ਵਾੜਾ ਭਾਈਕਾ ਦੇ ਬੱਸ ਅੱਡੇ ਤੇ ਸਰਬੱਤ ਦੇ ਭਲੇ ਲਈ ਕਰਵਾਏ ਅਖੰਡ ਪਾਠ

Spread the love

ਬਾਜਾਖਾਨਾ,30 ਮਾਰਚ ( ਅਵਤਾਰ ਸਿੰਘ ਮੱਲਾ) ਨਜ਼ਦੀਕੀ ਪਿੰਡ ਵਾੜਾ ਭਾਈਕਾ ਦੇ ਬੱਸ ਸਟੈਂਡ ਤੇ ਬਾਬਾ ਫਤਿਹ ਸਿੰਘ ਯੂਥ ਕਲੱਬ ਦੇ ਨੌਜਵਾਨਾਂ ਵੱਲੋਂ ਸਾਂਝੇ ਤੌਰ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲੰਘੀ 28 ਮਾਰਚ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਅੱਜ 30 ਮਾਰਚ ਨੂੰ ਅਖੰਡ ਪਾਠਾਂ ਦੇ ਭੋਗ ਸਮੇਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ। ਇਸ ਮੌਕੇ ਕਲੱਬ ਦੇ ਨੌਜਵਾਨਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਇਮਾਨਦਾਰੀ ਦੇ ਨਾਲ ਸੇਵਾਵਾਂ ਦਿੰਦੇ ਹੋਏ ਆਉਣ ਜਾਣ ਵਾਲੇ ਰਾਹਗੀਰਾਂ ਲਈ ਲੰਗਰ ਪ੍ਰਸ਼ਾਦੇ ਅਤੇ ਚਾਹ ਦਾ ਵਧੀਆ ਪ੍ਰਬੰਧ ਕਰਕੇ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ। ਜ਼ਿਕਰਯੋਗ ਹੈ ਕਿ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਮਾਰਚ ਦੇ ਮਹੀਨੇ ਨੈਸ਼ਨਲ ਹਾਈਵੇ ਤੇ ਅਖੰਡ ਪਾਠ ਕਰਵਾਏ ਜਾ ਰਹੇ ਹਨ। ਹਰ ਸਾਲ ਦੀ ਤਰ੍ਹਾਂ ਅੱਜ ਵੀ ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਫਤਿਹ ਸਿੰਘ ਯੂਥ ਕਲੱਬ ਦੇ ਮਨਪ੍ਰੀਤ ਸਿੰਘ ਪ੍ਰਧਾਨ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਖਜਾਨਚੀ ਗੁਰਪਿੰਦਰ ਸਿੰਘ, ਸਕੱਤਰ ਬਲਜਿੰਦਰ ਸਿੰਘ, ਗੁਰਜੀਤ ਸਿੰਘ,ਦਵਿੰਦਰ ਸਿੰਘ, ਮੱਖਣ ਸਿੰਘ, ਬਿੰਦਰ ਸਿੰਘ,ਗੁਰਕਮਲ ਸਿੰਘ, ਗੁਰਦਿੱਤ ਸਿੰਘ, ਗੁਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ,ਗੁਰਮਨ ਸਿੰਘ, ਸ਼ਰਨਦੀਪ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਸੁਖਵੀਰ ਸਿੰਘ, ਮਨਿੰਦਰ ਸਿੰਘ, ਕੁਸ਼ਲਦੀਪ ਸਿੰਘ,ਕਰਨ ਸਿੰਘ,ਜਸਨ ਸਿੰਘ, ਪ੍ਰਿੰਸ ਪਾਲ ਸਿੰਘ, ਲਖਵਿੰਦਰ ਸਿੰਘ, ਜਸ਼ਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਰਾਜਵਿੰਦਰ ਸਿੰਘ,ਸੁਖਮਨ ਸਿੰਘ, ਗੁਰਸਾਹਿਬ ਸਿੰਘ, ਪਰਮਵੀਰ ਮੰਡੇਰ, ਅਮਨਦੀਪ ਸਿੰਘ , ਤਨਵੀਰ ਸਿੰਘ,ਰੋਹਨ ਸਿੰਘ ਤੋਂ ਇਲਾਵਾ ਵਾੜਾ ਭਾਈਕਾ ਖ਼ੁਰਦ ਦੇ ਸਰਪੰਚ ਟੇਕ ਸਿੰਘ, ਵਾੜਾ ਭਾਈਕਾ ਦੇ ਸਰਪੰਚ ਮੈਂਗਲ ਸਿੰਘ, ਸਾਬਕਾ ਸਰਪੰਚ ਜਸਕਰਨ ਸਿੰਘ, ਗੁਰਮੇਲ ਸਿੰਘ ਮੇਲਾ, ਜਗਸੀਰ ਸਿੰਘ ਗਿੱਲ ਪੰਚ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਖਾਲਸਾ, ਮੱਖਣ ਸਿੰਘ ਮੈਂਬਰ, ਹਰਜਿੰਦਰ ਸਿੰਘ ਨੰਬਰਦਾਰ, ਰਣਜੀਤ ਸਿੰਘ ਗਿੱਲ ਪੰਚ, ਕੁਲਦੀਪ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ, ਗੁਰਜੰਟ ਸਿੰਘ ਧਾਲੀਵਾਲ ਸਾਬਕਾ ਮੈਂਬਰ ਪੰਚਾਇਤ,ਮਿੱਠੂ ਸਿੰਘ ਸੈਕਟਰੀ,ਡਾ ਬਲਵੀਰ ਸਿੰਘ,ਡਾ ਸ਼ਾਮ ਸਿੰਘ ਆਦਿ ਵੱਡੀ ਗਿਣਤੀ ਪਿੰਡ ਦੀਆਂ ਔਰਤਾਂ ਵੀ ਅਰਦਾਸ ਮੌਕੇ ਸ਼ਾਮਲ ਰਹੀਆਂ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *