ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰਸਟ ਬੱਸੀ ਪਠਾਣਾਂ ਦੀ ਮੀਟਿੰਗ ਹੋਈ

Spread the love
ਬੱਸੀ ਪਠਾਣਾ, 03 ਅਪ੍ਰੈਲ (ਉਦੇ ਧੀਮਾਨ): ਲਾਲਾ ਲਾਜਪਤ ਰਾਏ ਐਜੂਕੇਸ਼ਨਲ ਟਰਸਟ ਬੱਸੀ ਪਠਾਣਾਂ ਦੀ ਇੱਕ ਵਿਸੇਸ਼ ਮੀਟਿੰਗ ਨਕੇਸ਼ ਕੁਮਾਰ ਜਿੰਦਲ ਦੀ ਪ੍ਰਧਾਨਗੀ ਹੇਠ ਸਕੂਲ ਵਿੱਖੇ ਕੀਤੀ ਗਈ। ਸਾਰੇ ਟਰਸਟੀਆਂ ਨੇ ਪਹਿਲੀ ਕਲਾਸ ਤੋਂ ਗਿਆਰਵੀਂ ਕਲਾਸ ਤੱਕ ਘੋਸ਼ਿਤ ਸ਼ਾਨਦਾਰ ਨਤੀਜਿਆਂ ਲਈ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਮਿੱਠਾਈ ਖਵਾ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ।ਮੀਟਿੰਗ ਦੌਰਾਨ ਸੀਨੀਅਰ ਪੱਤਰਕਾਰ ਅਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਐਚ.ਕੇ. ਦੁਆ ਦੇ ਅਚਾਨਕ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਤੇ ਵਿਛੁੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਪੁੰਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਅੱਜ ਦੀ ਮੀਟਿੰਗ ਵਿੱਚ ਦੁਨੀਆ ਦੇ ਕਈ ਦੇਸ਼ਾਂ ਵਿੱਚ ਚੱਲ ਰਹੀਆਂ ਜੰਗਾਂ ਨੂੰ ਮਨੁੱਖਤਾ ਲਈ ਵੱਡਾ ਆਘਾਤ ਦੱਸਦੇ ਹੋਏ ਸ਼ਾਂਤੀ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਨਕੇਸ ਜਿੰਦਲ ਨੇ ਦੱਸਿਆ ਕਿ ਸਾਬਕਾ ਸੰਸਦ ਮੈਂਬਰ ਐਚ.ਕੇ. ਦੁਆ ਨੇ ਸਕੂਲ ਵਿੱਚ ਸਾਇੰਸ ਬਲਾਕ ਦੇ ਨਿਰਮਾਣ ਲਈ ਆਪਣੇ ਐੱਮ.ਪੀ ਫੰਡ ਵਿੱਚੋਂ 30 ਲੱਖ ਰੁਪਏ ਦਾ ਯੋਗਦਾਨ ਦਿੱਤਾ ਸੀ। ਇਸ ਮੌਕੇ ਨਕੇਸ਼ ਜਿੰਦਲ ਪ੍ਰਧਾਨ ,ਅਸ਼ੋਕ ਧੀਮਾਨ ਮੈਨੇਜਰ, ਪ੍ਰਦੀਪ ਮਲਹੋਤਰਾ ਜਨਰਲ ਸਕੱਤਰ, ਕੇ.ਕੇ. ਵਰਮਾ, ਪ੍ਰਦੀਪ ਸ਼ਰਮਾ ਪ੍ਰਿੰਸੀਪਲ, ਅਨਿਲ ਕੁਮਾਰ ਡਾਇਰੈਕਟਰ,ਮੁਲਖ ਰਾਜ, ਵਿਸ਼ਾਲ ਗੁਪਤਾ, ਰਾਮ ਰਾਜ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *