ਰੱਤਾ ਟਿੱਬਾ ਗਊਸ਼ਾਲਾ ਵਿੱਚ ਮੁਕਤਸਰ ਤੋਂ ਦਾਨੀਆਂ ਨੇ ਭੇਜਿਆ ਰਾਸ਼ਨ ਅਤੇ ਪੱਠੇ

Spread the love

 ਮਲੋਟ, 17 ਦਸੰਬਰ (  ਬਲਕਰਨ ਜਟਾਣਾ  ) ਸ੍ਰੀ ਮੁਕਤਸਰ ਸਾਹਿਬ ਜਿਲੇ ਦਾ ਪਿੰਡ ਰੱਤਾ ਟਿੱਬਾ ਦੀ ਗਊਸ਼ਾਲਾ ਵਿੱਚ ਦਾਨੀ ਸੱਜਣ ਲਗਾਤਾਰ ਰਾਸ਼ਨ ਅਤੇ ਹਰੇ ਪੱਠੇ ਤੂੜੀ ਆਦਿ ਦੀ ਸੇਵਾ ਕਰਦੇ ਰਹਿੰਦੇ ਹਨ ਸ੍ਰੀ ਮੁਕਤਸਰ ਸਾਹਿਬ ਤੋਂ ਜਗਸੀਰ ਸਿੰਘ ਸੀਰਾ ਟਾਲ ਵਾਲਾ ਨੇ ਦੱਸਿਆ ਕਿ ਅੱਜ ਉਹ ਇੱਕ ਟਰਾਲੀ ਹਰੇ ਪੱਠੇ 12 ਕੁਇੰਟਲ ਚੋਕਰ ਅਤੇ ਦੋ ਕੁਇੰਟਲ ਗੁੜ ਲੈ ਕੇ ਗਾਵਾਂ ਦੀ ਸੇਵਾ ਵਾਸਤੇ ਪਹੁੰਚੇ ਹਨ ਜਗਸੀਰ ਸਿੰਘ ਨੇ ਦੱਸਿਆ ਕਿ ਇਹ ਸੇਵਾ ਉਹ ਇਕੱਲੇ ਹੀ ਕਰਦੇ ਹਨ ਅਤੇ ਮਹੀਨੇ ਵਿੱਚ ਦੋ ਵਾਰ ਇਹ ਸਮਾਨ ਲੈ ਕੇ ਆਉਂਦੇ ਹਨ ਉਹਨਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਭੁੱਖੀਆਂ ਗਾਈਆਂ ਨੂੰ ਆਪਣੇ ਵੱਲੋਂ ਸ਼ਰਧਾ ਮੁਤਾਬਕ ਤਿਲ ਫੁਲ ਦੇ ਸਕੀਏ ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਗਊ ਗਰੀਬ ਦੀ ਰੱਖਿਆ ਕਰਨ ਦੀ ਪ੍ਰੇਰਨਾ ਕੀਤੀ ਹੈ ਇਸੇ ਲਈ ਅਸੀਂ ਗੁਰੂਆਂ ਦਾ ਸੁਨੇਹਾ ਹਰ ਇਕ ਵਿਅਕਤੀ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਕਿ ਹੋਰ ਵੀ ਸੱਜਣ ਗਊਆਂ ਦੀ ਸੇਵਾ ਕਰਨ ਅਤੇ ਰਾਸ਼ਨ ਅਤੇ ਪੱਠੇ ਗਊਸ਼ਾਲਾ ਵਿੱਚ ਦੇ ਕੇ ਜਾਣ ਤਾਂ ਕਿ ਗਊਆਂ ਢਿੱਡ ਭਰ ਸਕਣ ਉਹਨਾਂ ਕਿਹਾ ਕਿ ਅਸੀਂ 15 ਤੋਂ 20 ਜਾਣੇ ਰਾਸ਼ਨ ਲੈ ਕੇ ਪਹੁੰਚਦੇ ਹਾਂ ਉਹਨਾਂ ਹੋਰ ਵੀ ਦਾਨੀ ਸੱਜਣਾ ਅਤੇ ਸ਼ਹਿਰਾਂ ਦੀਆਂ ਟਾਲਾਂ ਅਤੇ ਗਊ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਗਾਵਾਂ ਲਈ ਰਾਸ਼ਨ ਲੈ ਕੇ ਪਹੁੰਚੋ ਸੇਵਾ ਕਰਨ ਨਾਲ ਹੀ ਮੇਵਾ ਮਿਲਦਾ ਹੈ ਇਸ ਮੌਕੇ ਗਉਸ਼ਾਲਾ ਦੇ ਪ੍ਰਬੰਧਕਾਂ ਨੇ ਰਾਸ਼ਨ ਲੈ ਕੇ ਆਉਣ ਵਾਲੇ ਵੀਰਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਹਨਾਂ ਤੋਂ ਇਲਾਵਾ ਹੋਰ ਵੀ ਸੱਜਣ ਕਦੇ ਕਦਾਈਂ ਸੇਵਾ ਕਰ ਜਾਂਦੇ ਹਨ ਸੇਵਾਦਾਰਾਂ ਤੋਂ ਇਲਾਵਾ ਪੱਤਰਕਾਰ ਵਰਿੰਦਰ ਬੱਬੂ ਅਤੇ ਪਿੰਡ ਦੇ

ਪੰਜ ਚਾਰ ਪਤਵੰਤੇ ਹਾਜਰ ਸਨ ਸਾਰਿਆਂ ਨੇ ਜਗਸੀਰ ਸਿੰਘ ਸੀਰਾ ਟਾਲ ਵਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *