ਅਤੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਦੇ ਜਨਮਦਿਨ ਮੌਕੇ ਬੂਟੇ ਲਗਾਕੇ ਵਧਾਈ ਦਿਤੀ ਗਈ ਹੈ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *