ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ-ਜਾਣੋ ਸੂਤਕ ਕਾਲ, ਗ੍ਰਹਿਣ ਲੱਗਣ ਦਾ ਸਮਾਂ ਅਤੇ ਧਿਆਨ ਰੱਖਣ ਯੋਗ ਗੱਲਾਂ

Spread the love
ਨਵਾਂਸ਼ਹਿਰ 23 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) ਭੈਣ-ਭਰਾ ਦੇ ਅਟੁੱਟ ਪਿਆਰ ਦਾ ਪਵਿੱਤਰ ਤਿਉਹਾਰ ਰੱਖੜੀ ਇਸ ਸਾਲ ਸ਼ੁੱਕਰਵਾਰ (28 ਅਗਸਤ) ਨੂੰ ਮਨਾਇਆ ਜਾਵੇਗਾ। ਇਸ ਵਾਰ ਰੱਖੜੀ ਦਾ ਤਿਉਹਾਰ ਬਹੁਤ ਖ਼ਾਸ ਰਹਿਣ ਵਾਲਾ ਹੈ। ਦੱਸ ਦਈਏ ਕਿ ਸਾਲ ਦਾ ਆਖਰੀ ਚੰਦਰ ਗ੍ਰਹਿਣ ਵੀ ਇਸੇ ਦਿਨ ਲੱਗੇਗਾ।ਗ੍ਰਹਿਣ ਸਵੇਰੇ 6:53 ਵਜੇ ਤੋਂ ਦੁਪਹਿਰ 12:31 ਵਜੇ ਤੱਕ ਰਹੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਕੋਈ ਪ੍ਰਭਾਵ (ਸੂਤਕ) ਨਹੀਂ ਹੋਵੇਗਾ। ਭੈਣਾਂ 28 ਅਗਸਤ ਨੂੰ ਆਮ ਵਾਂਗ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਸਕਣਗੀਆਂ।ਪੰਚਾਂਗ ਅਨੁਸਾਰ, ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਤਿਥੀ ਦੀ ਸ਼ੁਰੂਆਤ 27 ਅਗਸਤ ਨੂੰ ਸਵੇਰੇ 9 ਵੱਜ ਕੇ 8 ਮਿੰਟ ‘ਤੇ ਹੋਵੇਗੀ। ਪੂਰਨਮਾਸ਼ੀ ਤਿਥੀ ਦਾ ਸਮਾਪਨ 28 ਅਗਸਤ ਨੂੰ ਸਵੇਰੇ 9 ਵੱਜ ਕੇ 48 ਮਿੰਟ ‘ਤੇ ਹੋਵੇਗਾ। ਰੱਖੜੀ ਦਾ ਤਿਉਹਾਰ 28 ਅਗਸਤ 2026 ਨੂੰ ਮਨਾਇਆ ਜਾਵੇਗਾ। ਰੱਖੜੀ ‘ਤੇ ਰੱਖੜੀ ਬੰਨ੍ਹਣ ਦਾ ਸ਼ੁਭਮੂਹੂਰਤ ਸਵੇਰੇ 6 ਵੱਜ ਕੇ 23 ਮਿੰਟ ਤੋਂ ਸਵੇਰੇ 9 ਵੱਜ ਕੇ 48 ਮਿੰਟ ਤੱਕ ਰਹੇਗਾ। ਚੰਦਰ ਗ੍ਰਹਿਣ ਦੇ ਦਿਨ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ ਚੰਦਰ ਗ੍ਰਹਿਣ ਦੇ ਦਿਨ ਚਿੱਟੀਆਂਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ। ਇਸ ਦਿਨ ਚੌਲ, ਖੰਡ ਅਤੇ ਸਫੇਦ ਵਸਤੂਆਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਚੰਦਰ ਗ੍ਰਹਿਣ ਦੇ ਦਿਨ ਆਪਣੀ ਸਮਰੱਥਾ ਅਨੁਸਾਰ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਧਨ ਦਾ ਦਾਨ ਕਰੋ।
  • Related Posts

    * ਧਨੌਲਾ ’ਚ ਗੂੰਜੇਗਾ ਗਣਪਤੀ ਬੱਪਾ ਦਾ ਜੈਕਾਰਾ, 14 ਤੋਂ ਸ਼ੁਰੂ ਹੋਵੇਗਾ 12ਵਾਂ ਮਹਾਂਉਤਸਵ * ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਵੱਲੋਂ ਸਨਾਤਨ ਧਰਮ ਸਭਾ ਵਿਖੇ ਪੰਜ ਰੋਜ਼ਾ ਧਾਰਮਿਕ ਸਮਾਗਮ

    Spread the love

    Spread the loveਧਨੌਲਾ: 13 ਸਤੰਬਰ (ਹਰਦੀਪ ਹੈਰੀ)=ਸ੍ਰੀ ਮਹਾਦੇਵ ਕਾਵੜ ਸੇਵਾ ਸੰਘ ਕਮੇਟੀ ਧਨੌਲਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 12ਵਾਂ ਸ੍ਰੀ ਗਣੇਸ਼ ਚਤੁਰਥੀ ਮਹਾਂਉਤਸਵ 14 ਸਤੰਬਰ ਤੋਂ 18 ਸਤੰਬਰ 2026…

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 18 ਸਤੰਬਰ ਨੂੰ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ: ਜੱਸਲ   ਸੰਗਤਾਂ ਵਿੱਚ ਭਾਰੀ ਉਤਸ਼ਾਹ

    Spread the love

    Spread the loveਚੌਂਕ ਮਹਿਤਾ ੧੩ ਸਤੰਬਰ ( ਰਾਜਵਿੰਦਰ ਸਿੰਘ ਰੰਧਾਵਾ ) ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸਾਲਾਨਾ ਜੋੜ…

    Leave a Reply

    Your email address will not be published. Required fields are marked *