ਵਾਟਰ ਕੂਲਰ, ਆਰ ਓ , ਸਬਮਰਸੀਬਲ ਮੋਟਰ ,ਇਨਵਰਟਰ ਬੈਟਰੀ , ਅਲਮਾਰੀ ਪੰਜ ਸਕੂਲਾਂ ਨੂੰ ਦਾਨ: ਡਾ ਮੁਲਤਾਨੀ

Spread the love
ਅੰਮ੍ਰਿਤਸਰ17 ਅਪ੍ਰੈਲ(ਦਿਨੇਸ਼ ਸੋਨੀ )  ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿ ਸੁਸਾਇਟੀ) ਲਾਲੜੂ ਵੱਲੋਂ  ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਮੁਹਿੰਮ ਤਹਿਤ ਅੱਜ ਪੰਜ  ਸਰਕਾਰੀ ਸਕੂਲਾਂ ਨੂੰ ਵੱਖ ਵੱਖ  ਲੋੜੀਂਦਾ ਸਮਾਨ ਦਾਨ ਕੀਤਾ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇਸਰਾ ਨੂੰ ਵਾਟਰ ਕੂਲਰ ਤੇ ਆਰ ਓ, ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਪਿੰਡ ਨੂੰ ਆਰ ਓ  ਅਤੇ ਸਬਮਰਸੀਬਲ ਮੋਟਰ ,ਸਰਕਾਰੀ ਪ੍ਰਾਇਮਰੀ ਸਕੂਲ ਡਹਿਰ ਨੂੰ ਇਨਵਰਟਰ ਬੈਟਰੀ , ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ ਪਿੰਡ ਨੂੰ ਅਲਮਾਰੀ , ਸਰਕਾਰੀ ਪ੍ਰਾਇਮਰੀ ਸਕੂਲ ਘੋਲੂ ਮਾਜਰਾ ਨੂੰ  ਸਬਮਰਸੀਬਲ ਮੋਟਰ ਆਦਿ ਦਿੱਤੇ । ਵਾਟਰ ਕੂਲਰ ਦੀ ਸੇਵਾ ਰਘੁਬੀਰ ਜੁਨੇਜਾ ਅਤੇ ਪਰਿਵਾਰ ਨੇ ਸਵਰਗਵਾਸੀ ਮਾਤਾ ਸ੍ਰੀਮਤੀ ਭਾਗਵੰਤੀ ਦੀ ਯਾਦ ਵਿੱਚ ਕਰਵਾਈ ।
 ਡਾ ਮੁਲਤਾਨੀ ਨੇ ਦੱਸਿਆ ਕਿ ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਹੁਣ ਤੱਕ ਡੇਰਾ ਬਸੀ ਬਲਾਕ ਦੇ ਸਰਕਾਰੀ ਸੀਨੀਅਰ ਸੈਕੰਡਰੀ , ਹਾਈ , ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੇ  ਤਕਰੀਬਨ 125 ਸਕੂਲਾਂ ਨੂੰ ਧੂੰਆਂ ਮੁਕਤ ਭੱਠੀਆਂ ਚੁਲਿਆਂ ਤੋਂ ਇਲਾਵਾ  ਫਰਨੀਚਰ ਪੱਖੇ ਲਾਈਟਾਂ ਕੂਲਰ ਬੈਂਚ , ਪਾਣੀ ਵਾਲੇ ਬੋਰ  ਆਰ ਓਜ , ਵਾਟਰ ਕੂਲਰ ਆਦਿ ਦੇ ਨਾਲ ਨਾਲ ਖੇਡ ਗਰਾਊਂਡ ਅਤੇ ਕਈ ਥਾਵਾਂ ਬਿਲਡਿੰਗ ਆਦਿ  ਬਣਾਉਣ ਵਿਚ ਵੀ ਮਦਦ ਕੀਤੀ ਜਾ ਰਹੀ ਤਾਂ ਕਿ ਬੱਚਿਆਂ ਨੂੰ ਸਾਫ ਹਵਾ,  ਪਾਣੀ  ਲਾਈਟ ਅਤੇ ਪੜਾਈ / ਖੇਡਾਂ ਵਿੱਚ ਸੌਖ ਹੋ ਸਕੇ । ਮੌਕੇ ਤੇ ਲਾਭ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜਬੀਰ ਸਿੰਘ ਜਨਰਲ ਸਕੱਤਰ, ਰਘਬੀਰ ਜੁਨੇਜਾ ਖ਼ਜ਼ਾਨਚੀ,ਸਤੀਸ਼ ਰਾਣਾ , ਸਾਗਰ ਧੀਮਾਨ, ਪਵਨ ਕੁਮਾਰ ਐਮ ਸੀ, ਚੰਦਰਪਾਲ ਅਤਰੀ , ਜੱਗੀ ਤੁਸ਼ਾਰ , ਮਨੋਜ ਮਹਿਤਾ ਅਤੇ ਸਕੂਲਾਂ ਦੇ ਸਟਾਫ ਹਾਜ਼ਰ ਸਨ
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *